ਨਵੀਂ ਦਿੱਲੀ : Apple iPhone 11 ਨੂੰ ਡਿਊਲ ਰਿਅਰ ਕੈਮਰਾ, A13 ਬਾਇਓਨਿਕ ਚਿਪ, ਲਿਕਵਿਡ ਰੈਟਿਨਾ ਡਿਸਪਲੇਅ ਸਮੇਤ ਕਈ ਲੇਟੈਸਟ ਫੀਚਰਜ਼ ਨਾਲ ਕੈਲੇਫੋਰਨੀਆ ਦੇ ਸਟੀਵ ਜੌਬਜ਼ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਭਾਰਤ 'ਚ Rs. 64,900 ਦੀ ਸ਼ੁਰੂਆਤੀ ਕੀਮਤ 'ਚ ਮੁਹੱਈਆ ਕਰਵਾਇਆ ਜਾਵੇਗਾ। ਨਵੇਂ iPhone 11 ਨਾਲ ਇਸ ਮਰੀਜ਼ ਦੇ ਦੋ ਹੋਰ ਮਸਾਰਟਫੋਨਜ਼ iPhone 11 Pro ਅਤੇ iPhone 11 Pro Max ਲਾਂਚ ਕੀਤੇ ਹਨ। Apple ਨੇ iPhone 11 'ਚ ਡਿਊਲ ਰਿਅਰ ਕੈਮਰੇ ਦਾ ਇਸਤੇਮਾਲ ਕੀਤਾ ਹੈ। ਇਸ ਨੂੰ ਭਾਰਤ 'ਚ 64,900 ਦੀ ਸ਼ੁਰੂਆਤੀ ਕੀਮਤ 'ਚ ਮੁਹੱਈਆ ਕਰਵਾਇਆ ਜਾਵੇਗਾ। iPhone 11 ਨੂੰ ਤਿੰਨ ਸਟੋਰੇਜ ਆਪਸ਼ਨਜ਼ 64GB, 128GB ਅਤੇ 256GB 'ਚ ਲਾਂਚ ਕੀਤਾ ਗਿਆ ਹੈ। ਨਵੇਂ iPhone 11 ਸਮੇਤ ਇਸ ਸੀਰੀਜ਼ ਦੇ ਦੋ ਹੋਰ ਸਮਾਰਟਫੋਨਜ਼ iPhone 11 Pro ਅਤੇ iPhone 11 Pro Max ਲਾਂਚ ਕੀਤੇ ਗਏ ਹਨ। Apple ਨੇ iPhone 11 'ਚ ਡਿਊਲ ਰਿਅਰ ਕੈਮਰੇ ਦਾ ਇਸਤੇਮਾਲ ਕੀਤਾ ਹੈ। ਇਸ ਨੂੰ 27 ਸਤੰਬਰ ਤੋਂ ਭਾਰਤ 'ਚ ਸੇਲ ਲਈ ਮੁਹੱਈਆ ਕਰਵਾਇਆ ਜਾਵੇਗਾ। iPhone 11 ਪੰਜ ਕਲਰ ਆਪਸ਼ਨਜ਼ ਪਰਪਲ (Purple), ਗ੍ਰੀਨ (Green), ਯੈਲੋ (yellow), ਬਲੈਕ (black), ਵ੍ਹਾਈਟ (White) ਤੇ ਰੈੱਡ (Red) 'ਚ ਉਪਲਬਧ ਹੈ।

iPhone 11 ਫੀਚਰਜ਼

iPhone 11 ਨੂੰ ਪਿਛਲੇ iPhone XR ਦੇ ਮੁਕਾਬਲੇ ਅਪਗ੍ਰੇਡਿਡ ਫੀਚਰਜ਼ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਬੈਕ 'ਚ ਡਿਊਲ ਰਿਅਰ ਕੈਮਰਾ ਸੈਟਅੱਪ, ਸਪੇਟੀਅਲ ਆਡੀਓ, ਡਾਲਵੀ ਐਟਮਸ ਸੁਪੋਰਟ ਅਤੇ ਬਿਹਤਰ ਬੈਟਰੀ ਫੀਚਰਜ਼ ਨਾਲ ਲਾਂਚ ਕੀਤਾ ਗਿਆ ਹੈ। iPhone 11 'ਚ 6.1 ਇੰਚ ਦਾ ਲਿਕਵਿਟ ਰੈਟੀਨਾ ਡਿਸਪਲੇਅ (Liquid Retina Display) ਦਿੱਤਾ ਗਿਆ ਹੈ। ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਇਸ ਵਿਚ Apple ਦੇ ਨਵੇਂ A13 ਬਾਇਓਨਿਕ ਚਿਪ ਦਾ ਇਸਤੇਮਾਲ ਕੀਤਾ ਗਿਆ ਹੈ। Apple ਦੇ ਦਾਅਵਿਆਂ ਮੁਤਾਬਿਕ, A13 Bionic SoC 'ਚ ਸਭ ਤੋਂ ਤੇਜ਼ CPU ਅਤੇ GPU ਦਾ ਇਸਤੇਮਾਲ ਕੀਤਾ ਗਿਆ ਹੈ। iPhone 11 ਲੇਟੈਸਟ iOS 13 ਆਪ੍ਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਹੈ।

iPhone 11 ਦੇ ਕੈਮਰੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਲ ਦਾ ਵਾਈਡ ਐਂਗਲ ਮੇਨ ਸ਼ੂਟਰ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ f/1.8 ਦਿੱਤਾ ਗਿਾ ਹੈ। iPhone 11 ਮੇਨ ਕੈਮਰਾ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਫੀਚਰਜ਼ ਨਾਲ ਆਉਂਦਾ ਹੈ। 12 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਹੀ 12 ਮੈਗਾਪਿਕਸਲ ਦਾ ਸੈਕੰਡਰੀ ਅਲਟਰਾ ਵਾਈਡ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿਚ f/2.4 ਦੇ ਅਪਰਚਰ ਵਾਲਾ ਸੈਂਸਰ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਫੀਲਡ ਆਫ ਵਿਊ 120 ਡਿਗਰੀ ਦਿੱਤਾ ਗਿਆ ਹੈ।

ਫੋਨ ਦੇ ਰਿਅਰ ਕੈਮਰੇ 'ਚ Smart HDR, ਇੰਪ੍ਰੂਵਡ ਨਾਈਟ ਮੋਡ, ਇਨਹਾਂਸਡ ਪ੍ਰੋਟ੍ਰੇਟ ਮੋਡ ਅਤੇ 60fps ਨਾਲ 4K ਵੀਡੀਓ ਰਿਕਾਰਡਿੰਗ ਦੀ ਸਹੂਲਤ ਮਿਲੇਗੀ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਵੀ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ 4K ਵੀਡੀਓ ਦੇ ਨਾਲ-ਨਾਲ, ਸਲੋ ਮੋ ਵੀਡੀਓ ਵੀ ਰਿਕਾਰਡ ਕਰ ਸਕਦਾ ਹੈ।

Posted By: Seema Anand