ਨਵੀਂ ਦਿੱਲੀ : Yamaha ਨੇ ਆਪਣੀ 2020 Yamaha MT-03 ਨੂੰ ਪੇਸ਼ ਕਰ ਦਿੱਤਾ ਹੈ। ਦੱਸ ਦਈਏ 2020 Yamaha YZF-03 ਦਾ 321cc ਵਾਲਾ ਨੇਕੇਡ ਵਰਜ਼ਨ ਹੈ। ਭਾਰਤੀ 'ਚ ਸਿਰਫ਼ Yamaha YZF-R3, Yamaha MT-09 ਤੇ 150 cc ਦੀ Yamaha MT-15 ਮੌਜੂਦ ਹੈ। Yamaha MT-07 ਤੇ Yamaha MT-03 ਨੂੰ ਭਾਰਤ 'ਚ ਫਿਲਹਾਲ ਨਹੀਂ ਵੇਚਿਆ ਜਾ ਰਿਹਾ, ਪਰ ਅਗਲੇ ਸਾਲ ਕੰਪਨੀ ਆਪਣੀ ਸਟ੍ਰੀਟਫਾਈਟਰ 321 cc ਮਾਡਲ ਨੂੰ ਲਾਂਚ ਕਰ ਸਕਦੀ ਹੈ ਕਿਉਂਕਿ ਭਾਰਤ 'ਚ 250 - 400 cc ਮੋਟਰਸਾਈਕਲ ਸੈਗਮੈਂਟ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ।

ਨਵਾਂ Yamaha MT-03 'ਚ ਨਵੀਂ ਸਟਾਈਲਿੰਗ ਤੇ MT-09 Yamaha ਨਾਲ ਮਿਲਦਾ ਜੁਲਦਾ ਚਿਹਰਾ, ਇਕ ਟ੍ਰਿਪਲ ਹੈੱਡਲਾਈਟ ਡਿਜ਼ਾਈਨ ਦੇ ਨਾਲ ਐੱਲਈਡੀ ਪ੍ਰੋਜੈਕਟਰ ਤੇ ਐੱਲਈਡੀ ਡੇਅਟਾਈਮ ਰਨਿੰਗ ਲਾਈਟ ਸੈੱਟ-ਅੱਪ ਦਿੱਤਾ ਜਾ ਸਕਦਾ ਹੈ, ਇਸ ਦੇ ਇਲਾਵਾ ਕੰਪਨੀ ਇਸ 'ਚ ਐੱਲਈਡੀ ਸਕ੍ਰੀਨ ਆਫ਼ਰ ਕਰ ਸਕਦੀ ਹੈ ਤੇ ਇਹ Yamaha R3 ਲਈ ਵਧੀਆ ਹੋਵੇਗੀ।

Posted By: Sarabjeet Kaur