ਟੈਕ ਡੈਸਕ, ਨਵੀਂ ਦਿੱਲੀ : Google ਵੱਲੋਂ ਖ਼ਾਸ ਤੌਰ ’ਤੇ ਬੱਚਿਆਂ ਲਈ ਇਕ ਮਜ਼ੇਦਾਰ AR Toy ਟੂਲ ਪੇਸ਼ ਕੀਤਾ ਗਿਆ ਹੈ। ਜੇਕਰ ਤੁਸੀਂ ਸਿੱਧਾ ਧਰਤੀ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਪਹੁੰਚਣਾ ਚਾਹੁੰਦੇ ਹੋ, ਤਾਂ ਇਹ ਮਜ਼ੇਦਾਰ ਐਪ ਵਰਚੁਅਲ ਤਰੀਕੇ ਨਾਲ ਤੁਹਾਨੂੰ ਪਲ਼ ਭਰ ’ਚ ਧਰਤੀ ਦੇ ਦੂਸਰੇ ਸਿਰੇ ’ਤੇ ਪਹੁੰਚਾ ਦੇਵੇਗਾ। ਇਹ ਇਕ ਬ੍ਰਾਊਜ਼ਰ ਬੇਸਡ AR ਟੂਲ ਹੈ। ਇਸਨੂੰ site Floom ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸਦਾ ਇਸਤੇਮਾਲ ਕਾਫੀ ਆਸਾਨ ਹੈ।

ਇਸ ਤਰ੍ਹਾਂ ਕਰੋ ਅਪਲਾਈ

- ਯੂਜ਼ਰਜ਼ ਨੂੰ ਐਂਡਰਾਈਡ ਮੋਬਾਈਲ ਦੇ ਕ੍ਰੋਮ ਬ੍ਰਾਊਜ਼ਰ ’ਤੇ Floom ਓਪਨ ਕਰਨਾ ਹੋਵੇਗਾ।

- ਇਸ ’ਚ ਫੋਨ ਦੇ ਕੈਮਰੇ ਨੂੰ ਜ਼ਮੀਨ ਵੱਲ ਪੁਆਇੰਟ ਕਰਨਾ ਹੋਵੇਗਾ।

- ਇਸ ਤੋਂ ਬਾਅਦ ਇਕ ਛੋਟਾ ਜਿਹਾ ਟਾਰਨੇਡੋ ਦਿਸੇਗਾ, ਜਿਸ ’ਤੇ ਟਾਈਪ ਕਰਨਾ ਹੋਵੇਗਾ।

- ਇਸ ਤੋਂ ਬਾਅਦ ਤੁਸੀਂ ਜ਼ਮੀਨ ’ਚ ਇਕ ਹੋਲ ਦਿਖੋਗੇ, ਜਿਸਦੀ ਮਦਦ ਨਾਲ ਜ਼ਮੀਨ ਦੀ ਦੂਸਰੀ ਸਾਈਡ ਪਹੁੰਚਿਆ ਜਾ ਸਕੇਗਾ।

- ਇਸ ਤੋਂ ਬਾਅਦ ਤੁਸੀਂ ਉਸ ਲੋਕੇਸ਼ਨ ਨੂੰ ਓਪਨ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਲ਼ ਭਰ ’ਚ ਪਿ੍ਰਥਵੀ ਦੇ ਦੂਸਰੇ ਸਿਰੇ ਦੀ ਵਰਚੁਅਲ ਸੈਰ ਕਰ ਸਕੋਗੇ।

- ਇਹ ਇਕ ਤਰ੍ਹਾਂ ਦਾ ਫਨ ਲਵਿੰਗ ਟੂਲ ਹੈ। ਜਿਸਦੀ ਮਦਦ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਜਿਥੇ ਤੁਹਾਡਾ ਘਰ ਹੈ, ਧਰਤੀ ’ਤੇ ਉਸਦੇ ਦੂਸਰੇ ਸਿਰੇ ’ਤੇ ਕੀ ਹੈ।

- Floom ਨੂੰ ਸਿਰਫ਼ ਐਂਡਰਾਈਡ ਡਿਵਾਈਸ ਦੇ Chrome ਬ੍ਰਾਊਜ਼ਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਗੂਗਲ ਲਿਆ ਰਿਹਾ ਨਵੇਂ AR ਤੇ VR ਐਪ

Floom ਇਕ ਤਰ੍ਹਾਂ ਦਾ ਪ੍ਰਯੋਗ ਹੈ, ਜਿਸਦਾ ਐਲਾਨ ਗੂਗਲ ਨੇ ਕੀਤਾ ਹੈ। ਇਹ WebXR ’ਤੇ ਕੰਮ ਕਰਦਾ ਹੈ, ਜੋ ਵੈਬ ਪੇਜ ’ਤੇ ਏਆਰ ਤੇ ਵੀਆਰ ਐਕਸਪੀਰੀਅੰਸ ਦਿੰਦਾ ਹੈ। ਇਸ ਤਰ੍ਹਾਂ ਦੇ ਗੂਗਲ ਦੇ ਕਈ ਹੋਰ ਏਆਰ ਅਤੇ ਵੀਆਰ ਟੂਲਜ਼ ਹਨ। ਇਸ ’ਚ ਵਰਚੁਅਲ ਮੀਜਰਿੰਗ ਟੂਲਜ਼ ਹਨ, ਜੋ ਸੋਸ਼ਲ ਡਿਸਟੇਂਸਿੰਗ ਦੌਰਾਨ ਲੋਕਾਂ ਨੂੰ 6 ਫੁੱਟ ਦੀ ਦੂਰੀ ਬਣਾਉਣ ’ਚ ਮਦਦ ਕਰਦਾ ਹੈ। ਗੂਗਲ ਦਾ ਇਕ ਅਪਕਮਿੰਗ ਐਪ ਹੈ, ਜੋ ਯੂਜ਼ਰਜ਼ ਨੂੰ ਫੋਟੋ ਲਾਇਬ੍ਰੇਰੀ ਨੂੰ ਏਆਰ ਗੈਲਰੀ ’ਚ ਬਦਲਣ ’ਚ ਮਦਦ ਕਰਦਾ ਹੈ। WebXR ਇਕ ਫੋਨ ਬ੍ਰਾਊਜ਼ਰ ’ਤੇ ਬੱਚਿਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਸੁਵਿਧਾ ਉਪਲੱਬਧ ਕਰਵਾਉਂਦੇ ਹਨ, ਜਿਥੇ ਬੱਚੇ ਗਲੋਬਲ ’ਤੇ ਇਕ ਟਨਲ ਦੀ ਖੁਦਾਈ ਸਕਦੇ ਹਨ।

Posted By: Ramanjit Kaur