ਨਵੀਂ ਦਿੱਲੀ : International Womens Day 2021 : ਦੁਨੀਆ ਭਰ ’ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਅਤੇ ਮਹਿਲਾ ਦਿਵਸ ’ਤੇ ਲੋਕ ਵਧਾਈਆਂ ਦੇਣ ਲਈ ਵ੍ਹਟਸਐਪ ’ਤੇ ਮੈਸੇਜ ਵੀ ਸ਼ੇਅਰ ਕਰਦੇ ਹਨ, ਪਰ ਅਜਿਹੇ ਸਮੇਂ ’ਚ ਕੁਝ ਜਾਲਸਾਜ ਵੀ ਸਰਗਰਮ ਹੋ ਜਾਂਦੇ ਹਨ ਅਤੇ ਵੱਡੀ ਧੋਖਾਧੜੀ ਕਰਨ ਲਈ ਵ੍ਹਟਸਐਪ ਮੈਸੇਜਿੰਗ ਸਰਵਿਸ ਦਾ ਉਪਯੋਗ ਕਰਦੇ ਹਨ। ਹਾਲ ਹੀ ’ਚ ਕੁਝ ਖ਼ਬਰਾਂ ਆਈਆਂ ਹਨ ਕਿ ਹੁਣ ਜਾਲਸਾਜ Whatsapp ਐਪ ਦਾ ਇਸਤੇਮਾਲ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਮੈਸੇਜ ਭੇਜ ਰਹੇ ਹਨ, ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਿਵਸ ਦੇ ਮੌਕੇ ’ਤੇ ਜੁੱਤੀਆਂ ਬਣਾਉਣ ਵਾਲੀ ਕੰਪਨੀ ਐਡੀਡਸ ਫ੍ਰੀ ’ਚ ਜੁੱਤੇ ਦੇ ਰਹੀ ਹੈ। ਇਸ ਮੈਸੇਜ ਦੇ ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਉਸ ’ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ।

ਬਚ ਕੇ ਰਹੋ ਅਜਿਹੇ ਮੈਸੇਜ ਤੋਂ ਅਤੇ ਨਾ ਹੀ ਕਰੋ ਫਾਰਵਰਡ

ਜੇਕਰ ਤੁਹਾਡੇ ਕੋਲ ਵੀ ਅਜਿਹੇ ਮੈਸੇਜ ਆਉਂਦੇ ਹਨ ਤਾਂ ਸੰਭਲ ਕੇ ਰਹੋ ਅਤੇ ਕਿਸੇ ਨੂੰ ਫਾਰਵਰਡ ਨਾ ਕਰੋ। ਜਾਲਸਾਜ ਅਜਿਹੇ ਮੈਸੇਜ ਰਾਹੀਂ ਯੂਜ਼ਰਜ਼ ਨੂੰ ਫਸਾ ਕੇ ਉਨ੍ਹਾਂ ਦੀ ਜਾਣਕਾਰੀ ਲੈ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ ’ਚ ਜੇਕਰ ਤੁਹਾਡੇ ਕੋਲ ਵੀ ਫ੍ਰੀ ਐਡੀਡਸ ਸ਼ੂਜ਼ ਖ਼ਰੀਦਣ ਦਾ ਮੈਸੇਜ ਆਇਆ ਹੋਵੇ ਤਾਂ ਉਸਨੂੰ ਇਗਨੋਰ ਕਰ ਦਿਓ ਜਾਂ ਡਿਲੀਟ ਕਰ ਦਿਓ।

ਇਹ ਲਿਖਿਆ ਰਹਿੰਦਾ ਹੈ ਮੈਸੇਜ ’ਚ

Whatsapp ਮੈਸੇਜ ’ਚ Adidas ਨਾਲ ਜੁੜੇ ਸੰਦੇਸ਼ ਦੇ ਨਾਲ ਇਕ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ’ਤੇ ਕਲਿੱਕ ਕਰਦੇ ਹੀ ਇਕ ਥਰਡ-ਪਾਰਟੀ ਪੇਜ ’ਤੇ ਭੇਜ ਦਿੱਤਾ ਜਾਵੇਗਾ। ਜਿਥੇ ਲਿਖਿਆ ਹੁੰਦਾ ਹੈ ਕਿ ਮਹਿਲਾ ਦਿਵਸ ਦੇ ਮੌਕੇ ’ਤੇ 1 ਮਿਲੀਅਨ ਜੋੜੇ ਜੁੱਤੇ ਦੇ ਰਿਹਾ ਹੈ। ਇਥੇ URL ਜਿਸ ’ਚ 'Adidas' ਦੇ ਸਪੈਲਿੰਗ 'Adidass' ਲਿਖੇ ਹੁੰਦੇ ਹਨ। ਜੋ ਗਲ਼ਤ ਸਪੈਲਿੰਗ ਲਿਖੇ ਹੁੰਦੇ ਹਨ। ਇਸ ਲਿੰਕ ’ਤੇ ਕਲਿੱਕ ਕਰਨ ’ਤੇ ਇਕ ਪੇਜ ਖੁੱਲ੍ਹ ਜਾਂਦਾ ਹੈ, ਵਧਾਈ! ਲਿਖਿਆ ਹੁੰਦਾ ਹੈ। ਨਾਲ ਹੀ ਇਹ ਵੀ ਲਿਖਿਆ ਹੁੰਦਾ ਹੈ ਕਿ ਤੁਹਾਡੇ ਕੋਲ ਮਹਿਲਾ ਦਿਵਸ ਲਈ ਐਡੀਡਸ ਦੁਆਰਾ ਪ੍ਰਦਾਨ ਕੀਤੇ ਗਏ ਮੁਫ਼ਤ ਜੁੱਤੇ ਪ੍ਰਾਪਤ ਕਰਨ ਦਾ ਮੌਕਾ ਹੈ। ਪੇਜ ’ਤੇ ਐਡੀਡਸ ਦੇ ਜੁੱਤੇ ਦੀ ਇਕ ਜੋੜੀ ਤਸਵੀਰ ਵੀ ਨਜ਼ਰ ਆਵੇਗੀ। ਅਜਿਹੇ ਮੈਸੇਜ ਕੁਝ ਹੈਕਰਸ ਤਿਆਰ ਕਰਦੇ ਹਨ ਤੇ ਡਾਟਾ ਇਕੱਠਾ ਕਰਕੇ ਆਨਲਾਈਨ ਧੋਖਾਧੜੀ ਕਰਦੇ ਹਨ।

Posted By: Ramanjit Kaur