ਨਵੀਂ ਦਿੱਲੀ : ਭਾਰਤੀ ਬਾਜ਼ਾਰ 'ਚ Tata Motors ਜਲਦ ਆਪਣੀ ਨਵੀਂ ਪ੍ਰੀਮੀਅਮ ਹੈਚਬੈਕ Altroz ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕਾਫ਼ੀ ਸਮੇਂ ਤੋਂ ਕੰਪਨੀ ਇਸ ਦੀ ਟੈਸਟਿੰਗ ਵੀ ਕਰ ਰਹੀ ਹੈ। ਇਹੀ ਨਹੀਂ ਟੈਸਟਿੰਗ ਦੌਰਾਨ ਇਸ ਦੇ ਐਕਸਟੀਰੀਅਰ ਤੇ ਇੰਟੀਰੀਅਰ ਦੀਆਂ ਕਈ ਵਾਰ ਤਸਵੀਰਾਂ ਲੀਕ ਹੋ ਚੁੱਕੀਆਂ ਹਨ। ਹਾਲ ਹੀ 'ਚ ਟਾਟਾ ਅਲਟ੍ਰਾਜ ਦੇ ਕੈਬਿਨ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਜ਼ਰੀਏ ਕਾਫ਼ੀ ਜਾਣਕਾਰੀ ਮਿਲੀ ਹੈ

ਨਵੀਂ ਤਸਵੀਰ 'ਚ ਅਲਟ੍ਰਾਜ ਦਾ ਡਿਊਲ ਟੋਨ ਇੰਟੀਰੀਅਰ ਨਜ਼ਰ ਆ ਰਿਹਾ ਹੈ ਤੇ ਇਸ 'ਚ ਏਮਬਿਏਂਟ ਲਾਈਟਿੰਗ ਵੀ ਸਾਫ਼ ਦੇਖਣ ਨੂੰ ਮਿਲ ਰਹੀ ਹੈ। ਕਾਰ 'ਚ ਫਲੋਟਿੰਗ ਇਨਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੈਂਟ ਕੰਟਰੋਲ ਤੇ 3 ਸਪੋਕ ਮਲਟੀ-ਫੰਕਸ਼ਨ ਵਰਗੇ ਫ਼ੀਚਰ ਦਿੱਤੇ ਗਏ ਹਨ। ਇਸ ਦੇ ਇਲਾਵਾ ਕਲਸਟਰ ਹੈਰੀਅਰ ਵਰਗੇ ਫ਼ੀਚਰ ਵੀ ਦੇਖਣ ਨੂੰ ਮਿਲਣਗੇ।

ਟਾਟਾ ਅਲਟ੍ਰਾਜ ਦੇ ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਇਸ 'ਚ 1.2 ਲਿਟਰ ਦਾ ਪੈਟਰੋਲ ਇੰਜਣ ਵੀ ਦੇ ਸਕਦੀ ਹੈ। ਕਿਹਾ ਜਾ ਸਕਦਾ ਹੈ ਕਿ ਕੰਪਨੀ ਸ਼ੁਰੂਆਤ 'ਚ ਇਸ ਨੂੰ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਲਾਂਚ ਕਰੇਗੀ ਤੇ ਲੀਕ ਹੋਈਆਂ ਤਸਵੀਰਾਂ 'ਚ ਵੀ ਕਾਰ 'ਚ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਹਾਲਾਂਕਿ, ਬਾਅਦ 'ਚ ਕੰਪਨੀ ਇਸ 'ਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਬਦਲਾਅ ਕਰ ਸਕਦੀ ਹੈ

Posted By: Sarabjeet Kaur