ਨਵੀਂ ਦਿੱਲੀ, ਜੇਐੱਨਐੱਨ : Facebook ਦੀ ਮਾਲਕੀਅਤ ਵਾਲੀ ਫੋਟੋ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ Instagram ਦੀ ਸਟੋਰੀਜ਼ ਦੇ Look 'ਚ ਵੱਡਾ ਬਦਲਾਅ ਹੋਇਆ ਹੈ। Instagram Stories ਫੀਚਰ ਦਾ Layout ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਯੂਜ਼ਰਜ਼ ਨੂੰ ਹੁਣ ਇਹ ਨਵੇਂ Look 'ਚ ਨਜ਼ਰ ਆਵੇਗਾ। Instagram Stories ਫੀਚਰ 'ਚ ਸੌਰਟ ਟਰਮ ਅਪਡੇਟਜ਼ ਨੂੰ 12 ਘੰਟੇ ਨਾਲ ਰੋਲ ਆਉਟ ਕੀਤਾ ਗਿਆ ਹੈ। ਇਸ ਫੀਚਰ ਨੂੰ Snapchat ਨੂੰ ਚੁਣੌਤੀ ਦੇਣ ਲਈ ਲਿਆ ਗਿਆ ਸੀ। ਜਿਸ ਤੋਂ ਬਾਅਦ 'ਚ Facebook ਤੇ Whatsapp ਲਈ ਵੀ ਰੋਲ ਆਉਟ ਕੀਤਾ ਗਿਆ। ਹਾਲ ਹੀ 'ਚ Twitter ਨੇ ਵੀ ਆਪਣੀ ਸ਼ੌਰਟ ਟਰਮ ਸਟੋਰੀਜ਼ ਫੀਚਰ Fleets ਨੂੰ ਲਾਂਚ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਕਿਸੇ ਵੀ ਅਪਡੇਟ ਨੂੰ ਸ਼ੌਰਟ ਟਰਮ ਲਈ ਅਪਲੋਡ ਕਰ ਸਕਦੇ ਹਨ।

Snapchat ਤੇ Instagram ਤੋਂ ਬਾਅਦ ਇਹ ਫੀਚਰ ਅੱਜ-ਕੱਲ੍ਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਕਾਫੀ ਹਰਮਨ ਪਿਆਰਾ ਹੋ ਗਿਆ ਹੈ। Instagram ਨੇ ਆਪਣੇ ਇਸ ਫੀਚਰ ਲਈ ਕਮਪਲੀਟ ਨਵਾਂ Layout ਰੋਲ ਆਉਟ ਕੀਤਾ ਹੈ। Instagram Stories 'ਚ ਯੂਜ਼ਰਜ਼ ਨੂੰ ਹੁਣ ਦੋ ਲਾਈਨਾਂ 'ਚ ਇੰਸਟਾਗ੍ਰਾਮ ਸਟੋਰੀਜ਼ ਦਿਖਾਈ ਦੇਵੇਗੀ। ਪਹਿਲਾਂ ਇਹ ਸਿਰਫ਼ ਇਕ ਹੀ ਲਾਈਨ 'ਚ ਦਿਖਾਈ ਦਿੰਦੀ ਸੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਜ਼ ਨੂੰ ਆਪਣੇ ਸਾਰੇ ਕੌਨਟੈਕਟ ਦੇ ਇੰਸਟਾਗ੍ਰਾਮ ਸਟੋਰੀਜ਼ ਇਕੱਠੀ ਦਿਖਾਈ ਦੇਵੇਗੀ ਤੇ ਜ਼ਿਆਦਾ Scroll ਨਹੀਂ ਕਰਨਾ ਪਵੇਗਾ।

Instagram Stories ਦੇ ਨਵੇਂ Layout ਅਪਡੇਟ ਤੋਂ ਇਹ ਗੱਲ ਸਾਫ਼ ਹੈ ਕਿ ਸੋਸ਼ਲ ਮੀਡੀਆ ਕੰਪਨੀ ਆਪਣੇ ਇਸ ਫੀਚਰ 'ਤੇ ਇਨ੍ਹਾਂ ਦਿਨਾਂ 'ਚ ਕਾਫੀ ਧਿਆਨ ਦੇ ਰਹੀ ਹੈ। ਜਿਵੇਂ ਹੀ ਯੂਜ਼ਰਜ਼ See All Stories 'ਤੇ ਕਲਿੱਕ ਜਾਂ ਟੈਪ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਕੌਨਟੈਕਟ ਦੇ Instagram Stories ਨਵੇਂ Layout 'ਚ ਜ਼ਿਆਦਾ ਲਾਈਨਾਂ 'ਚ ਦਿਖਾਈ ਦੇਵੇਗੀ। Instagram Stories ਫੀਚਰ 'ਚ ਹੋਏ ਇਸ ਵੱਡੇ Visual transformation ਨੂੰ ਦੇਖ ਕੇ ਯੂਜ਼ਰਜ਼ ਜ਼ੂਰਰ ਹੈਰਾਨ ਹੋ ਜਾਣਗੇ। ਯੂਜ਼ਰਜ਼ ਨੂੰ Instagram Stories ਦੇ ਨਵੇਂ ਰੂਪ ਦੇ ਨਾਲ ਫੈਮੀਲਿਅਰ ਹੋਣਾ ਵੀ ਚੰਗਾ ਲੱਗੇਗਾ। ਇਸ ਨਵੇਂ ਅਪਡੇਟ ਨੂੰ ਫਿਲਹਾਲ ਸਾਰੇ ਯੂਜ਼ਰਜ਼ ਲਈ ਰੋਲ ਆਉਟ ਨਹੀਂ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਸਾਰਿਆਂ ਲਈ ਰੋਲ ਆਉਟ ਕੀਤਾ ਜਾਵੇਗਾ।

Posted By: Rajnish Kaur