ਜੇਐੱਨਐੱਨ, ਨਵੀਂ ਦਿੱਲੀ : Facebook ਦੀ ਮਲਕੀਅਤ ਵਾਲੇ ਫੋਟੋ ਸ਼ੇਅਰਿੰਗ ਐਪ Instagram 'ਚ TikTok ਵਾਂਗ ਹੀ ਨਵਾਂ Boomerang ਸਟੋਰੀਜ਼ ਫੀਚਰ ਰੋਲ ਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ SloMo, Echo ਤੇ Duo ਆਦਿ ਸ਼ਾਮਲ ਹਨ। ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਤੁਸੀਂ ਸਟੋਰੀਜ਼ ਦੇ ਵੀਡੀਓਜ਼ ਨੂੰ ਟ੍ਰਿਮ ਕਰ ਸਕੋਗੇ। ਕੰਪਨੀ ਨੇ ਆਪਣੀ ਇਕ ਸਟੇਟਮੈਂਟ 'ਚ ਕਿਹਾ, 'Instagram ਕੈਮਰੇ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਐਕਸਪ੍ਰੈੱਸ ਕਰ ਸਕੋਗੇ ਤੇ ਜੋ ਵੀ ਕਰ ਰਹੇ ਹੋ, ਸੋਚ ਰਹੇ ਹੋ, ਆਪਣੇ ਦੋਸਤਾਂ ਬਾਰੇ ਫੀਲ ਕਰ ਰਹੇ ਹੋ, ਉਹ ਸ਼ੇਅਰ ਕਰ ਸਕੋਗੇ। Boomerang ਫੀਚਰ ਵੀ ਕੈਮਰੇ ਦਾ ਇਕ ਖਾਸ ਫਾਰਮੈਟ ਹੈ। Instagram ਇਸ ਕ੍ਰੇਇਟੀਵਿਟੀ ਨੂੰ ਵਧਾਉਂਦੇ ਹੋਏ ਰੋਜ਼ਾਨਾ ਇਸਤੇਮਾਲ ਕਰਨ ਵਾਲੇ Boomerang ਫੀਚਰ 'ਚ ਨਵੇਂ ਤਰੀਕਿਆਂ ਨਾਲ ਖ਼ੁਦ ਨੂੰ ਐਕਸਪ੍ਰੈੱਸ ਕਰਨ ਦਾ ਮੌਕਾ ਮਿਲੇਗਾ।'

Instagram ਦਾ ਇਹ ਨਵਾਂ ਫਿਲਟਰ ਆਪਸ਼ਨ Boomerang ਕੰਪੋਜ਼ਰ ਦੇ Instagram Stories ਕੈਮਰਾ 'ਚ ਮੌਜੂਦ ਹੈ। SloMo ਫੀਚਰ ਦੀ ਮਦਦ ਨਾਲ Boomerang ਵੀਡੀਓਜ਼ ਨੂੰ ਉਸ ਦੀ ਅਸਲੀ ਸਪੀਡ ਤੋਂ ਅੱਧੀ ਸਪੀਡ 'ਚ ਕਨਵਰਟ ਕਰ ਸਕਣਗੇ। Echo ਫੀਚਰ ਦੀ ਮਦਦ ਨਾਲ ਡਬਲ ਵਿਜ਼ਨ ਇਫੈਕਟ ਮਿਲੇਗਾ ਜੋ Boogerang ਤੇ Duo ਦੋਵਾਂ 'ਚ ਇਸਤੇਮਾਲ ਕੀਤਾ ਜਾ ਸਕੇਗਾ। Instagram ਦੇ ਨਵੇਂ OTA ਅਪਡੇਟ ਦੀ ਮਦਦ ਨਾਲ ਯੂਜ਼ਰਜ਼ Boomerang ਨੂੰ ਟ੍ਰਿਮ ਕਰਨ ਦੇ ਨਾਲ-ਨਾਲ ਉਸ ਦੀ ਸਪੀਡ ਤੇ ਲੈਂਥ ਨੂੰ ਵੀ ਐਡਜਸਟ ਕਰ ਸਕਣਗੇ।

ਇਸ ਨਵੇਂ ਫੀਚਰ ਨੂੰ ਐਕਸੈੱਸ ਕਰਨ ਲਈ ਯੂਜ਼ਰਜ਼ ਨੂੰ Instagram ਦੇ ਕੈਮਰਾ ਆਪਸ਼ਨ 'ਚ ਜਾ ਕੇ Boomerang ਕੈਪਚਰ ਕਰਨਾ ਪਵੇਗਾ। ਇਸ ਦੇ ਲਈ ਸਟੋਰੀ ਕੈਮਰਾ ਓਪਨ ਕਰਨਾ ਪਵੇਗਾ ਤੇ Boomerang ਨੂੰ ਸਵਾਈਪ ਕਰਨਾ ਪਵੇਗਾ। ਇਸ ਤੋਂ ਬਾਅਦ ਸ਼ਟਰ ਬਟਨ ਨੂੰ ਟੈਪ ਕਰਨਾ ਪਵੇਗਾ ਤੇ ਹੋਲਡ ਕਰਨਾ ਪਵੇਗਾ। ਇਸ ਤੋਂ ਬਾਅਦ ਇਨਫਿਨਟੀ ਸਿੰਬਲ ਨੂੰ ਟੈਪ ਕਰਨ ਤੋਂ ਬਾਅਦ ਇਸ ਵਿਚ ਨਵੇਂ ਇਫੈਕਟ ਜੋੜ ਸਕਦੇ ਹੋ। Instagram ਨੇ ਪਿਛਲੇ ਦਿਨੀਂ ਹੀ Layout ਫੀਚਰ ਹਾਲ ਹੀ 'ਚ ਰੋਲ ਆਊਟ ਕੀਤਾ ਹੈ ਜਿਸ ਵਿਚ ਮਲਟੀਪਲ ਫੋਟੋਜ਼ ਨੂੰ ਇਕ ਸਿੰਗਲ ਸਟੋਰੀ ਬਣਾ ਕੇ ਪ੍ਰਜ਼ੈਂਟ ਕੀਤਾ ਜਾ ਸਕੇਗਾ। ਇਸ ਵਿਚ ਯੂਜ਼ਰਜ਼ 6 ਅਲੱਗ-ਅਲੱਗ ਤਸਵੀਰਾਂ ਨੂੰ ਇਕੱਠੇ ਜੋੜ ਸਕਣਗੇ।

Posted By: Seema Anand