ਨਵੀਂ ਦਿੱਲੀ, ਟੇਕ ਡੈਸਕ : Facebook ਵੱਲੋਂ Rights manager ਟੂਲ ਦਾ ਵਿਸਤਾਰ ਕੀਤਾ ਹੈ। ਇਹ Facebook ਨਾਲ ਹੀ Instagram ਲਈ ਹੋਵੇਗਾ। ਇਸ ਦੀ ਮਦਦ ਨਾਲ Facebook ਤੇ Instagram ਦੇ ਕੰਟੈਂਟ ਕ੍ਰਿਏਟਰਜ਼ ਆਪਣੇ ਕੰਟੈਂਟ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕਣਗੇ। Facebook ਮੁਤਾਬਕ ਇਹ ਇਕ ਪਾਵਰਫੁੱਲ ਤੇ ਦਮਦਾਰ ਕਸਟਮਾਈਜ ਟੂਲ ਹੋਵੇਗਾ।

ਕੰਟੈਂਟ ਨੂੰ ਕਰ ਸਕੋਗੇ ਕੰਟਰੋਲ

Rights manager ਟੂਲ ਦੀ ਮਦਦ ਨਾਲ ਯੂਜ਼ਰ ਤੇ ਕੰਟੈਂਟ ਪਬਲੀਸ਼ਰ ਕੰਟਰੋਲ ਕਰ ਸਕੋਗੇ ਕਿ ਆਖਿਰ ਉਨ੍ਹਾਂ ਦੇ ਕੰਟੈਂਟ ਨੂੰ ਕੌਣ, ਕਿੱਥੇ ਤੇ ਕਦੋਂ Facebook ਤੇ Instagram ਤੋਂ ਡਾਊਨਲੋਡ ਕਰ ਰਿਹਾ ਹੈ। ਅਜਿਹੇ 'ਚ ਤੁਸੀਂ ਤੈਅ ਕਰ ਸਕੋਗੇ ਕਿ ਕੌਣ ਤੁਹਾਡੇ ਪੋਸਟ ਨੂੰ ਕਾਪੀ ਜਾਂ ਫਿਰ ਡਾਊਨਲੋਡ ਕਰ ਸਕਦਾ ਹੈ। ਨਾਲ ਹੀ ਜੇਕਰ ਕੋਈ ਪਬਲੀਸ਼ਰ ਹਾਊਸ ਜਾਂ ਫਿਰ ਬਿਜਨੈੱਸ ਗਰੁੱਪ ਤੁਹਾਡੇ ਕੰਟੈਂਟ ਨੂੰ ਕਾਪੀ ਕਰਦਾ ਹੈ ਤਾਂ ਤੁਸੀਂ ਕਲੇਮ ਕਰ ਸਕੋਗੇ।

ਕਿਵੇਂ ਕਰੋਗੇ ਕੰਮ

ਯੂਜ਼ਰ ਨੂੰ ਆਪਣੇ ਕੰਟੈਂਟ 'ਤੇ ਕੰਟਰੋਲ ਰੱਖਣ ਲਈ Rights manager ਟੂਲ ਦੀ ਲਾਇਬ੍ਰੇਰੀ 'ਚ ਭੇਜਣਾ ਹੋਵੇਗਾ ਜੋ Facebook ਤੇ Instagram 'ਤੇ ਮੌਜੂਦ ਤੁਹਾਡੇ ਕੰਟੈਂਟ ਨਾਲ ਮੈਚ ਕਰੇਗਾ। ਜੇਕਰ ਤੁਹਾਡੀ ਪੋਸਟ ਮੈਚ ਕਰਨ ਵਾਲਾ ਕੋਈ ਫੋਟੋ ਜਾਂ ਵੀਡੀਓ Facebook ਤੇ Instagram ਨਾਲ ਮਿਲਦਾ ਹੈ ਤਾਂ ਤੁਸੀਂ ਉਸ ਦੀ ਪਛਾਣ ਕਰ ਸਕੋਗੇ। ਇਸ ਟੂਲ ਨੂੰ ਗਲੋਬਲ ਨਾਲ ਲੋਕਲ ਪੱਧਰ 'ਤੇ ਲਾਗੂ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਕੰਟੈਂਟ ਚੋਰੀ ਹੋਇਆ ਹੈ ਤਾਂ ਤੁਸੀਂ ਉਸ ਖ਼ਿਲਾਫ਼ ਐਕਸ਼ਨ ਲੈ ਸਕਦੇ ਹੋ।

ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ

ਕੰਟੈਂਟ ਕ੍ਰਿਏਟਰ ਆਪਣੇ ਈਮੇਜ ਤੇ ਵੀਡੀਓ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਹੈ ਤਾਂ ਇਕ ਐਪਲੀਕੇਸ਼ਨ ਸਬਮਿਟ ਕਰਨਾ ਹੋਵੇਗਾ। Facebook ਦੇ ਪ੍ਰੋਡਕਟ ਮੈਨੇਜਰ Jeniece Primus ਨੇ ਕਿਹਾ ਕਿ ਨਵੇਂ ਟੂਲ ਦੀ ਮਦਦ ਨਾਲ ਸਿਰਫ ਕੰਟੈਂਟ ਦਾ ਗਲਤ ਇਸਤੇਮਾਲ ਰੁੱਕ ਸਕੇਗਾ ਬਲਕਿ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕੋਗੇ।

Posted By: Ravneet Kaur