ਨਵੀਂ ਦਿੱਲੀ : Instagram App Update : ਹਰਮਨਪਿਆਰਾ ਫੋਟੋ ਸ਼ੇਅਰਿੰਗ ਐਪ Instagram ਆਪਣੇ ਯੂਜਰਜ਼ ਦੀਆਂ ਸਹੂਲਤਾਂ ਲਈ ਆਏ ਦਿਨ ਨਵੇਂ ਫੀਚਰ ਪੇਸ਼ ਕਰਦਾ ਹੈ ਪਰ ਇਸ ਬਾਰ ਕੰਪਨੀ ਇਕ ਫੀਚਰ ਨੂੰ ਹਟਾਉਣ ਜਾ ਰਹੀ ਹੈ, ਜਿਸ ਤੋਂ ਬਾਅਦ ਯੂਜਰਜ਼ ਉਸ ਫੀਚਰ ਦਾ ਇਸਤੇਮਾਲ ਨਹੀਂ ਕਰ ਪਾਉਣਗੇ। ਕੰਪਨੀ ਨੇ ਆਧਿਕਾਰਿਕ ਤੌਰ 'ਤੇ ਜਾਣਕਾਰੀ ਦਿੱਤੀ ਹੈ ਕਿ Following Tab ਨੂੰ Instagram ਤੋਂ ਹਟਾਇਆ ਜਾ ਰਿਹਾ ਹੈ। ਇਸ ਨੂੰ ਹਟਾਉਣ ਤੋਂ ਬਾਅਦ ਆਪਣੇ ਦੋਸਤਾਂ ਦੀ Activity 'ਤੇ ਨਜ਼ਰ ਨਹੀਂ ਰੱਖ ਪਾਉਗੇ।

Instagram ਦੀ ਰਿਪੋਰਟ ਅਨੁਸਾਰ Instagram ਦੇ ਪ੍ਰੋਡਕਟ ਹੈਡ ਵਿਸ਼ਾਲ ਸ਼ਾਹ ਨੇ ਜਾਣਕਾਰੀ ਦਿੱਤੀ ਹੈ ਕਿ Instagram ਤੋਂ Following Tab ਨੂੰ ਹੱਟਾ ਦਿੱਤਾ ਗਿਆ ਹੈ ਤੇ ਇਸ ਨੂੰ ਹਟਾਉਣ ਦੀ ਵਜ੍ਹਾ ਸਿਰਫ਼ ਐਪ ਦੀ ਸਾਦਗੀ ਨੂੰ ਬਣਾਈ ਰੱਖਣਾ ਹੈ। ਫੋਟੋ ਤੇ ਵੀਡੀਓ Sharing app Instagram 'ਤੇ Following Tab ਯੂਜਰਜ਼ ਦਾ ਬੇਹਦ ਪਸੰਦੀਦਾ ਫੀਚਰ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਦੀ ਐਕਟੀਵਿਟੀ 'ਤੇ ਨਜ਼ਰ ਰੱਖ ਸਕਦੇ ਹੋ ਕਿ ਤੁਸੀਂ ਜਿਸ ਦੋਸਤ ਨੂੰ ਫੋਲੋ ਕੀਤਾ ਹੈ ਉਹ ਕਿਹੜਾ ਪੋਸਟ like ਕਰ ਰਿਹਾ ਹੈ ਜਾਂ ਫਿਰ ਕਿਸ 'ਤੇ ਕਮੈਂਟ ਕਰ ਰਿਹਾ ਹੈ ਪਰ ਹੁਣ Following tab ਨੂੰ ਹਟਾਉਣ ਤੋਂ ਬਾਅਦ ਤੁਸੀਂ ਆਪਣੇ ਦੋਸਤਾਂ ਦੀ ਇਸ ਐਕਟੀਵਿਟੀ ਨੂੰ ਨਹੀਂ ਦੇਖ ਪਾਉਗੇ ਤੇ ਹੋ ਸਕਦਾ ਹੈ ਇਸ ਫੀਚਰ ਨੂੰ ਹਟਾਉਣਾ ਕੁਝ ਯੂਜਰਜ਼ ਨੂੰ ਚੰਗਾ ਨਾ ਲੱਗੇ।

Instagram 'ਤੇ Following Tab ਫੀਚਰ ਦੀ ਸ਼ੁਰੂਆਤ ਸਾਲ 2011 'ਚ ਕੀਤੀ ਗਈ ਸੀ। ਤਾਂਕਿ ਯੂਜਰਜ਼ ਆਪਣੇ ਦੋਸਤਾਂ ਦੀ ਐਕਟੀਵਿਟੀ ਨੂੰ ਦੇਖ ਸਕਣ। ਉੱਥੇ ਹੀ ਪਿਛਲੇ ਦਿਨੀਂ ਕੰਪਨੀ ਨੇ ਗਲੋਬਲੀ Restrict ਫੀਚਰ ਨੂੰ ਰੋਲਆਉਟ ਕੀਤਾ ਸੀ। ਯੂਜਰਜ਼ ਦੀ Privacy ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਗਿਆ ਇਹ ਫੀਚਰ ਕਿਸੇ ਪੋਸਟ 'ਤੇ ਆਉਣ ਵਾਲੇ ਅਪਮਾਨਜਨਕ ਟਿੱਪਣੀ ਜਾ ਪੋਸਟ ਨੂੰ ਰੋਕਣ 'ਚ ਮਦਦ ਕਰਦਾ ਹੈ।

ਹਾਲ ਹੀ 'ਚ Instagram ਨੇ ਯੂਜਰਜ਼ ਦੀ ਸੁਵਿਧਾ ਲਈ ਡਾਰਕ ਮੋਡ ਫੀਚਰ ਰੋਲਆਉਟ ਕਰ ਦਿੱਤਾ ਹੈ ਜੋ ਕਿ ਐਂਡਰਾਇਡ ਤੇ ਆਈਓਐੱਸ ਦੋਵਾਂ ਪਲੇਟਫਾਰਮ 'ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਪਿਛਲੇ ਦਿਨੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੰਪਨੀ ਜਲਦ ਹੀ ਸ਼ਾਪਿੰਗ ਆਧਾਰਿਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਫੀਚਰ ਵੀ ਪੇਸ਼ ਕਰ ਸਕਦੀ ਹੈ। ਇਸ ਫੀਚਰ ਦੀ ਮਦਦ ਨਾਲ ਇੰਸਟਾਗ੍ਰਾਮ ਯੂਜਰਜ਼ Augmented Reality ਰਾਹੀਂ ਕਿਸੇ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਉਸ ਨੂੰ ਟਰਾਈ ਕਰ ਸਕਣਗੇ।

Posted By: Sukhdev Singh