ਨਵੀਂ ਦਿੱਲੀ, ਟੈਕ ਡੈਸਕ : ਹਾਂਗਕਾਂਗ ਦੀ ਫੋਨ ਨਿਰਮਾਤਾ ਕੰਪਨੀ Infinix ਪਿਛਲੇ ਕਈ ਦਿਨਾਂ ਤੋਂ ਆਪਣੀ ਅਪਕਮਿੰਗ ਸਮਾਰਟਫੋਨ ਸੀਰੀਜ਼ Hot 9 ਨੂੰ ਲੈ ਕੇ ਟੀਜਰ ਕਰ ਰਹੀ ਹੈ। ਉਥੇ ਹੀ ਹੁਣ ਕੰਪਨੀ ਨੇ ਆਖ਼ਰਕਾਰ Hot 9 ਨੂੰ ਭਾਰਤੀ ਬਾਜ਼ਾਰ 'ਚ ਅਧਿਕਾਰਿਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ Infinix Hot 9 ਅਤੇ Hot 9 Pro ਨੂੰ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਹੀ ਸਮਾਰਟਫੋਨ ਦੀ ਐਕਸਕਲੂਸਿਵਲੀ ਈ-ਕਾਮਰਸ ਵੈਬਸਾਈਟ Flipkart 'ਤੇ ਸੇਲ ਲਈ ਉਪਲੱਬਧ ਕਰਵਾਏ ਜਾਣਗੇ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਉਪਲੱਬਧਤਾ ਤੋਂ ਲੈ ਕੇ ਫੀਚਰਜ਼ ਤਕ ਪੂਰੀ ਜਾਣਕਾਰੀ।

Infinix Hot 9 ਅਤੇ Hot 9 Pro ਦੀ ਕੀਮਤ ਅਤੇ ਉਪਲੱਬਧਤਾ

ਇਨ੍ਹਾਂ ਸਮਾਰਟਫੋਨਸ ਨੂੰ ਬਜਟ ਸੈਗਮੇਂਟ 'ਚ ਲਾਂਚ ਕੀਤਾ ਗਿਆ ਹੈ। Infinix Hot 9 ਦੀ ਕੀਮਤ 8,499 ਰੁਪਏ ਹੈ ਅਤੇ ਇਹ 4ਜੀਬੀ+64ਜੀਬੀ ਸਟੋਰੇਜ ਮਾਡਲ 'ਚ ਉਪਲੱਬਧ ਹੋਵੇਗਾ। ਫੋਨ ਦੀ ਸੇਲ 8 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਉਥੇ ਹੀ Infinix Hot 9 Pro ਦੀ ਕੀਮਤ 9,499 ਰੁਪਏ ਹੈ ਅਤੇ ਇਹ ਕੀਮਤ ਫੋਨ ਦੇ 4ਜੀਬੀ+64ਜੀਬੀ ਮਾਡਲ ਦੀ ਹੈ। ਇਹ 5 ਜੂਨ ਤੋਂ ਦੁਪਹਿਰ 12 ਵਜੇ ਸੇਲ ਲਈ ਉਪਲੱਬਧ ਹੋਵੇਗਾ।

ਸਪੇਸੀਫਿਕੇਸ਼ਨ ਅਤੇ ਫੀਚਰਜ਼

ਇਨ੍ਹਾਂ ਦੋਵੇਂ ਸਮਾਰਟਫੋਨ 'ਚ 6.6 ਇੰਚ ਦਾ ਆਈਪੀਐੱਸ ਡਿਸਪਲੇਅ ਦਿੱਤਾ ਗਿਆ ਹੈ। ਇਹ ਫੋਨ MediaTek Helio P22 octa-core ਚਿਪਸੈੱਟ 'ਤੇ ਕੰਮ ਕਰਦੇ ਹਨ। ਐਂਡ੍ਰਾਈਡ 10 ਓਐੱਸ 'ਤੇ ਆਧਾਰਿਤ ਇਨ੍ਹਾਂ ਦੋਵੇਂ ਸਮਾਰਟਫੋਨ 'ਚ ਪਾਵਰ ਬੈਕਅਪ ਲਈ 5,000 mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 10W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਉਥੇ ਇਸ 'ਚ ਯੂਜ਼ਰਜ਼ ਨੂੰ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਮਿਲੇਗੀ।

ਇਨ੍ਹਾਂ ਦੋਵੇਂ ਫੋਨਾਂ 'ਚ ਥੋੜ੍ਹਾ ਅੰਤਰ ਦੇਖਣ ਨੂੰ ਮਿਲੇਗਾ। ਹਾਲਾਂਕਿਸ ਦੋਵਾਂ 'ਚ ਕਵਾਡ ਰਿਯਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। Hot 9 'ਚ 13MP ਏਆਈ ਕਵਾਡ ਰਿਯਰ ਕੈਮਰਾ ਦਿੱਤਾ ਗਿਆ ਹੈ, ਜਦਕਿ Hot 9 Pro 'ਚ 48MP ਦਾ ਪ੍ਰਾਇਮਰੀ ਸੈਂਸਰ, 2MP ਦਾ ਮੈਕ੍ਰੋ ਲੈਂਸ, 2MP ਦਾ ਲੋਅ ਲਾਈਟ ਸੈਂਸਰ ਮੌਜੂਦ ਹੈ। ਉਥੇ ਹੀ ਫੋਨ 'ਚ 8MP ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।

Posted By: Susheel Khanna