ਜੇਐੱਨਐੱਨ, ਨਵੀਂ ਦਿੱਲੀ : ਗਲੋਬਲ ਸਮਾਰਟਫੋਨ ਬ੍ਰਾਂਡ Tecno ਦਾ ਨਾਂ ਸਮਾਰਟਫੋਨ Tecno Spark 7T ਭਾਰਤ ’ਚ ਲਾਂਚ ਹੋ ਗਿਆ ਹੈ। ਫੋਨ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ ’ਚ ਆਉਂਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਵਿਕਰੀ 15 ਜੂਨ ਦਾ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਨੂੰ ਈ-ਕਾਮਰਸ ਸਾਈਟ Amazon India ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਨੂੰ ਲਾਂਚ ਆਫ਼ਰ ਤਹਿਤ 1000 ਰੁਪਏ ਦੀ ਛੂਟ ’ਤੇ 7,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਹਾਲਾਂਕਿ ਇਹ ਇਕ ਲਿਮਟਿਡ ਪੀਰੀਅਡ ਸੇਲ ਆਫਰ ਹੋਵੇਗਾ, ਜੋ 15 ਜੂਨ 2021 ਨੂੰ ਹੀ ਲਾਗੂ ਹੋਵੇਗਾ। ਦੱਸ ਦਈਏ ਕਿ ਇਹ ਭਾਰਤ ਦਾ ਪਹਿਲਾਂ ਸਮਾਰਟਫੋਨ ਹੈ, ਜੋ 6000mAh ਦਮਦਾਰ ਬੈਟਰਰੀ ਦੇ ਨਾਲ 48 ਐੱਮਪੀ ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਤਿੰਨ ਕਲਰ ਆਪਸ਼ਨ Magnet Black, Jewel Blue ਤੇ Nebula Orange ’ਚ ਆਵੇਗਾ।

TECNO SPARK 7T ਸਮਾਰਟਫੋਨ ’ਚ ਇਕ ਵੱਡੀ 6.52 ਇੰਚ ਦੀ HD+ IPS ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਸਕ੍ਰੀਨ ਟੂ ਬਾਡੀ 90.34 ਫੀਸਦੀ ਹੋਵੇਗੀ। ਨਾਲ ਹੀ 480 nits ਦੀ ਪੀਕ ਬ੍ਰਾਈਟਨੈੱਸ ਮਿਲੇਗੀ। TECNO SPARK 7T ਸਮਾਰਟਫੋਨ ’ਚ ਇਕ Mediatek Helio G35 ਪ੍ਰੋਸੈੱਸਰ ਦੀ ਸਪੋਰਟ ਦਿੱਤੀ ਗਈ ਹੈ। ਇਸ ’ਚ HyperEngine ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਐਂਡ੍ਰਾਈਡ 11 ਬੇਸਡ HiOS 7.6 ਆਪਰੇਟਿੰਗ ਸਾਫਟਵੇਅਰ ’ਤੇ ਕੰਮ ਕਰੇਗਾ। ਫੋਟੋਗ੍ਰਾਫੀ ਲਈ ਫੋਨ ਦੇ ਫਰੰਟ ਪੈਨਲ ’ਤੇ ਇਕ 8 ਐੱਮਪੀ 8MP AI ਸੈਲਫੀ ਕੈਮਰਾ ਦਿੱਤਾ ਹੈ।

Posted By: Sarabjeet Kaur