ਜੇਐੱਨਐੱਨ, ਨਵੀਂ ਦਿੱਲ਼ੀ : Data Story: ਦੁਨੀਆ ਭਰ 'ਚ ਭਾਰਤੀ ਫੋਨ ਨਾਲ ਸਭ ਤੋਂ ਜ਼ਿਆਦਾ ਚਿਪਕੇ ਰਹਿੰਦੇ ਹਨ। ਇਰਿਕਸਨ ਦੀ ਮੋਬਿਲਿਟੀ ਰਿਪੋਰਟ ਮੁਤਾਬਿਕ, 2019 'ਚ ਭਾਰਤ 'ਚ ਔਸਤਨ 12 ਜੀਬੀ ਡਾਟਾ ਪ੍ਰਤੀ ਵਿਅਕਤੀ ਇਸਤੇਮਾਲ ਹੁੰਦਾ ਸੀ, ਜੋ 2020 ਤੇ 2021 'ਚ ਲਗਾਤਾਰ ਵੱਧ ਰਿਹਾ ਹੈ। ਉੱਤਰੀ ਅਮਰੀਕਾ ਤੇ ਪੱਛਮੀ ਯੂਰੋਪ 'ਚ ਭਾਰਤ ਦੇ ਮੁਕਾਬਲੇ ਇਹ ਦਰ ਘੱਟ ਹੈ।

ਰਿਪੋਰਟ ਮੁਤਾਬਿਕ, 2019 'ਚ ਜਿੱਥੇ ਭਾਰਤ 'ਚ ਔਸਤਨ ਇਕ ਮਹੀਨੇ 'ਚ 12 ਜੀਬੀ ਡਾਟਾ ਪ੍ਰਤੀ ਵਿਅਕਤੀ ਇਸਤੇਮਾਲ ਹੁੰਦਾ ਹੈ। 2020 'ਚ ਇਹ ਅੰਕੜਾ 13.3 ਜੀਬੀ ਡਾਟਾ ਪ੍ਰਤੀ ਵਿਅਕਤੀ ਹੋ ਗਿਆ। 2021 'ਚ ਇਹ ਅੰਕੜਾ 18 ਜੀਬੀ ਡਾਟਾ ਪ੍ਰਤੀ ਵਿਅਕਤੀ ਇਸਤੇਮਾਲ ਹੁੰਦਾ ਹੈ। ਉੱਤਰੀ ਅਮਰੀਕਾ 'ਚ ਜਿੱਥੇ 2019 'ਚ ਪ੍ਰਤੀ ਵਿਅਕਤੀ ਇਕ ਮਹੀਨੇ 'ਚ 8.3 ਜੀਬੀ ਡਾਟਾ ਦੀ ਖਪਤ ਸੀ, ਉਹ 2020 'ਚ ਵੱਧ ਕੇ 11.8 ਹੋ ਗਈ। 2021 'ਚ ਇਸ ਦੇ 15 ਜੀਬੀ ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ।

ਭਾਰਤ 'ਚ ਸਭ ਤੋਂ ਸਸਤੀ ਹੈ ਮੋਬਾਈਲ ਡਾਟਾ ਦਰ

ਦੁਨੀਆ 'ਚ ਸਭ ਤੋਂ ਸਸਤੀ ਮੋਬਾਈਲ ਦਰ ਭਾਰਤ 'ਚ ਹੈ। ਵਰਲਡ ਮੋਬਾਈਲ ਡਾਟਾ ਪ੍ਰਾਈਸਿੰਗ ਦੀ ਰਿਪੋਰਟ ਮੁਤਾਬਿਕ ਭਾਰਤ 'ਚ 1 ਜੀਬੀ ਮੋਬਾਈਲ ਡਾਟਾ ਪੈਕੇਜ ਕਾਫੀ ਸਸਤਾ ਹੈ। ਇਸ ਤੋਂ ਬਾਅਦ ਇਜਰਾਇਲ, ਕਿਗਰਿਸਤਾਨ, ਇਟਲੀ ਤੇ ਯੂਕ੍ਰੇਨ ਦਾ ਨੰਬਰ ਆਉਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਸਭ ਤੋਂ ਯੁਵਾ ਹੈ। ਇੱਥੇ ਦੇ ਨੌਜਵਾਨ ਤਕਨਾਲੋਜੀ ਨਾਲ ਖ਼ੁਸ਼ਹਾਲ ਹੈ। ਭਾਰਤ ਦਾ ਸੁਪਰਫੋਨ ਮਾਰਕਿਟ ਕਾਫੀ ਵਾਈਬ੍ਰੇਂਟ ਹੈ। ਬਾਜ਼ਾਰ 'ਚ ਮੁਕਾਬਲੇਬਾਜ਼ੀ ਹੈ। ਇਨ੍ਹਾਂ ਸਾਰਿਆਂ ਦੇ ਬਾਵਜੂਦ ਡਾਟਾ ਵੀ ਕਾਫੀ ਸਸਤਾ ਹੈ। ਭਾਰਤ 'ਚ 1 ਜੀਬੀ ਡਾਟਾ ਦੀ ਔਸਤ ਕੀਮਤ 0.09 ਡਾਲਰ ਹੈ। ਇਜਰਾਈਲ 'ਚ 1 ਜੀਬੀ ਡਾਟਾ ਦੀ ਔਸਤ ਕੀਮਤ 0.11 ਡਾਲਰ ਕਿਗਰਿਸਤਾਨ 'ਚ 0.21 ਡਾਲਰ, ਇਟਲੀ ਤੇ ਯੂਕ੍ਰੇਨ 'ਚ 0.43 ਡਾਲਰ ਤੇ 0.46 ਡਾਲਰ ਹੈ।

ਇੰਟਰਨੈੱਟ 'ਤੇ ਜ਼ਿਆਦਾ ਸਮਾਂ

ਕੰਜ਼ਿਊਮਰ ਆਉਣ ਵਾਲੇ ਸਾਲ 'ਚ ਮੋਬਾਈਲ ਇੰਟਰਨੈੱਟ ਡਿਵਾਈਸ 'ਤੇ 930 ਘੰਟੇ ਬਿਤਾਉਣਗੇ। ਜੇਨਿਥ ਮੀਡੀਆ ਕੰਜਪਸ਼ਨ ਫਾਰਕਾਸਟ ਰਿਪੋਰਟ ਮੁਤਾਬਿਕ, ਸਾਲ ਦੇ ਕੁੱਲ 39 ਦਿਨ ਮੋਬਾਈਲ ਇੰਟਰਨੈੱਟ ਡਿਵਾਈਸ 'ਤੇ ਲੋਕ ਬਿਤਾਉਣਗੇ। ਇਹ ਸਰਵੇ ਕੁੱਲ 57 ਦੇਸ਼ਾਂ 'ਚ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ 2021 'ਚ ਇਨ੍ਹਾਂ ਦੇਸ਼ਾਂ 'ਚ 4.5 ਟ੍ਰਿਲਿਅਨ ਘੰਟੇ ਮੋਬਾਈਲ ਇੰਟਰਨੈੱਟ ਡਿਵਾਈਸ 'ਤੇ ਲੋਕ ਬਿਤਾਉਣਗੇ।

ਜੇਨਿਥ ਦੇ ਹੈੱਡ ਆਫ ਫਾਰਕਾਸਟਿੰਗ ਜੋਨਾਥਨ ਬਨਾਰਡ ਕਹਿੰਦੇ ਹਨ ਕਿ ਲੋਕਾਂ ਦਾ ਮੋਬਾਈਲ ਤਕਨਾਲੋਜੀ ਤੇ ਮੀਡੀਆ ਨਾਲ ਸਮਾਂ ਵਤੀਤ ਕਰਨਾ ਵਧਿਆ ਹੈ। ਆਪਣੇ ਕਰੀਬਿਆਂ ਨਾਲ ਚੁਟਕਲੇ ਸਾਂਝਾ ਕਰਨਾ, ਮੈਸੇਜ ਸ਼ੇਅਰ ਕਰਨਾ ਆਦਿ ਨੇ ਲੋਕਾਂ ਦਾ ਸਮਾਂ ਮੋਬਾਈਲ ਇੰਟਰਨੈੱਟ ਡਿਵਾਈਸ 'ਤੇ ਵਧਾਇਆ ਹੈ।

Posted By: Amita Verma