ਜੇਐੱਨਐੱਨ, ਨਵੀਂ ਦਿੱਲੀ : WhatsaApp ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠਦੇ ਰਹਿੰਦੇ ਹਨ। ਕੁਝ ਹੀ ਦਿਨ ਪਹਿਲਾਂ Pegasus ਸਪਾਈਵੇਅਰ ਅਟੈਕ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਦੇਖਦਿਆਂ Whatsapp ਦੀ ਸਿਕਊਰਟੀ ਤੇ ਸਵਾਲ ਉਠਣਾ ਲਾਜ਼ਮੀ ਹੈ। ਅਜਿਹੇ 'ਚ ਹੁਣ ਯੂਜ਼ਰਜ਼ WHatsapp ਦੇ ਵਿਕਲਪ ਲਭਣ ਲੱਗੇ ਹਨ। ਇਸ ਖੋਜ 'ਚ ਭਾਰਤੀ ਯੂਜ਼ਰ ਨੂੰ Telegram ਕਾਫੀ ਪਸੰਦ ਆ ਰਿਹਾ ਹੈ। Telegram ਦੇ ਯੂਜ਼ਰਜ਼ ਕਾਫੀ ਤੇਜ਼ੀ ਨਾਲ ਵਧ ਰਹੇ ਹਨ।

Telegram ਨੇ ਦਿੱਤੀ Whatspp ਨੂੰ ਚੁਣੌਤੀ: ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ Whatsapp ਦੇ ਮਾਸਿਕ ਯੂਜ਼ਰਜ਼ 40 ਕਰੋੜ ਹਨ। ਇਸ ਗਿਣਤੀ ਨੂੰ Telegram ਚੁਣੌਤੀ ਦਿੰਦਿਆਂ ਨਜ਼ਰ ਆ ਰਿਹਾ ਹੈ। ਪਿਛਲੇ 9 ਮਹੀਨਿਆਂ ਦੀ ਗੱਲ ਕਰੀਏ ਤਾਂ ਇਸ ਦੇ ਐਕਟਿਵ ਯੂਜ਼ਰਜ਼ 60 ਫੀਸਦੀ ਤਕ ਵਧੇ ਹਨ। ਜੂਨ 2017 'ਚ Telegram ਦੇ ਵੈਸ਼ਵਿਕ ਯੂਜ਼ਰਜ਼ 'ਚ ਭਾਰਤੀ 2 ਫੀਸਦੀ ਸਨ। ਇਹ ਗਿਣਤੀ ਸਤੰਬਰ 2019 'ਚ ਵੱਧ ਕੇ 12 ਫੀਸਦੀ ਸੀ। ਇਸ ਸਾਲ Telegram ਦੇ ਇੰਸਟਾਲ ਕਰਨ ਦੀ ਗਿਣਤੀ 3 ਗੁਣਾ ਹੋਈ ਹੈ।

ਐਪ ਇੰਟੈਲਿਜੈਂਸ ਫਰਮ ਸਿਮਿਲਰ ਵੈੱਬ ਦੀ ਮੰਨੀਏ ਤਾਂ ਸਤੰਬਰ ਮਹੀਨੇ 'ਚ Telegram ਦੇ 91 ਲੱਖ ਯੂਜ਼ਰਜ਼ ਸਨ। ਇਹ ਗਿਣਤੀ ਜਨਵਰੀ 'ਚ 36 ਲੱਖ ਸੀ। Telegram ਤੋਂ ਇਲਾਵਾ Signal ਵੀ Whatsapp ਦਾ ਇਕ ਵਿਕਲਪ ਬਣ ਕੇ ਉਭਰ ਰਿਹਾ ਹੈ। ਸਾਈਬਰ ਸਿਕਊਰਟੀ ਫਰਮ Lucideus ਦੇ ਕੋ-ਫਾਊਂਡਰ ਰਾਹੁਲ ਤਿਆਗੀ ਨੇ ਕਿਹਾ ਕਿ Telegram ਦੀ ਸਭ ਤੋਂ ਵੱਡੀ ਖਾਸਿਅਤ ਉਸ ਦਾ ਐਨਕ੍ਰਿਪਸ਼ਨ ਪ੍ਰੋਟੋਕਾਲ MTProto ਟ੍ਰਾਜ਼ਿੰਟ ਹੈ। ਇਹ ਮੈਸੇਜ ਨੂੰ ਹਮੇਸ਼ਾ ਸਿਕਓਰ ਤੇ ਹਾਈਡ ਕਰ ਰੱਖਦਾ ਹੈ।

Pegasus ਅਟੈਕ ਨਾਲ ਇਸ ਤਰ੍ਹਾਂ ਰੱਖੋਂ ਸੁਰੱਖਿਅਤ : ਇਸ ਦੋ ਉਪਾਅ ਹਨ। ਪਹਿਲਾਂ WhatsApp ਦਾ ਲੇਟੈਸਟ ਵਰਜ਼ਨ ਇਸਤੇਮਾਲ ਕਰੋ। ਉੱਥੇ ਦੂਜਾ ਯੂਜ਼ਰਜ਼ ਆਪਣਾ ਮੋਬਾਈਲ ਅਪਰੇਟਿੰਗ ਸਿਸਟਮ ਹਮੇਸ਼ਾ ਅਪਡੇਟ ਰੱਖਣ। ਤੁਹਾਨੂੰ ਦੱਸ ਦੇਈਏ ਕਿ ਇਜਰਾਇਲੀ ਫਰਮ ਨੇ ਗੈਰ ਤਰੀਕੇ ਨਾਲ Whatsapp ਸਰਵਿਸ 'ਚ Pegasus ਨਾਂ ਦਾ ਸਪਾਈਵੇਅਰ ਇਸਤੇਮਾਲ ਕੀਤਾ ਸੀ ਜਿਸ ਨਾਲ 20 ਦੇਸ਼ਾਂ ਦੇ 1400 ਯੂਜ਼ਰਜ਼ ਪ੍ਰਭਾਵਿਤ ਹੋਏ ਸਨ।

Posted By: Amita Verma