ਨਵੀਂ ਦਿੱਲੀ, ਜੇਐੱਨਐੱਨ : Whatsapp ਨੇ ਆਪਣੀ ਟਰਮ ਆਫ ਸਰਵਿਸ ਤੇ Privacy policy ਨੂੰ ਅਪਡੇਟ ਕੀਤਾ ਹੈ। WhatsApp ਦੀ ਨਵੀਂ Privacy policy 8 ਫਰਵਰੀ ਨਾਲ ਲਾਗੂ ਹੋਵੇਗੀ। ਹਾਲਾਂਕਿ WhatsApp ਦੀ ਨਵੀਂ ਪਾਲਿਸੀ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ, ਜਿਸ ਦੇ ਚੱਲਦੇ Facebook Ond company government ਦੀ ਜਾਂਚ ਦੇ ਦਾਇਰੇ ’ਚ ਆ ਸਕਦੀ ਹੈ। WhatsApp ਦੀ ਨਵੀਂ ਪਾਲਿਸੀ ਦੀ ਮਨਜ਼ੂਰੀ ਤੋਂ ਬਾਅਦ WhatsApp ਨੂੰ ਫੇਸਬੁੱਕ ਤੇ ਆਪਣੀ ਹੋਰ ਸਹਿਯੋਗੀ ਕੰਪਨੀਆਂ ਨਾਲ ਡੇਟਾ ਸ਼ੇਅਰ ਕਰਨ ਦੀ ਇਜ਼ਾਜਤ ਮਿਲ ਜਾਵੇਗੀ। ਉੱਥੇ ਹੀ ਜੇ ਤੁਸੀਂ WhatsApp ਦੀ ਨਵੀਂ ਪਾਲਿਸੀ ਨੂੰ ਮਨਜ਼ੂਰੀ ਨਹੀਂ ਕਰਦੇ ਤਾਂ ਕੰਪਨੀ 8 ਫਰਵਰੀ ਤੋਂ ਬਾਅਦ WhatsApp ਅਕਾਊਂਟ ਬੰਦ ਕਰ ਦੇਵੇਗੀ।


ਸਰਕਾਰ ਨੇ ਸ਼ੁਰੂ ਦੀ WhatsApp Controversy ਦੀ ਜਾਂਚ

Toi ਦੀ ਰਿਪੋਰਟ ਦੇ ਮੁਤਾਬਕ ਭਾਰਤ ਸਰਕਾਰ ਨੇ WhatsApp ਅਪਡੇਟ Controversy ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਨਾਲ ਹੀ ਇਸ ਮਾਮਲੇ ਦੀ ਉੱਚ ਪੱਧਰ ’ਤੇ ਆਈਟੀ Ministry ਨਾਲ ਗੱਲਬਾਤ ਚੱਲ ਰਹੀ ਹੈ। ਸਰਕਾਰ Data Protection ਦੇ ਮਾਮਲੇ ’ਚ Regulatory vacuum ਨੂੰ ਲੈ ਕੇ ਫਿਕਰਮੰਦ ਹੈ। ਜ਼ਿਕਰਯੋਗ ਹੈ ਕਿ ਮੌਜ਼ੂਦਾ ਸਮੇਂ ’ਚ ਭਾਰਤ ਕੋਈ ਵੀ Data Protection Law ਮੌਜ਼ੂਦ ਨਹੀਂ ਹੈ। Data Protection ਬਿੱਲ ਨੂੰ ਸੰਸਦ ਭਵਨ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਅਜਿਹੇ ’ਚ ਇਸ ਬਿੱਲ ਦੇ ਕਾਨੂੰਨ ਬਣਨ ’ਚ ਅਜੇ ਸਮਾਂ ਲਗੇਗਾ। ਅਜਿਹੇ ’ਚ ਸਰਕਾਰ ਵੱਲੋਂ ਜਲਦ WhatsApp ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।


ਇਨ੍ਹਾਂ ਸਵਾਲਾਂ ਦੇ ਦੇਣੇ ਪੈ ਸਕਦੇ ਹਨ ਜਵਾਬ


ਕੇਂਦਰ ਸਰਕਾਰ ਦੀ ਇਸ ਪੇਸ਼ੀ ’ਚ WhatsApp ਨੂੰ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਪੈ ਸਕਦੇ ਹਨ - ਜਿਵੇਂ ਕਿ ਡੇਟਾ ਪ੍ਰਾਈਵੇਸੀ ਨੂੰ ਲੈ ਕੇ WhatsApp ਨੇ ਭਾਰਤ ਤੇ European Tnion ਲਈ ਵੱਖ-ਵੱਖ ਨਿਯਮਾਂ ਨੂੰ ਕਿਉਂ ਲਾਗੂ ਕੀਤਾ ਹੈ। Confederation of All India Traders (ਸੀਏਆਈਟੀ) ਨੇ ਭਾਰਤ ਸਰਕਾਰ ਨਾਲ WhatsApp ਤੇ ਫੇਸਬੁੱਕ ਨੂੰ ਤਤਕਾਲ ਤੌਰ ’ਤੇ ਪਾਬੰਦੀ ਦੀ ਮੰਗ ਕੀਤੀ ਹੈ। ਇਸ ਦੌਰਾਨ WhatsApp ਵੱਲੋਂ ਸਫਾਈ ਦਿੱਤੀ ਗਈ ਹੈ ਕਿ ਕਿਸੇ ਦੀ ਨਿੱਜੀ ਚੈਟ ਸਾਂਝੀ ਨਹੀਂ ਕੀਤੀ ਜਾਵੇਗੀ।

Posted By: Rajnish Kaur