ਨਵੀਂ ਦਿੱਲੀ : ਭਾਰਤੀ ਏਅਰਫੋਰਸ ਨੇ ਅਗਸਤ 'ਚ ਆਪਣੀ ਪਹਿਲੀ ਵੀਡੀਓ ਗੇਮ Indian Air Force: A cut above ਲਾਂਚ ਕਰ ਦਿੱਤੀ ਸੀ। ਇਸ ਵੀਡੀਓ ਗੇਮ ਨੂੰ ਭਾਰਤੀ ਏਅਰਫੋਰਸ ਲਈ ਖ਼ਾਸ ਤੌਰ 'ਤੇ ਲਾਂਚ ਕੀਤਾ ਗਿਆ ਹੈ, ਤਾਂਕਿ ਭਾਰਤੀ ਏਅਰਫੋਰਸ 'ਚ ਸ਼ਾਮਲ ਹੋ ਸਕੇ। ਇਸ ਗੇਮ ਜੇ ਸਿੰਗਲਪਲੇਅਰ ਮੋਡ ਨੂੰ ਪਹਿਲਾਂ ਲਾਂਚ ਕੀਤਾ ਗਿਆ ਸੀ, ਹੁਣ ਇਸ ਗੇਮ ਦਾ ਮਲਟੀਪਲੇਅਰ ਮੋਡ ਵੀ ਲਾਂਚ ਕਰ ਦਿੱਤਾ ਗਿਆ ਹੈ। Indian Air Force: A cut above 'ਚ ਬਾਲਾਕੋਟ ਏਅਰ ਸਟ੍ਰਾਇਕ ਦੇ ਹੀਰੋ ਰਹੇ Wing Commander Abhinandan Varthaman ਨੂੰ ਫ਼ੀਚਰ ਕੀਤਾ ਗਿਆ ਹੈ। ਇਸ ਗੇਮ ਦੇ ਨਾਇਕ ਦੇ ਤੌਰ 'ਤੇ ਪਲੇਅਰਜ਼ ਵਿੰਗ ਕਮਾਂਡਰ ਅਭਿਨੰਦਨ ਦੇ ਕੈਰੇਕਟਰ ਦੀ ਚੋਣ ਕਰ ਸਕਦੇ ਹੋ।

Indian Air Force: A cut above ਦੇ ਮਲਟੀਪਲੇਅਰ ਮੋਡ ਨੂੰ ਏਅਰ ਸਟਾਫ਼ ਦੇ ਵਾਇਸ ਚੀਫ਼ ਏਅਰ ਮਾਸ਼ਰਲ ਹਰਜੀਤ ਸਿੰਘ ਅਰੋੜਾ ਨੇ ਲਾਂਚ ਕੀਤਾ ਹੈ। ਇਸ ਦੇ ਸਿੰਗਲ ਪਲੇਅਰ ਮੋਡ ਨੂੰ ਉਸ ਸਮੇਂ ਏਅਰ ਚੀਫ਼ ਰਹੇ ਬੀ ਐੱਸ ਧਨੋਵਾ ਨੇ 31 ਅਗਸਤ ਨੂੰ ਲਾਂਚ ਕੀਤਾ ਸੀ। ਇਸ ਵੀਡੀਓ ਗੇਮ ਨੂੰ ਐਂਡਰਾਇਡ ਤੇ iOS ਦੋਵੇਂ ਹੀ ਸਮਾਰਟਫੋਨਜ਼ 'ਚ ਖੇਡਿਆ ਜਾ ਸਕਦਾ ਹੈ। ਇਸ 'ਚ ਪਲੇਅਰਜ਼ ਤੇਜਸ, ਰਾਫੇਲ ਮਿਰਾਜ -2000, Su-30 ਵਰਗੇ ਭਾਰਤੀ ਏਅਰਫੋਰਸ 'ਚ ਸ਼ਾਮਲ ਏਅਰਕ੍ਰਾਫਟ ਨੂੰ ਚੁਣ ਸਕਦੇ ਹੋ।

Posted By: Sarabjeet Kaur