ਟੈਕ ਡੈਸਕ, ਨਵੀਂ ਦਿੱਲੀ : Paytm ਫਾਊਂਡਰ ਵਿਜੈ ਸ਼ੇਖ਼ਰ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ WhatsApp ਤੇ Facebook ਤੋਂ ਦੂਰੀ ਬਣਾ ਲਈ ਹੈ। Tesla ਫਾਊਂਡਰ Elon Musk ਨੇ ਸ਼ੁੱਕਰਵਾਰ ਨੂੰ ਇਸ ਟ੍ਰੈਂਡ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ - Use Signal. ਪਰ ਵਿਜੈ ਸ਼ੇਖ਼ਰ ਸ਼ਰਮਾ ਨੇ ਟਵਿੱਟਰ ’ਤੇ ਇਕ ਡਿਟੇਲ ਪੋਸਟ ਕਰਦੇ ਹੋਏ WhatsApp ਤੇ Facebook ਦੀ ਜ਼ੋਰਦਾਰ ਅਲੋਚਨਾ ਕੀਤੀ। ਉਨ੍ਹਾਂ ਨੇ ਯੂਜ਼ਰ ਪ੍ਰਾਈਵੇਸੀ ਪਾਲਿਸੀ ਨਾਲ ਸਮਝੌਤਾ ਕਰਨ ’ਤੇ ਵ੍ਹਟਸਐਪ ਅਤੇ ਫੇਸਬੁੱਕ ਖ਼ਿਲਾਫ਼ ਜੰਮ ਕੇ ਹੱਲਾ ਬੋਲਿਆ। ਉਨ੍ਹਾਂ ਨੇ ਲੋਕਾਂ ਨੂੰ ਸਿਗਨਲ ਐਪ ਜੁਆਇਨ ਕਰਨ ਦੀ ਅਪੀਲ ਕੀਤੀ।

WhatsApp ਤੇ Facebook ਬੈਨ ਦੀ ਸ਼ੁਰੂ ਹੋਈ ਮੁਹਿੰਮ

ਸੋਸ਼ਲ ਕੈਪੀਟਲ ਦੇ ਸੀਈਓ Chamath Palihapitiya ਨੇ ਟਵੀਟ ਕੀਤਾ ਕਿ ਫਰਵਰੀ ਦੀ ਸ਼ੁਰੂਆਤ ਤੋਂ WhatsApp ਨੇ Facebook ਦੇ ਨਾਲ ਹਰ ਤਰ੍ਹਾਂ ਦਾ ਡਾਟਾ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਨ੍ਹਾਂ ਨੇ ਆਪਣੇ ਬੈਸਟ ਫੀਚਰ ਪ੍ਰਾਈਵੇਸੀ ਨੂੰ ਖ਼ਤਮ ਕਰ ਦਿੱਤਾ। ਜਿਸਨੂੰ ਰੀ-ਟਵੀਟ ਕਰਦੇ ਹੋਏ ਵਿਜੈ ਸ਼ੇਖਰ ਸ਼ਰਮਾ ਨੇ ਲਿਖਿਆ ਕਿ ਉਹ ਕਹਿੰਦੇ ਹਨ ਕਿ ਮਾਰਕਿਟ ਕੋਲ ਪਾਵਰ ਹੁੰਦੀ ਹੈ।

Paytm ਤੇ WhatsApp ਵਿਚਕਾਰ ਟੱਕਰ

ਪੇਟੀਐੱਮ ਐਪ ਦੀ ਸਿੱਧੀ ਟੱਕਰ ਵ੍ਹਟਸਐਪ ਨਾਲ ਮੰਨੀ ਜਾਂਦੀ ਹੈ। ਵ੍ਹਟਸਐਪ ਨਾਲ ਹਾਲ ਹੀ ’ਚ ਭਾਰਤ ’ਚ ਯੂਪੀਆਈ ਪੇਮੈਂਟ ਸਰਵਿਸ ਨੂੰ ਰੋਲਆਊਟ ਕੀਤਾ ਹੈ। ਪਰ ਸ਼ਰਮਾ ਇਕੱਲੇ ਨਹੀਂ ਹਨ, ਜਿਨ੍ਹਾਂ ਨੇ ਵ੍ਹਟਸਐਪ ਨੂੰ ਛੱਡਣ ਦਾ ਐਲਾਨ ਕੀਤਾ ਹੈ। ਫੇਮਸ ਵਿ੍ਹਸਲਬਲੋਅਰ ਐਡਵਰਡ ਸਨੋਡੇਨ ਨੇ ਵੀ ਲੋਕਾਂ ਨੂੰ ਸਿਗਨਲ ’ਤੇ ਸਵਿੱਚ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਸਨੋਡੇਨ ਨੇ ਸਿਗਨਲ ਨੂੰ ਵ੍ਹਟਸਐਪ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਦੱਸਿਆ ਸੀ। ਇਸਦੇ ਬਾਅਦ ਤੋਂ ਭਾਰਤ ’ਚ ਵ੍ਹਟਸਐਪ ਤੋਂ ਮੂਵ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

Posted By: Ramanjit Kaur