ਨਵੀਂ ਦਿੱਲੀ, ਟੈਕ ਡੈਸਕ : Vivo V21 5G ਸਮਾਰਟਫੋ਼ਨ ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਦਾ ਸਭ ਤੋਂ ਪਤਲਾ ਸਮਾਰਟਫ਼ੋਨ ਹੈ। ਇਹ ਅਲਟ੍ਰਾ ਸਲਿਮ Matte Glass ਡਿਜ਼ਾਇਨ ਵਿਚ ਆਉਂਦਾ ਹੈ। Vivo V21 5G ਫ਼ੋਨ 7.29mm ਪਤਲਾ ਹੈ। ਫ਼ੋਨ ਫਲੈਟ ਫਰੇਮ ਦੇ ਨਾਲ ਆਉਂਦਾ ਹੈ। ਇਸ ਵਿਚ ਤਿੰਨ ਕਲਰ ਆਪਸ਼ਨਜ਼ Sunset Dazzle, Dusk blue, Arctic White ਤੇ ਦੋ ਸਟੋਰੇਜ ਵੇਰੀਅੰਟ ਵਿਚ ਆਵੇਗਾ।


ਕੀਮਤ ਤੇ ਆਫਰਜ਼

Vivo V21 5G ਦੇ 8GB ਰੈਮ ਤੇ 128GB ਸਟੋਰੇਜ ਵੇਰੀਅੰਟ ਦੀ ਕੀਮਤ 29,990 ਹੈ। ਜਦਕਿ 8GB 256GB ਸਟੋਰੇਜ ਵੇਰੀਅੰਟ 32,990 ਰੁਪਏ ਵਿਚ ਆਵੇਗਾ। ਫ਼ੋਨ ਦੀ ਪ੍ਰੀ ਬੁਕਿੰਗ ਅੱਜ ਭਾਵ 29 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਫ਼ੌਨ ਦੀ ਵਿਕਰੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਫ਼ੋਨ ਨੂੰ ਈ-ਕਾਮਰਸ ਸਾਈਟ Flipkart ਤੇ ਅਧਿਕਾਰਕ ਸਾਈਟ Vivo.com ਤੋਂ ਖਰੀਦਿਆ ਜਾ ਸਕੇਗਾ।


Vivo V21 5G ਦੇ ਫੀਚਜ਼

Vivo V21 5G ਸਮਾਰਟਫ਼ੋਨ ਵਿਚ 6.4 ਇੰਚ ਦੀ E3 ਏਮੋਲੇਡ ਡਿਸਪਲੇ ਦਿੱਤੀ ਗਈ ਹੈ। ਫ਼ੋਨ ਵਿਚ ਰਿਫਰੈਸ਼ਡ ਰੇਟ 90Hz ਦਿੱਤਾ ਗਿਆ ਹੈ। ਇਸ ਵਿਚ 800 nit ਦਾ ਪੀਕਬ੍ਰਾਈਟਨੈਸ ਦਿੱਤਾ ਗਿਆ ਹੈ, ਜੋ 6,000,000:1 ਕੰਟਰੈਕਟ ਰੇਸ਼ੋ ਦੇ ਨਾਲ ਆਵੇਗਾ। ਫ਼ੋਨ HDR10+ ਸਪੋਰਟ ਦੇ ਨਾਲ ਆਵੇਗਾ। ਫ਼ੋਨ ਐਂਡਰਾਇਡ 11 ਬੇਸਡ Funtouch OS 'ਤੇ ਕੰਮ ਕਰੇਗਾ। ਫ਼ੋਨ ਐਕਸਟੈਂਡਡ ਰੈਮ ਸਪੋਰਟ ਦੇ ਨਾਲ ਆਉਂਦਾ ਹੈ।


Posted By: Sunil Thapa