ਸੌਰਭ ਵਰਮਾ, ਨਵੀਂ ਦਿੱਲੀ : ਭਾਰਤ ‘ਡਿਜ਼ੀਟਲ ਇੰਡੀਆ’ ਦੀ ਦਿਸ਼ਾ ’ਚ ਤੇਜ਼ੀ ਨਾਲ ਕਦਮ ਰੱਖ ਰਿਹਾ ਹੈ। ਪਰ ਭਾਰਤ ਦੀ ਮੋਬਾਈਲ ਅਤੇ ਬ੍ਰਾਡਬੈਂਡ ਸਪੀਡ ਡਿਜ਼ੀਟਲ ਇੰਡੀਆ ਦੇ ਸੁਪਨੇ ’ਚ ਸਮੱਸਿਆ ਬਣ ਰਹੀ ਹੈ। ਪਿਛਲੇ ਸਾਲ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਸ ਸਾਲ ਭਾਰਤ ਦੀ ਮੋਬਾਈਲ ਅਤੇ ਬ੍ਰਾਡਬੈਂਡ ਇੰਟਰਨੈੱਟ ਸਪੀਡ ਮਾਮੂਲੀ ਵਧੀ ਹੈ। Ookla ਦੀ ਗਲੋਬਲ ਇੰਡੈਕਸ ਰਿਪੋਰਟ ਅਨੁਸਾਰ ਮੋਬਾਈਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਜੂਨ ਮਹੀਨੇ ’ਚ ਭਾਰਤ ਨੂੰ 137 ਦੇਸ਼ਾਂ ’ਚੋਂ 122ਵਾਂ ਸਥਾਨ ਹਾਸਿਲ ਹੋਇਆ ਹੈ। ਜਦਕਿ ਇਸ ਲਿਸਟ ’ਚ ਨੇਪਾਲ ਅਤੇ ਪਾਕਿਸਤਾਨ ਜਿਹੇ ਦੇਸ਼ ਭਾਰਤ ਤੋਂ ਕਿਤੇ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ।

ਇਸ ਸਾਲ ਜੂਨ ਮਹੀਨੇ ’ਚ ਭਾਰਤ ਦੀ ਔਸਤ ਮੋਬਾਈਲ ਡਾਊਨਲੋਡਿੰਗ ਸਪੀਡ 17.84 Mbps ਰਹੀ ਹੈ। ਉਥੇ ਹੀ ਇਸ ਦੌਰਾਨ ਪਾਕਿਸਤਾਨ 19.61 Mbps ਦੇ ਨਾਲ 114ਵੇਂ ਸਥਾਨ ’ਤੇ ਹੈ। ਜਦਕਿ 22.08 Mbps ਦੇ ਨਾਲ ਨੇਪਾਲ ਨੂੰ 105ਵਾਂ ਸਥਾਨ ਪ੍ਰਾਪਤ ਹੋਇਆ। ਨੇਪਾਲ ਨੇ ਪਿਛਲੇ ਮਹੀਨੇ ਦੇ ਮੁਕਾਬਲੇ ਰੈਕਿੰਗ ’ਚ 14ਵਾਂ ਸਥਾਨ ਪ੍ਰਾਪਤ ਕੀਤਾ ਹੈ।

ਟਾਪ 5 ਮੋਬਾਈਲ ਡਾਊਨਲੋਡਿੰਗ ਸਪੀਡ ਵਾਲੇ ਦੇਸ਼

- ਯੂਨਾਈਟਿਡ ਅਰਬ ਅਮੀਰਾਤ 193.51 Mbps

- ਸਾਊਥ ਕੋਰੀਆ 180.48 Mbps

- ਕਤਰ 171.76 Mbps

- ਨਾਰਵੇ 167.60 Mbps

- ਸਾਈਪ੍ਰਸ 161.80 Mbps

ਜੇਕਰ ਫਿਕਸਡ ਇੰਟਰਨੈੱਟ ਸਪੀਡ ਦੀ ਗੱਲ ਕਰੀਏ ਤਾਂ ਭਾਰਤ ਦੀ ਜੂਨ ਮਹੀਨੇ ’ਚ 181 ਦੇਸ਼ਾਂ ’ਚ 70ਵੀਂ ਰੈਂਕਿੰਗ ਹੈ। ਇਸ ਦੌਰਾਨ ਔਸਤ ਡਾਊਨਲੋਡਿੰਗ ਸਪੀਡ 58.17 Mbps ਰਹੀ, ਜੋ ਕਿ ਮਈ ਮਹੀਨੇ ਦੀ 55.65 Mbps ਤੋਂ ਵੱਧ ਹੈ। ਫਿਕਸਡ ਬ੍ਰਾਡਬੈਂਡ ਇੰਟਰਨੈੱਟ ਸਪੀਡ ਦੀ ਰੈਂਕਿੰਗ ਦੇ ਮਾਮਲੇ ’ਚ ਨੇਪਾਲ ਅਤੇ ਪਾਕਿਸਤਾਨ ਭਾਰਤ ਤੋਂ ਪਿਛੇ ਹੈ। ਇਸ ਲਿਸਟ ’ਚ 164ਵਾਂ ਸਥਾਨ ਮਿਲਿਆ ਹੈ। ਜਦਕਿ ਨੇਪਾਲ 115ਵੇਂ ਸਥਾਨ ’ਤੇ ਹੈ।

ਟਾਪ 5 ਫਿਕਸਡ ਬ੍ਰਾਡਬੈਂਡ ਸਪੀਡ ਵਾਲੇ ਦੇਸ਼

- Monaco - 260.74 Mbps

- ਸਿੰਗਾਪੁਰ - 252.68 Mbps

- ਹਾਂਗ-ਕਾਂਗ - 248 Mbps

- ਰੋਮਾਨੀਆ - 220.68 Mbps

- ਡੈਨਮਾਰਕ - 217.18 Mbps

ਜੇਕਰ ਗਲੋਬਲ ਮੋਬਾਈਲ ਇੰਟਰਨੈੱਟ ਸਪੀਡ ਦੀ ਗੱਲ ਕਰੀਏ ਤਾਂ ਜੂਨ ਮਹੀਨੇ ’ਚ ਔਸਤ ਡਾਊਨਲੋਡਿੰਗ ਸਪੀਡ 55.34 Mbps ਰਹੀ, ਜਦਕਿ ਅਪਲੋਡਿੰਗ ਸਪੀਡ 12.69 Mbps ਸੀ। ਜਦਕਿ ਫਿਕਸਡ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਔਸਤ ਡਾਊਨਲੋਡਿੰਗ ਸਪੀਡ 106.61 Mbps ਰਹੀ। ਜਦਕਿ ਅਪਲੋਡਿੰਗ ਸਪੀਡ 57.67 Mbps ਰਹੀ।

Posted By: Ramanjit Kaur