ਜੇਐੱਨਐੱਨ, ਨਵੀਂ ਦਿੱਲੀ : ਕੰਪਨੀ ਤੋਂ ਨਾਰਾਜ਼ ਗਾਹਕਾਂ ਦਾ ਗੁੱਸਾ ਤੁਸੀਂ ਕਈ ਵਾਰ ਦੇਖਿਆ ਹੋਵੇਗਾ। ਅਜਿਹੇ ਵਿਚ ਕੋਈ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰਦਾ ਹੈ ਤਾਂ ਕੋਈ ਕੰਜ਼ਿਊਮਰ ਕੋਰਟ 'ਚ, ਪਰ ਹਾਲ ਹੀ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਅੱਜਕਲ੍ਹ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿੱਥੇ ਕੰਪਨੀ ਤੋਂ ਨਾਰਾਜ਼ ਗਾਹਕ ਨੇ ਆਪਣੀ ਕਾਰ ਗੱਧੇ ਕੋਲੋਂ ਖਿਚਵਾਈ। ਇਹ ਘਟਨਾ ਹੈ ਉਦੈਪੁਰ ਦੇ ਰਹਿਣ ਵਾਲੇ ਵਿਸ਼ਾਲ ਪੰਜੌਲੀ ਦੀ, ਜਿਨ੍ਹਾਂ ਦਾ ਗੁੱਸਾ MG Hector 'ਤੇ ਉਤਰਿਆ ਹੈ। MG Motor ਤੋਂ ਨਾਰਾਜ਼ ਵਿਸ਼ਾਲ ਨੇ ਆਪਣੀ MG Hector ਨੂੰ ਵਿਚਕਾਰ ਸੜਕ 'ਤੇ ਗਧੇ ਕੋਲੋਂ ਖਿਚਵਾਇਆ। ਇਸ ਦੌਰਾਨ ਉਨ੍ਹਾਂ ਆਪਣੀ ਸਫ਼ੈਦ ਰੰਗ ਦੀ Hector 'ਤੇ ਕਈ ਪੋਸਟਰ ਲਗਾਏ ਜਿਨ੍ਹਾਂ ਵਿਚ ਕੰਪਨੀ ਤੇ ਕਾਰ ਖ਼ਿਲਾਫ਼ ਕਈ ਸਲੋਗਨ ਲਿਖੇ ਹਨ।

ਇਹ ਹੈ ਪੂਰਾ ਮਾਮਲਾ

MG Hector ਖਰੀਦਣ ਵਾਲੇ ਵਿਸ਼ਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰ ਦੇ ਕਲੱਚ 'ਚ ਪਰੇਸ਼ਾਨੀ ਆਈ ਜਿਸ ਤੋਂ ਬਾਅਦ ਉਹ ਕੰਪਨੀ ਕੋਲ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਨੂੰ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਉਲਟਾ ਉਨ੍ਹਾਂ 'ਤੇ ਦੋਸ਼ ਲਗਾਇਆ ਕਿ ਉਹ ਟ੍ਰੈਫਿਕ 'ਚ ਦੂਸਰੇ ਗਿਅਰ 'ਤੇ ਗੱਡੀ ਚਲਾ ਰਹੇ ਸਨ, ਜਿਸ ਕਾਰਨ ਇਹ ਵਾਕਿਆ ਹੋਇਆ ਹੈ। ਉਨ੍ਹਾਂ ਕੰਪਨੀ 'ਤੇ ਧਮਕੀ ਦੇਣ ਤੇ ਪੁਲਿਸ ਬੁਲਾਉਣ ਦਾ ਵੀ ਦੋਸ਼ ਲਗਾਇਆ ਹੈ।

Posted By: Seema Anand