Technology news ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਦੌਰ 'ਚ ਵਿਸ਼ਵਵਿਆਪੀ ਤੌਰ 'ਤੇ ਚੀਨ ਦੀ ਤਸਵੀਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਨਾਲ ਹੀ ਕਾਰੋਬਾਰੀ ਲਿਹਾਜ ਨਾਲ ਵੀ ਚੀਨ ਨੂੰ ਨੁਕਸਾਨ ਚੁੱਕਣਾ ਪਿਆ ਹੈ। ਚੀਨ ਨੂੰ ਕਾਰੋਬਾਰੀ ਲਿਹਾਜ ਨਾਲ ਭਾਰਤ ਨੇ ਸਭ ਤੋਂ ਗਹਿਰੀ ਸੱਟ ਪਹੁੰਚਾਈ ਹੈ। ਕੋਰੋਨਾ ਵਾਇਰਸ ਦੇ ਦੌਰ 'ਚ ਕਈ ਮਲਟੀਨੈਸ਼ਨਲ ਕੰਪਨੀਆਂ ਨੇ ਚੀਨ ਤੋਂ ਦੂਰੀ ਬਣਾਈ ਹੈ ਤੇ ਭਾਰਤ ਵੱਲ ਰੁਖ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਕਈ ਸਾਰੀਆਂ ਯੋਜਨਾਵਾਂ ਨੂੰ ਚਾਲੂ ਕੀਤਾ ਸੀ, ਜਿਸ ਨਨਾਲ ਵਿਦੇਸ਼ੀ ਕੰਪਨੀਆਂ ਨੂੰ ਚੀਨ ਤੋਂ ਭਾਰਤ ਲਿਆਉਣ 'ਚ ਮਦਦ ਮਿਲੀ।


11 'ਚੋ 9 ਮੈਨੂਫੈਕਚਰਿੰਗ ਯੂਨਿਟ ਸ਼ਿਫਟ ਹੋਈ ਭਾਰਤ

ਯੂਨਿਟ ਆਈਟੀ ਐਂਡ ਕਮਿਊਨੀਕੇਸ਼ਨ ਮਨਿਸਟਰ ਰਵੀ ਸ਼ੰਕਰ ਪ੍ਰਸਾਦ ਨੇ ਬੈਂਗਰੁਲੂ ਸਮਿਟ ਦੇ 23 ਵੇਂ ਐਡੀਸ਼ਨ ਦੇ ਉਦਘਾਟਨ ਸਮਾਰੋਹ 'ਚ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ Apple ਦੀ 11 'ਚੋ 9 ਆਪਰੇਟਿੰਗ ਯੂਨਿਟ ਦੇ ਨਾਲ ਕੰਪੋਨੈਂਟ ਮੇਕਰ ਯੂਨਿਟ ਚੀਨ ਤੋਂ ਭਾਰਤ ਸ਼ਿਫਟ ਹੋਈ ਹੈ। ਪ੍ਰਸਾਦ ਨੇ ਇਕ iPhones ਬਣਾਉਣ ਵਾਲੀ ਕੰਪਨੀ ਨੇ ਬੇਂਗਲੁਰੂ ਨੂੰ iPhones ਮੈਨੂਫੈਕਚਰਿੰਗ ਲਈ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਬੈਂਗਲੁਰੂ ਦੇਸ਼ ਤੇ ਦੁਨੀਆ ਲਈ iPhones ਬਣਾਉਣ ਦਾ ਕੰਮ ਕਰੇਗਾ।


ਭਾਰਤ 'ਚ ਸ਼ੁਰੂ ਹੋਇਆ iPhone ਦਾ ਨਿਰਮਾਣ

ਕੇਂਦਰ ਸਰਕਾਰ ਦੀ ਮੇਕ ਇਨ ਇੰਡੀਆ ਪਹਿਲ ਦਾ ਹੀ ਨਤੀਜਾ ਸੀ ਕਿ iPhone ਜੁਲਾਈ 'ਚ ਚੇਨਈ ਦੇ ਕੋਲ Foxconn ਪਲਾਂਟ 'ਚ ਆਪਣੇ ਫਲੈਗਸ਼ਿਪ ਸਮਾਰਟਫੋਨ iPhone 11 ਦਾ ਨਿਰਮਾਣ ਸ਼ੁਰੂ ਕੀਤਾ। ਇਹ ਪਹਿਲੀ ਵਾਰ ਹੈ ਜਦ Apple ਭਾਰਤ 'ਚ ਆਪਣਾ ਟਾਪ ਆਫ਼ ਦ ਲਾਈਨ iphone ਬਣਾ ਰਿਹਾ ਹੈ, ਜੋ Made in India ਹੋਵੇਗਾ। ਨਾਲ ਹੀ Apple ਵੱਲੋ ਇਸ ਸਾਲ ਚੇਨਈ ਦੇ Foxconn ਪਲਾਂਟ 'ਚ iPhone SE ਦੀ ਅਸੇਂਬਲਿੰਗ ਸ਼ੁਰੂ ਕੀਤੀ ਗਈ ਹੈ।


ਹੋਰ ਕੰਪਨੀਆਂ ਨੇ ਕੀਤਾ ਭਾਰਤ 'ਚ ਨਿਵੇਸ਼

iPhone ਮੇਕਰ ਕੰਪਨੀ iPhone XR ਦੀ ਮੈਨੂਫੈਕਚਰਿੰਗ ਲਈ ਵੀ Foxconn ਪ੍ਰੋਡਕਸ਼ਨ ਪਲਾਂਟ ਨੂੰ ਚੁਣਿਆ ਹੈ। Apple ਭਾਰਤ 'ਚ ਮੈਨੂਫੈਕਚਰਿੰਗ ਕਰਕੇ Foxconn ਤੇ Xiaomi ਵਰਗੇ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੂੰ ਟੱਕਰ ਦੇਣੀ ਚਾਹੀਦੀ ਹੈ, ਜਿਨ੍ਹਾਂ ਨੇ ਪਹਿਲਾਂ ਹੀ ਭਾਰਤ 'ਚ ਕਰੋੜਾਂਂ ਰੁਪਏ ਦਾ ਨਿਵੇਸ਼ ਕੀਤਾ ਹਇਆ ਹੈ।

Posted By: Sarabjeet Kaur