ਜੇਐੱਨਐੱਨ, ਨਵੀਂ ਦਿੱਲੀ : Independence Day WhatsApp Stickers ਭਾਰਤ 'ਚ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਹੀ ਲੋਕ Whatsapp 'ਤੇ ਇਕ-ਦੂਸਰੇ ਨੂੰ ਸੁਤੰਤਰ ਦਿਵਸ ਦੀ ਸ਼ੁੱਭਕਾਮਨਾਵਾਂ ਦੇਣ ਲੱਗੇ ਹਨ। ਯੂਜ਼ਰਜ਼ ਸੁਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਫੋਟੋ ਤੇ ਵੀਡੀਓ ਦੇ ਨਾਲ ਹੁਣ Whatsapp ਸਟਿੱਕਰ ਵੀ ਭੇਜਣ ਲੱਗੇ ਹਨ। ਜੇ ਤੁਸੀਂ ਵੀ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ Whatsapp ਸਟਿੱਕਰ ਦੇ ਰਾਹੀਂ ਸੁਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਤੁਹਾਨੂੰ ਪੂਰਾ ਪ੍ਰੋਸੈਸ ਦੱਸਾਂਗੇ।

Whatsapp ਦੇ ਰਾਹੀਂ ਤੁਸੀਂ ਵਧੀਆ ਤੇ ਆਸਾਨ ਤਰੀਕੇ ਨਾਲ ਆਜ਼ਾਦੀ ਦਿਵਸ ਨੂੰ ਸੈਲਿਬ੍ਰੇਟ ਕਰ ਸਕਦੇ ਹੋ। ਕੋਰੋਨਾ ਦੇ ਸੰਕਟਕਾਲ 'ਚ Whatsapp ਇਕ ਵਧੀਆ ਬਦਲਾਅ ਬਣ ਕੇ ਉਭਰਿਆ ਹੈ। ਤੁਸੀਂ ਇੱਥੇ ਵੀਡੀਓ ਕਾਲਿੰਗ ਦੇ ਰਾਹੀਂ ਆਜ਼ਾਦੀ ਦੀਆਂ ਸ਼ੁੱਭਕਾਮਨਾਵਾਂ ਦੇ ਸਕਦੇ ਹੋ, ਪਰ ਜੇ ਤੁਸੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਹਨ ਤਾਂ Whatsapp ਸਟਿੱਕਰ ਤੋਂ ਵਧੀਆ ਕੁਝ ਨਹੀਂ। ਇਸ ਦਾ ਇਸਤੇਮਾਲ ਕਰਨਾ ਵੀ ਆਸਾਨ ਹੈ।

ਇਸ ਤਰ੍ਹਾਂ ਭੇਜੋ Whatsapp ਸਟਿੱਕਰ

- ਸਟਿੱਕਰ ਭੇਜਣ ਲਈ ਸਭ ਤੋਂ ਪਹਿਲਾਂ Whatsapp ਓਪਨ ਕਰੋ। ਇਸ ਦੇ ਬਾਅਦ ਜਿਸ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਤੁਸੀਂ ਸਟਿੱਕਰ ਭੇਜਣਾ ਚਾਹੁੰਦੇ ਹੋ, ਉਸ ਦੀ ਚੈਟ ਵਿੰਡੋ ਓਪਨ ਕਰੋ।

- ਇੱਥੇ ਤੁਹਾਨੂੰ ਚੈਟਬਾਕਸ 'ਚ ਸਮਾਇਲੀਜ਼ ਦੀ ਆਪਸ਼ਨ ਦਿਖਾਈ ਦੇਵੇਗੀ। ਉਸ 'ਤੇ ਕਲਿੱਕ ਕਰੋ।

- ਇਸ ਦੇ ਬਾਅਦ ਤੁਹਾਨੂੰ ਤਿੰਨ ਆਪਸ਼ਨਾਂ ਮਿਲਣਗੀਆਂ, ਜਿਸ 'ਚ ਪਹਿਲਾਂ ਸਮਾਇਲੀਜ਼, ਦੂਸਰਾ GIF ਤੇ ਤੀਜੇ ਸਟਿੱਕਰ। ਇਸ 'ਚ ਸਟਿੱਕਰ ਵਾਲੀ ਆਪਸ਼ਨ ਚੁਣੋ।

- ਹੁਣ ਤੁਹਾਨੂੰ + ਦੀ ਆਪਸ਼ਨ ਦਿਖਾਈ ਦੇਵੇਗੀ। ਉਸ 'ਤੇ ਕਲਿੱਕ ਕਰੋ।

- ਕਲਿੱਕ ਕਰਦੇ ਹੀ ਤੁਹਾਨੂੰ ਸਕ੍ਰੀਨ 'ਤੇ ਪੇਜ ਓਪਨ ਹੋਵੇਗਾ। ਉਸ 'ਤੇ ਸਕ੍ਰਾਲ ਕਰੋ।

- ਤੁਹਾਨੂੰ Get More Stickers ਦੀ ਆਪਸ਼ਨ ਮਿਲੇਗੀ। ਇਸ 'ਤੇ ਕਲਿੱਕ ਕਰਦੇ ਹੀ ਤੁਸੀਂ ਗੂਗਲ ਪਲੇਅ-ਸਟੋਰ 'ਤੇ ਰਿਡਾਇਰੈਕਟ ਹੋ ਜਾਵੇਗਾ। ਇੱਥੇ ਤੁਸੀਂ ਸੁਤੰਤਰ ਦਿਵਸ ਸਟਿੱਕਰ ਪੈਕ ਡਾਊਨਲੋਡ ਕਰੋ।

- ਇਸ ਦੇ ਬਾਅਦ ਵਾਪਸ Whatsapp 'ਚ ਜਾਓ ਤੇ ਕਿਸੇ ਵੀ ਚੈਟ ਵਿੰਡੋ 'ਚ ਜਾ ਕੇ ਇਕ ਵਾਰ ਫਿਰ ਤੋਂ ਸਟਿੱਕਰ ਦੀ ਆਪਸ਼ਨ 'ਚ ਜਾਓ। ਇੱਥੇ ਤੁਹਾਨੂੰ ਸੁਤੰਤਰ ਦਿਵਸ ਦੇ ਸਟਿੱਕਰ ਐਡ ਹੋਏ ਮਿਲਣਗੇ। ਹੁਣ ਤੁਸੀਂ ਜਿਹੜਾ ਸਟਿੱਕਰ ਭੇਜਣਾ ਚਾਹੁੰਦੇ ਹੋ ਭੇਜ ਕੇ ਸੁਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦੇ ਸਕਦੇ ਹੋ।

Posted By: Sarabjeet Kaur