ਨਵੀਂ ਦਿੱਲੀ, ਟੈਕ ਡੈਸਕ : ਭਾਰਤ ਨੂੰ 1947 ਵਿਚ 15 ਅਗਸਤ ਦੇ ਦਿਨ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਸੀ। ਹੁਣ ਦੇਸ਼ ਨੂੰ ਇਕ ਵਾਰ ਫਿਰ ਤਕਨਾਲੋਜੀ ਦੇ ਖੇਤਰ ਵਿਚ ਮੋਬਾਈਲ ਐਪਸ ਦੇ ਖੇਤਰ ਵਿਚ ਆਜ਼ਾਦੀ ਮਿਲੀ ਹੈ। ਦੇਸ਼ ਨੂੰ ਇਹ ਆਜ਼ਾਦੀ ਉਸ ਵੇਲੇ ਮਿਲੀ ਹੈ ਜਦੋਂ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੂਨ ਦੇ ਅੰਤ ਵਿੱਚ ਚੀਨੀ ਮੋਬਾਈਲ ਐੱਪਸ ਉੱਤੇ ਪਾਬੰਦੀ ਲਗਾ ਦਿੱਤੀ। ਉਸ ਸਮੇਂ ਤੋਂ ਹੀ, ਸਵੈ-ਨਿਰਭਰ ਮੁਹਿੰਮ ਨੂੰ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਕਾਰਨ ਹਜ਼ਾਰਾਂ ਭਾਰਤੀ ਮੋਬਾਈਲ ਐਪਸ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਹੁਣ ਲੋਕ ਇਨ੍ਹਾਂ ਭਾਰਤੀ ਮੋਬਾਈਲ ਐਪਸ ਦੀ ਵਰਤੋਂ ਵੀ ਕਰ ਰਹੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਥੇ ਕੁਝ ਖਾਸ ਭਾਰਤੀ ਮੋਬਾਈਲ ਐਪਸ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਆਓ ਇਨ੍ਹਾਂ ਮੇਡ ਇਨ ਇੰਡੀਆ ਐਪਸ 'ਤੇ ਮਾਰਦੇ ਹਾਂ ਇਕ ਨਜ਼ਰ...

Chingari App

ਚਿੰਗਾਰੀ ਐਪ ਨੂੰ ਟਿਕਟਾਕ ਦੇ ਵਿਕਲਪ ਵਜੋਂ ਲਾਂਚ ਕੀਤਾ ਗਿਆ ਸੀ। ਇਹ ਐੱਪ ਹੁਣ ਤੱਕ 1 ਮਿਲੀਅਨ ਤੋਂ ਵੱਧ ਉਪਭੋਗਤਾ ਨੂੰ ਡਾਊਨਲੋਡ ਕਰ ਚੁੱਕੇ ਹਨ ਅਤੇ ਇਸ ਨੂੰ ਗੂਗਲ ਪਲੇ-ਸਟੋਰ 'ਤੇ 4.0 ਦੀ ਰੇਟਿੰਗ ਮਿਲੀ ਹੈ। ਇਸ ਐਪ ਦੇ ਜ਼ਰੀਏ ਯੂਜ਼ਰ ਟਿਕਟਾਕ ਵਰਗੇ ਵੀਡੀਓ ਬਣਾ ਸਕਦੇ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐੱਪ 'ਚ ਯੂਜ਼ਰਸ ਟਰੈਂਡਿੰਗ ਖਬਰਾਂ ਤੋਂ ਲੈ ਕੇ ਫਨੀ ਵੀਡੀਓ ਤੱਕ ਦਾ ਸੰਗ੍ਰਹਿ ਪ੍ਰਾਪਤ ਕਰਨਗੇ। ਇਸ ਦੇ ਐਪ ਦਾ ਆਕਾਰ (ਸਾਈਜ਼) 34MB ਹੈ।

Bharat Browser

ਭਾਰਤ ਬਰਾਊਜ਼ਰ ਐਪ ਨੂੰ ਚੀਨੀ UC Browser ਦੇ ਬਦਲ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਐਪ ਬੰਗਲੌਰ ਸਥਿਤ ਸਟਾਰਟਅਪ ਬਲੂਸਕਾਈ ਇਨਵੈਂਸ਼ਨ ਵਲੋਂ ਬਣਾਇਆ ਗਿਆ ਹੈ। ਇਸ ਐਪ ਦੀ ਹੋਮ ਸਕ੍ਰੀਨ 'ਤੇ ਤੁਸੀਂ ਦੇਸ਼ ਦੇ ਹਰ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਸਮੱਗਰੀ ਦੇਖ ਪਾਉਗੇ। ਇਸ ਤੋਂ ਇਲਾਵਾ ਇਸ ਐਪ 'ਚ ਵੱਖਰਾ ਤੌਰ 'ਤੇ ਵੀਡੀਓ ਅਤੇ ਗੇਮ ਸੈਕਸ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਪ ਨੂੰ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਨੂੰ ਗੂਗਲ ਪਲੇ-ਸਟੋਰ 'ਤੇ 4.0 ਪੁਆਇੰਟ ਦੀ ਰੇਟਿੰਗ ਮਿਲੀ ਹੈ। ਇਸ ਐਪ ਦਾ ਆਕਾਰ 8.3MB ਹੈ।

Bharat Scanner

ਭਾਰਤ ਸਕੈਨਰ ਨੂੰ ਪਿਛਲੇ ਮਹੀਨੇ ਯਾਨੀ ਜੁਲਾਈ ਵਿੱਚ ਚੀਨੀ ਕੈਮ ਸਕੈਨਰ ਦੇ ਵਿਕਲਪ ਵਜੋਂ ਲਾਂਚ ਕੀਤਾ ਗਿਆ ਸੀ। ਇਸ ਐੱਪ ਰਾਹੀਂ ਉਪਭੋਗਤਾ ਆਸਾਨੀ ਨਾਲ ਦਸਤਾਵੇਜ਼ਾਂ ਨੂੰ ਸਕੈਨ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐੱਪ 'ਚ ਯੂਜ਼ਰਸ ਤੋਂ ਲੈ ਕੇ ਪੀਡੀਐੱਫ ਬਣਾਉਣ ਤਕ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਹੁਣ ਤੱਕ 1 ਲੱਖ ਤੋਂ ਜ਼ਿਆਦਾ ਯੂਜ਼ਰਸ ਇਸ ਐਪ ਨੂੰ ਡਾਊ.ਨਲੋਡ ਕਰ ਚੁੱਕੇ ਹਨ। ਇਸ ਐਪ ਦਾ ਆਕਾਰ 38MB ਹੈ।

Elements App

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਪਿਛਲੇ ਮਹੀਨੇ ਜੁਲਾਈ ਵਿੱਚ ਭਾਰਤ ਦੀ ਪਹਿਲੀ ਸੋਸ਼ਲ ਮੀਡੀਆ ਐੱਪ ਐਲੀਮੈਂਟਸ (Elyments) ਲਾਂਚ ਕੀਤੀ ਸੀ। ਇਸ ਐਪ ਵਿਚ, ਉਪਭੋਗਤਾਵਾਂ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਵਰਗੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਇਸ ਐੱਪ ਵਿੱਚ ਚੈਟਿੰਗ ਕਰਨ ਦੇ ਨਾਲ-ਨਾਲ ਈ-ਕਾਮਰਸ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਹ ਐੱਪ 8 ਭਾਸ਼ਾਵਾਂ ਨੂੰ ਸਮਰਥਨ (ਸਪੋਰਟ) ਕਰਦਾ ਹੈ।

Gaana App

Gaana ਇਕ ਭਾਰਤੀ ਐੱਪ ਹੈ। ਇਸ ਮੋਬਾਈਲ ਐੱਪ ਵਿਚ ਤੁਹਾਨੂੰ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਗਾਣੇ ਮਿਲਣਗੇ। ਇਸ ਤੋਂ ਇਲਾਵਾ, ਤੁਸੀਂ ਇਸ ਐੱਪ ਵਿਚ ਆਪਣੀ ਪਸੰਦ ਦੇ ਗਾਣਿਆਂ ਦੀ ਪਲੇਅ ਲਿਸਟ ਵੀ ਬਣਾ ਸਕਦੇ ਹੋ। ਉਥੇ ਹੀ, ਇਸ ਐਪ ਦਾ ਆਕਾਰ 24MB ਹੈ।

Posted By: Sunil Thapa