ਨਈ ਦੁਨੀਆ : ਹੁਣ ਟੈਕਸ ਬਚਤ ਦਾ ਸਮਾਂ ਆ ਗਿਆ ਹੈ। ਇਸ ਲਈ ਤੁਹਾਡੇ ਕੋਲ ਦੋ ਮਹੀਨਿਆਂ ਦਾ ਵੀ ਘੱਟ ਸਮਾਂ ਹੈ। ਟੈਕਸ ਬਚਤ ਦੇ ਨਿਵੇਸ਼ ਦੀ ਸੋਚ ਰਹੇ ਹੋ ਤਾਂ ਸਹੀ ਵਿਕਲਪ ਨੂੰ ਚੁਣੋ। ਟੈਕਸ ਬਚਾਉਣ ਦੇ ਚੱਕਰ 'ਚ ਤੁਸੀਂ ਕੁਝ ਗਲਤੀਆਂ ਨਾ ਕਰ ਬੈਠੋ, ਇਸ ਲਈ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕੁਝ ਟਿਪਸ।

ਗ਼ੈਰ ਜ਼ਰੂਰੀ ਇੰਸ਼ੋਰੈਂਸ ਪਾਲਿਸੀ ਨਾ ਖਰੀਦੋ

ਟੈਕਸ ਬਚਤ ਦੀ ਚਾਹ ਰੱਖਣ ਵਾਲੇ ਕਈ ਵਾਰ ਟੈਕਸ ਸੇਵਿੰਗ ਲਈ ਗ਼ੈਰ-ਜ਼ਰੂਰੀ ਇੰਸ਼ੋਰੈਂਸ ਪਾਲਿਸੀ ਖਰੀਦ ਲੈਂਦੇ ਹਨ। ਅਜਿਹਾ ਕਦੇ ਨਾ ਕਰੋ, ਪਹਿਲਾਂ ਸੋਚੋ ਕਿ ਕੀ ਨਿਵੇਸ਼ ਸਹੀ 'ਚ ਲੰਬੇ ਸਮੇਂ ਲਈ ਤੁਹਾਡੇ ਇਸਤੇਮਾਲ ਦਾ ਹੈ। ਤੁਸੀਂ ਪੈਸਾ ਲੱਗਾ ਰਹੇ ਹੋ ਤਾਂ ਨਿਵੇਸ਼ ਵੀ ਫਾਇੰਦੇਮੰਦ ਹੋਣਾ ਚਾਹੀਦਾ।

ਆਖਰੀ ਮਿੰਟ ਤਕ ਇੰਤਜ਼ਾਰ ਨਾ ਕਰੋ

ਟੈਕਸ ਸੇਵਿੰਗ ਸਕੀਮ ਲਈ ਮਿਊਚਲ ਫੰਡ 'ਚ ਨਿਵੇਸ਼ ਲਈ ਆਖਰੀ ਮਿੰਟ ਦਾ ਇੰਤਜ਼ਾਰ ਨਾ ਕਰੋ। ਐੱਫਡੀ ਤੇ ਪੀਪੀਐੱਫ ਲਈ ਵਿੱਤੀ ਸਾਲ ਦੀ ਸ਼ੁਰੂਆਤ 'ਚ ਆਪਣੇ ਰੇਕਰਿੰਗ ਡੇਬਿਟ ਸੈਟ ਕਰਨਾ ਬਹਿਤਰ ਹੈ। ਇਹ ਪੂਰੇ ਸਾਲ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਜੇ ਤੁਸੀਂ ਆਖਰੀ ਮਿੰਟ ਤਕ ਇੰਤਜ਼ਾਰ ਕਰੋਗੇ ਤਾਂ ਜਲਦਬਾਜ਼ੀ 'ਚ ਗਲਤ ਫ਼ੈਸਲਾ ਲੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਬਚਤ ਨੂੰ ਦੇਖਦਿਆਂ ਹੋਏ ਕਰੋ ਨਿਵੇਸ਼

ਟੈਕਸ ਸੇਵਿੰਗ ਨੂੰ ਕਦੇ ਵੀ ਨਿਵੇਸ਼ ਦੇ ਫਾਇਦਾਂ ਤੋ ਵੱਧ ਕੇ ਨਾ ਦੇਖਣ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਆਪਣੀ ਜ਼ਰੂਰਤਾਂ ਦੇ ਆਧਾਰ 'ਤੇ ਆਪਣੇ ਜੋਖਿਮ ਟੀਚਾਂ ਤੇ ਕਾਰਜਕਾਲ ਦਾ ਮੁਲਾਂਕਣ ਕਰੋ ਉਸ ਤੋਂ ਬਾਅਦ ਹੀ ਨਿਵੇਸ਼ ਉਤਪਾਦ ਨੂੰ ਚੁਣੋ।

ਧਾਰਾ 80-ਈ ਦੇ ਤਹਿਤ ਦਾਅਵਾ ਨਾ ਕਰਨਾ

ਧਾਰਾ 80-ਈ ਤਹਿਤ ਏਜੂਕੇਸ਼ਨ ਲੋਨ 'ਤੇ ਬਿਆਜ ਭੁਗਤਾਨ 'ਚ ਕਟੌਤੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਇਸ ਕਰਜੇ ਦੇ ਭੁਗਤਾਨ 'ਚ ਦੇਰੀ ਕਰ ਰਹੋ ਤਾਂ ਤੁਸੀਂ ਆਪਣੇ ਬਿਆਜ਼ ਦੇ ਬੋਝ ਨੂੰ ਵਧਾਉਣ ਤੋਂ ਇਲਾਵਾ ਇਨਕਮ ਤੋਂ ਰਾਹਤ 'ਚ ਵੀ ਦੇਰੀ ਕਰ ਰਹੇ ਹੋ। ਸਮੇਂ ਤੇ ਭੁਗਤਾਨ ਨਾਲ ਬਕਾਇਆ ਰਾਸ਼ੀ ਘੱਟ ਹੋਵੇਗੀ ਤੇ ਕ੍ਰੇਡਿਟ ਸਕੋਰ 'ਚ ਵੀ ਸੁਧਾਰ ਹੋਵੇਗਾ।

Posted By: Amita Verma