ਭਾਰਤ ਵਿਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਦਿਨੋ ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ ਇਸ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਵੀ ਤੇਜ਼ ਹੋ ਗਈ ਹੈ। ਜੇ ਤੁਸੀਂ ਅਜੇ ਤਕ ਵੈਕਸੀਨ ਨਹੀਂ ਲਗਵਾਈ ਅਤੇ ਲਗਵਾਉਣ ਲਈ ਆਪਣੇ ਘਰ ਦੇ ਨੇੜਲੇ ਵੈਕਸੀਨ ਸੈਂਟਰ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਘਰ ਬੈਠੇ ਵਟ੍ਹਸਐਪ ਜ਼ਰੀਏ ਪਤਾ ਲਗਾ ਸਕਦੇ ਹੋ। Mygovਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਵਟ੍ਹਸਐਪ ’ਤੇ MyGovWhatsapp ਜ਼ਰੀਏ ਲੋਕਾਂ ਨੂੰ ਆਪਣੇ ਨੇਡ਼ਲੇ ਵੈਕਸੀਨੇਸ਼ਨ ਸੈਂਟਰ ਬਾਰੇ ਪਤਾ ਲੱਗ ਜਾਵੇਗਾ। ਇਸ ਲਈ ਤੁਹਾਨੂੰ ਇਹ ਆਸਾਨ ਸਟੈੱਪਸ ਅਪਨਾਉਣੇ ਪੈਣਗੇ।

ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫੋਨ ਵਿਚ 9013151515 ਨੰਬਰ ਨੂੰ ਸੇਵ ਕਰਨਾ ਪਵੇਗਾ। ਨੰਬਰ ਸੇਵ ਕਰਨ ਤੋਂ ਬਾਅਦ ਵਟ੍ਹਸਐਪ ਖੋਲ੍ਹ ਕੇ ਸੇਵ ਕੀਤੇ ਨੰਬਰ ਦੇ ਚੈਟ ਬਾਕਸ ਵਿਚ ਜਾਓ।

ਤੁਸੀਂ ਨਮਸਤੇ ਲਿਖ ਕੇ ਇਸ ਨੰਬਰ ’ਤੇ ਮੈਸੇਜ ਭੇਜ ਦਿਓ। ਚੈਟਬਾਟ ਤੁਹਾਨੂੰ 9 ਆਪਸ਼ਨ ਜ਼ਰੀਏ ਜਵਾਬ ਦੇਵੇੇਗਾ।

ਇਸ ਤਰ੍ਹਾਂ ਤੁਹਾਨੂੰ ਆਪਣੇ ਨੇਡ਼ਲੇ ਕੋਰੋਨਾ ਵੈਕਸੀਨੇਸ਼ਨ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀਂ ਉਥੇ ਜਾ ਕੇ ਵੈਕਸੀਨੇਸ਼ਨ ਲਗਵਾ ਸਕਦੇ ਹੋ।

ਦੱਸ ਦੇਈਏ ਕਿ ਇਥੇ ਤੁਸੀਂ 2 ਭਾਸ਼ਾਵਾਂ ਅੰਗਰੇਜ਼ੀ ਅਤੇ ਹਿੰਦੀ ਦਾ ਇਸਤੇਮਾਲ ਕਰ ਸਕਦੇ ਹੋ।

Posted By: Tejinder Thind