ਜੇਐੱਨਐੱਨ, ਨਵੀਂ ਦਿੱਲੀ : ਫੋਨ ’ਤੇ ਅਕਸਰ ਸਪੈਮ ਕਾਲਸ ਪਰੇਸ਼ਾਨ ਕਰਦੀ ਹੈ ਤੇ ਇਨ੍ਹਾਂ ਦੀ ਵਜ੍ਹਾ ਨਾਲ ਕਈ ਵਾਰ ਅਸੀਂ ਮਹੱਤਵਪੂਰਨ ਕਾਲਸ ਨੂੰ ਵੀ ਅਣਦੇਖਾ ਕਰ ਦਿੰਦੇ ਹਨ। ਉਥੇ ਕਈ ਵਾਰ ਪਰਿਵਾਰ ਤੇ ਦੋਸਤਾਂ ਨਾਲ ਜਦੋਂ ਕੁਆਲਿਟੀ ਸਮਾਂ ਗੁਜ਼ਾਰਦੇ ਸਮੇਂ ਵਾਰ-ਵਾਰ ਆਉਣ ਵਾਲੀਆਂ ਕਾਲਸ ਤੁਹਾਨੂੰ ਪਰੇਸ਼ਾਨ ਕਰ ਦਿੰਦੀ ਹੈ। ਜਾਂ ਫਿਰ ਵੀਡੀਓ ਦੇਖਦੇ ਸਮੇਂ ਤੁਸੀਂ ਕਈ ਵਾਰ ਕਾਲਸ ਤੋਂ ਬਚਣਾ ਚਾਹੁੰਦੇ ਹੋ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜੋ ਬਿਨਾਂ ਫਲਾਈਟ ਮੋਡ ’ਤੇ ਕੀਤੇ ਕਾਲਸ ਨੂੰ ਇਗਨੋਰ ਕਰਨ ’ਚ ਤੁਹਾਨੂੰ ਮਦਦ ਕਰਨਗੇ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ...

ਕਾਲਸ ਨੂੰ ਕਰ ਸਕਦੇ ਹੋ ਫਾਰਵਡ

- ਜੇਕਰ ਤੁਸੀਂ ਕੁਝ ਸਮੇਂ ਲਈ ਕਾਲਸ ਰਸੀਵ ਨਹੀਂ ਕਰਨਾ ਚਾਹੁੰਦੇ ਤਾਂ ਉਸ ਲਈ ਫਲਾਈਡ ਮੋਡ ਦਾ ਇਸਤੇਮਾਲ ਕਰਨ ਦੀ ਬਜਾਏ ਤੁਸੀਂ ਕਾਲਸ ਨੂੰ ਫਾਰਵਡ ਕਰ ਸਕਦੇ ਹੋ।

- ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸੈਟਿੰਗਸ ’ਚ ਕਾਲ ਦੇ ਵਿਕਲਪ ’ਤੇ ਜਾਣਾ ਹੋਵੇਗਾ।

- ਜਿਥੇ ਤੁਹਾਨੂੰ ਕਾਲ ਫੋਰਵਡਿੰਗ ਆਪਸ਼ਨ ਮਿਲੇਗਾ।

- ਕਾਲ ਫੋਰਵਰਡਿੰਗ ’ਤੇ ਕਲਿਕ ਕਰਨ ’ਤੇ ਤੁਹਾਨੂੰ ਉਥੇ ‘Always Forward’, ‘Forward When Busy’ ਤੇ ‘Forward When Unanswered’ ਇਹ ਤਿੰਨ ਆਪਸ਼ਨ ਮਿਲਣਗੇ।

- ਇਨ੍ਹਾਂ ਤਿੰਨਾਂ ’ਚੋਂ ਕਿਸੇ ਇਕ ਵਿਕਲਪ ਨੂੰ ਸਿਲਕੈਟ ਕਰੋ। ਜਿਸ ਤੋਂ ਬਾਅਦ ਤੁਹਾਨੂੰ ਇਕ ਅਲਟਰਨੇਟਿਵ ਨੰਬਰ ਐਂਟਰ ਕਰਨਾ ਹੋਵੇਗਾ।

- ਤੁਸੀਂ ਇਥੇ ਕੋਈ ਅਜਿਹਾ ਨੰਬਰ ਡਾਇਲ ਕਰ ਸਕਦੇ ਹੋ, ਜੋ ਕਿ ਸਵਿੱਚ ਆਫ ਹੋਵੇ ਜਾਂ ਫਿਰ ਇਸਤੇਮਾਲ ’ਚ ਨਾਲ ਹੋਵੇ।

- ਨੰਬਰ ਡਾਇਲ ਕਰ ਕੇ ਇਸ ਨੂੰ ਇਨੇਬਲ ਕਰ ਦੋ। ਫਿਰ ਤੁਹਾਨੂੰ ਕੋਈ ਕਾਲ ਪਰੇਸ਼ਾਨ ਨਹੀਂ ਕਰੇਗੀ ਤੇ ਤੁਸੀਂ ਆਰਾਮ ਨਾਲ ਆਪਣਾ ਕੁਆਲਿਟੀ ਟਾਈਮ ਗੁਜ਼ਾਰ ਸਕਦੇ ਹੋ।

Posted By: Sunil Thapa