ਨਵੀਂ ਦਿੱਲੀ, ਟੈਕ ਡੈਸਕ : ਪ੍ਰਾਈਵੇਟ ਅਤੇ ਸਰਕਾਰੀ ਨੌਕਰੀ ਕਰਨ ਵਾਲੇ ਲਗਪਗ ਹਰ ਕਰਮਚਾਰੀ ਨੂੰ EPF ਭਾਵ ਇੰਪਲਾਈ ਪ੍ਰੋਵੀਡੈਂਟ ਫੰਡ ਦਾ ਲਾਭ ਦਿੱਤਾ ਜਾਂਦਾ ਹੈ। ਭਾਵ ਤੁਹਾਡੀ ਸੈਲਰੀ 'ਚੋਂ ਕੁਝ ਧਨਰਾਸ਼ੀ ਨੂੰ ਕੱਟ ਕੇ EPF 'ਚ ਜਮ੍ਹਾਂ ਕੀਤਾ ਜਾਂਦਾ ਹੈ ਜੋ ਕਿ ਇਕ ਤਰ੍ਹਾਂ ਨਾਲ ਸੇਵਿੰਗ ਹੀ ਹੈ। EPF ਅਕਾਊਂਟ 'ਚ ਜਮ੍ਹਾਂ ਰਾਸ਼ੀ ਨੂੰ ਤੁਸੀਂ ਜਦੋਂ ਚਾਹੋ ਚੈੱਕ ਵੀ ਕਰ ਸਕਦੇ ਹੋ ਅਤੇ ਇਸਦੇ ਲਈ ਸਿਰਫ਼ ਤੁਹਾਨੂੰ UAN ਨੰਬਰ ਦੀ ਜ਼ਰੂਰਤ ਹੁੰਦੀ ਹੈ। UAN ਨੰਬਰ ਵੈਸੇ ਆਮ ਤੌਰ 'ਤੇ ਸੈਲਰੀ ਸਲਿੱਪ 'ਤੇ ਮੌਜੂਦ ਹੁੰਦਾ ਹੈ। ਜਿਸਦਾ ਉਪਯੋਗ ਕਰਕੇ ਤੁਸੀਂ ਆਨਲਾਈਨ ਪਲੇਟਫਾਰਮ ਰਾਹੀਂ ਆਪਣੇ ਪੀਐੱਫ ਅਕਾਊਂਟ 'ਚ ਪਾਸਬੁੱਕ ਚੈੱਕ ਕਰ ਸਕੋਗੇ।

ਪਰ ਕੁਝ ਸਥਿਤੀਆਂ 'ਚ UAN ਸੈਲਰੀ ਸਲਿੱਪ 'ਤੇ ਨਹੀਂ ਲਿਖਿਆ ਹੁੰਦਾ ਜਾਂ ਫਿਰ ਤੁਹਾਡੇ ਕੋਲ ਸੈਲਰੀ ਸਲਿੱਪ ਮੌਜੂਦ ਨਹੀਂ ਹੈ ਤਾਂ ਅਜਿਹੇ 'ਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤਕਨੀਕੀ ਜਗਤ 'ਚ ਜ਼ਿਆਦਾਤਰ ਕੰਮ ਆਨਲਾਈਨ ਪਲੇਟਫਾਰਮ ਦੇ ਮਾਧਿਅਮ ਨਾਲ ਹੁੰਦੇ ਹਨ ਤੇ ਇਸਦਾ ਉਪਯੋਗ ਕਰਕੇ ਆਪਣਾ UAN ਨੰਬਰ ਵੀ ਲੱਭ ਸਕਦੇ ਹੋ। ਇਥੇ ਅਸੀਂ ਤੁਹਾਨੂੰ ਆਨਲਾਈਨ ਮਾਧਿਅਮ ਨਾਲ UAN ਨੰਬਰ ਲੱਭਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

ਇਸ ਤਰ੍ਹਾਂ ਲੱਭੋ ਆਪਣਾ UAN ਨੰਬਰ

- ਆਪਣਾ UAN ਨੰਬਰ ਲੱਭਣ ਲਈ ਤੁਹਾਨੂੰ ਸਭ ਤੋਂ ਪਹਿਲਾਂ EPFO ਦੀ ਵੈਬਸਾਈਟ 'ਤੇ ਜਾਣਾ ਹੋਵੇਗਾ।

- ਵੈਬਸਾਈਟ 'ਤੇ ਤੁਹਾਨੂੰ Know Your UAN Status ਦਾ ਵਿਕੱਲਪ ਮਿਲੇਗਾ, ਉਸ 'ਤੇ ਕਲਿੱਕ ਕਰੋ।

- ਇਸ ਵਿਕੱਲਪ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਮੈਂਬਰ ਆਈਡੀ, ਆਧਾਰ ਕਾਰਡ ਜਾਂ ਪੈਨ ਕਾਰਡ 'ਚੋਂ ਕਿਸੀ ਇਕ ਵਿਕੱਲਪ ਦੀ ਚੋਣ ਕਰਨੀ ਹੋਵੇਗੀ।

- ਇਸਤੋਂ ਬਾਅਦ ਤੁਹਾਡੇ ਕੋਲੋਂ ਕੁਝ ਨਿੱਜੀ ਡਿਟੇਲ ਮੰਗੀ ਜਾਵੇਗੀ। ਜਿਸ 'ਚ ਨਾਮ, ਜਨਮ ਤਰੀਕ, ਰਜਿਸਟਰ ਮੋਬਾਈਲ ਨੰਬਰ ਅਤੇ ਰਜਿਸਟਰ ਈ-ਮੇਲ ਐਡਰੈੱਸ ਸ਼ਾਮਿਲ ਹੈ। ਇਹ ਸਭ ਭਰਨ ਤੋਂ ਬਾਅਦ ਉਥੇ ਦਿੱਤਾ ਕੈਪਚਾ ਭਰੋ।

- ਇਸਤੋਂ ਬਾਅਦ ਉਥੇ ਦਿੱਤੇ ਗਏ Get Authorization Pin 'ਤੇ ਕਲਿੱਕ ਕਰੋ ਤੇ ਫਿਰ

I Agree 'ਤੇ ਕਲਿੱਕ ਕਰੋ।

- ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰ ਮੋਬਾਈਲ ਨੰਬਰ 'ਤੇ ਇਕ ਓਟੀਪੀ ਪ੍ਰਾਪਤ ਹੋਵੇਗਾ। ਇਸ ਓਟੀਪੀ ਨੂੰ ਪਾਉਣ ਤੋਂ ਬਾਅਦ ਤੁਹਾਨੂੰ ਆਪਣਾ UAN ਨੰਬਰ ਮਿਲ ਜਾਵੇਗਾ।

Posted By: Ramanjit Kaur