ਨਵੀਂ ਦਿੱਲੀ- ਟੈਲੀਕਾਮ ਕੰਪਨੀ Idea ਸੈਲੂਲਰ ਨੇ ਆਪਣੇ 399 ਰੁਪਏ ਵਾਲਾ ਪਲਾਨ ਰਿਵਾਇਜ਼ ਕਰ ਦਿੱਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਤੇ ਡੈਟਾ ਦਾ ਲਾਭ ਮਿਲਦਾ ਹੈ। Idea ਦੇ ਇਸ 399 ਰੁਪਏ ਵਾਲਾ ਪਲਾਨ ਤੋਂ ਇਲਾਵਾ ਇਕ ਹੋਰ ਨਵਾਂ 392 ਰੁਪਏ ਵਾਲਾ ਪਲਾਨ ਲਾਂਚ ਕੀਤਾ ਗਿਆ ਹੈ। ਹਾਲੀਆ Vodafone ਨੇ ਵੀ ਆਪਣੇ ਦੋ ਪਲਾਨ ਰਿਵਾਇਜ਼ ਕੀਤੇ ਹਨ। Idea ਦੇ ਇਸ 392 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਯੂਜ਼ਰਸ ਨੂੰ 84GB ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਨਵੇਂ ਪਲਾਨ ਅਤੇ ਰਿਵਾਇਜ਼ ਹੋਏ ਪਲਾਨ ਦੇ ਬਾਰੇ 'ਚ

Idea 392 ਰੁਪਏ ਵਾਲਾ ਪਲਾਨ

Idea ਦੇ ਇਸ ਪਲਾਨ ਦੀ ਵੈਧਤਾ 60 ਦਿਨਾਂ ਦੀ ਹੈ। ਯੂਜ਼ਰਸ ਨੂੰ ਇਸ ਪ੍ਰੀਪੇਡ ਪਲਾਨ ਦੇ ਨਾਲ ਹਰ ਰੋਜ਼ 1.4GB ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਯੂਜ਼ਰਸ ਨੂੰ 84GB ਡਾਟਾ ਦਾ ਲਾਭ ਮਿਲੇਗਾ। ਇਸ ਪਲਾਨ 'ਚ ਮਿਲ ਰਹੇ ਹੋਰ ਬੈਨਿਫਿਟਸ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦਾ ਲਾਭ ਨੈਸ਼ਨਲ ਰੋਮਿੰਗ ਨਾਲ ਮਿਲਦਾ ਹੈ। ਨਾਲ ਹੀ ਯੂਜ਼ਰਸ ਨੂੰ ਹਰ ਰੋਜ਼ 100 SMS ਦਾ ਵੀ ਲਾਭ ਮਿਲਦਾ ਹੈ।


Idea 399 ਰੁਪਏ ਵਾਲਾ ਪਲਾਨ

Idea ਨੇ ਆਪਣੇ 399 ਰੁਪਏ ਵਾਲੇ ਪਲਾਨ ਨੂੰ ਰਿਵਾਇਜ਼ ਕੀਤਾ ਹੈ। ਇਸ ਪਲਾਨ 'ਚ ਜ਼ਿਆਦਾ ਵੈਲਿਡਿਟੀ ਅਤੇ ਡੈਟਾ ਦਾ ਲਾਭ ਮਿਲੇਗਾ। Idea ਦੇ ਇਸਕ ਪਲਾਨ 'ਚ ਪਹਿਲੇ 70 ਦਿਨਾਂ ਦੀ ਵੈਲਿਡਿਟੀ ਮਿਲਦੀ ਸੀ ਜਿਸਨੂੰ ਵਧਾ ਕੇ ਹੁਣ 84 ਦਿਨਾਂ ਦਾ ਕਰ ਿਦੱਤਾ ਗਿਆ ਹੈ। ਇਸਦੇ ਇਲਾਵਾ ਇਸ ਪਲਾਨ 'ਚ ਹੋਰ 84 ਦਿਨਾਂ ਦਾ ਕਰ ਦਿੱਤਾ ਗਿਆ ਹੈ। ਯੂਜ਼ਰਸ ਨੂੰ ਹਰ ਰੋਜ਼ 1.4GB ਡਾਟਾ ਦਾ ਲਾਭ ਮਿਲਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਯੂਜ਼ਰਸ ਨੂੰ ਹੁਣ 98GB ਦੀ ਥਾਂ 117.6GB ਡਾਟਾ ਦਾ ਲਾਭ ਮਿਲੇਗਾ। ਇਸ ਦੇ ਇਲਾਵਾ ਅਨਲਿਮਿਟੇਡ ਕਾਲਿੰਗ ਲਈ ਡੇਲੀ 250 ਮਿੰਟ ਦੀ FUP ਲਿਮਿਟ ਸੈੱਟ ਹੈ। Idea ਦੇ ਇਸ ਪਲਾਨ ਦਾ ਮੁਕਾਬਲਾ Airtel ਦੇ 495 ਰੁਪਏ ਵਾਲੇ ਪਲਾਨ ਨਾਲ ਹੋਵੇਗਾ।


Airtel 495 ਰੁਪਏ ਵਾਲਾ ਪਲਾਨ

Airtel ਦੇ ਇਸ ਪਲਾਨ 'ਚ ਵੀ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ ਅਤੇ ਡੈਟਾ ਦਾ ਲਾਭ ਮਿਲਦਾ ਹੈ। ਨਾਲ ਹੀ ਯੂਜ਼ਰਸ ਨੂੰ ਹਰ ਰੋਜ਼ 1.4GB ਡੈਟਾ ਦਾ ਲਾਭ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਹਰ ਰੋਜ਼ 100 ਐੱਸਐੱਮਐੱਸ ਦਾ ਵੀ ਲਾਭ ਮਿਲਦਾ ਹੈ। ਇਸ ਪਲਾਨ ਦੀ ਵੈਲਿਡਿਟੀ 84 ਦਿਨਾਂ ਦੀ ਹੈ।