ਨੈਸ਼ਨਲ ਡੈਸਕ, ਨਵੀਂ ਦਿੱਲੀ : ਦੁਨੀਆਂ ਭਰ ਦੇ ਤਮਾਮ ਦੇਸ਼ਾਂ ਵਿਚ ਡਰਾਈਵਰ ਰਹਿਤ ਵਾਹਨਾਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਲੜੀ ਵਿਚ ਹੰਡੂਈ ਨੇ ਇਕ ਅਜਿਹੀ ਡਰਾਈਵਰਲੈੱਸ ਟਰੱਕ ਬਣਾਇਆ ਹੈ ਜੋ ਪੁਰਾਣੇ ਜ਼ਮਾਨੇ ਦੀ ਭਾਫ਼ ਨਾਲ ਚੱਲਣ ਵਾਲੀ ਰੇਲਗੱਡੀ ਦੀ ਤਰ੍ਹਾਂ ਦਿਖਦਾ ਹੈ। ਖਾਸ ਗੱਲ ਇਹ ਹੈ ਕਿ ਇਹ ਹਾਈਡ੍ਰੋਜਨ ਨਾਲ ਚਲਦਾ ਹੈ ਅਤੇ ਵਾਤਾਵਰਨ ਅਨੂਕੂਲ ਹੈ। ਇਸ ਦਾ ਡਿਜ਼ਾਈਨ ਇੰਜ ਪ੍ਰਤੀਤ ਹੁੰਦਾ ਹੈ, ਜਿਵੇਂ ਇਸ ਦਾ ਕੋਈ ਦਰਵਾਜ਼ਾ ਹੀ ਨਾ ਹੋਵੇ ਪਰ ਇਸ ਵਿਚ ਆਟੋਮੈਟਿਕ ਸਲਾਈਡ ਦਰਵਾਜ਼ੇ ਹਨ ਜੋ ਬਾਹਰੋਂ ਨਹੀਂ ਦਿਖਦੇ। ਹੰਡੂਈ ਨੇ ਇਸ ਨੂੰ ਐੱਚਡੀਸੀ-6 ਨੈਪਚੂਨ ਦਾ ਨਾਂ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਇਹ 2030 ਤਕ ਦੁਨੀਆ ਦੀਆਂ ਸਾਰੀਆਂ ਸੜਕਾਂ 'ਤੇ ਪਹੁੰਚ ਜਾਵੇਗਾ।

ਸਿਰਫ ਪਾਣੀ ਦੀਆਂ ਕੁਝ ਬੂੰਦਾਂ ਨਿਕਲਦੀਆਂ ਹਨ ਧੂੰਏਂ ਦੇ ਰੂਪ ਵਿਚ, ਵਾਤਾਵਰਨ ਦੇ ਹੈ ਅਨੁਕੂਲ

ਕੰਪਨੀ ਦਾ ਦਾਅਵਾ ਹੈ ਕਿ ਇਹ ਟਰੱਕ ਵਾਤਾਵਰਨ ਦੇ ਬੇਹੱਦ ਅਨੁਕੂਲ ਹੈ। ਬਾਲਣ ਦੇ ਨਾਂ 'ਤੇ ਟਰੱਕ ਵਿਚੋਂ ਕੁਝ ਕੁ ਪਾਣੀ ਦੀਆਂ ਬੂੰਦਾਂ ਹੀ ਨਿਕਲਦੀਆਂ ਹਨ। ਇਸ ਟਰੱਕ ਵਿਚ ਪਿਛੇ ਇਕ ਰੈਫਰਿਜੇਰੇਟਿਡ ਟ੍ਰੇਲਰ ਲੱਗਾ ਹੋਇਆ ਹੈ। ਇਸ ਟ੍ਰੇਲਰ ਨਾਲ ਵੀ ਬਹੁਤ ਘੱਟ ਕਾਬਰਨ ਪੈਦਾ ਹੁੰਦਾ ਹੈ ਕਿਉਂਕਿ ਇਹ ਪਹਿਲਾ ਟ੍ਰੇਲਰ ਹੈ ਜੋ ਕਾਰਿਓਜੈਨਿਕ ਨਾਈਟ੍ਰੋਜਨ ਰੈਫਰੀਰੇਸ਼ਨ ਟੈਕਨਾਲੋਜੀ ਸਿਸਟਮ ਨਾਲ ਲੈੱਸ ਹੈ। ਇਸ ਸਿਸਟਮ ਕਾਰਨ ਹੀ ਟ੍ਰੇਲਰ ਦਾ ਕਾਰਬਨ ਦੀ ਪੈਦਾਵਰ 90 ਫੀਸਦ ਘੱਟ ਹੋ ਜਾਂਦਾ ਹੈ।

ਸਵੈਚਲਿਤ ਹੈ ਇਹ ਟਰੱਕ ਪਰ ਬਣਾਇਆ ਗਿਆ ਹੈ ਡਰਾਈਵਰ ਕੈਬਿਨ

ਇਹ ਟਰੱਕ ਪੂਰੀ ਤਰ੍ਹਾਂ ਨਾਲ ਡਰਾਈਵਰ ਰਹਿਤ ਅਤੇ ਸਵੈਚਲਿਤ ਹੈ ਪਰ ਫਿਰ ਵੀ ਇਸ ਨਾਲ ਡਰਾਈਵਰ ਕੈਬਿਨ ਹੈ ਅਤੇ ਦੋ ਸੀਟਾਂ ਵੀ ਲਗਾਈ ਗਈ ਹੈ। ਬਾਹਰ ਤੋਂ ਦੇਖਣ 'ਤੇ ਟਰੱਕ ਦਾ ਦਰਵਾਜ਼ਾ ਨਹੀਂ ਦਿਖਦਾ। ਦਰਵਾਜ਼ਿਆਂ ਦਾ ਡਿਜ਼ਾਈਨ ਲੁਕਵਾ ਬਣਾਇਆ ਗਿਆ ਹੈ। ਇਸ ਵਿਚ ਆਟੋਮੈਟਿਕ ਅਤੇ ਸਲਾਈਡ ਦਰਵਾਜ਼ੇ ਬਣਾਏ ਗਏ ਹਨ।

Posted By: Susheel Khanna