ਜੇਐੱਨਐੱਨ, ਨਵੀਂ ਦਿੱਲੀ : Hyundai ਭਾਰਤੀ ਬਾਜ਼ਾਰ 'ਚ ਆਪਣੀ ਸਟਾਈਲਿਸ਼ ਕਾਰਾਂ ਲਈ ਮੰਨੀ ਜਾਂਦੀ ਹੈ। ਜੇ ਤੁਸੀਂ ਕੋਈ ਨਵੀਂ ਕਾਰ ਖ਼ਰੀਦਣ ਦੇ ਬਾਰੇ 'ਚ ਪਲਾਨ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ Hyundai Creta ਦੇ ਬਾਰੇ 'ਚ ਦੱਸਣ ਜਾ ਰਹੇ ਹਾਂ। ਹੂੰਡਈ ਇਸ ਸਾਲ ਆਪਣੀ ਹਰਮਨਪਿਆਰੀ ਕਾਮਪੈਕਟ ਐੱਸਯੂਵੀ Hyundai Creta ਦਾ ਨਵਾਂ ਵੇਰੀਐਂਟ ਲੈ ਕੇ ਆ ਰਹੀ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੇ ਮਾਮਲੇ 'ਚ Hyundai Creta 'ਚ ਪਹਿਲਾ 1591cc ਦਾ 4 ਸਿਲੰਡਰ ਵਾਲਾ ਪੈਟਰੋਲ ਦਿੱਤਾ ਗਿਆ ਹੈ ਜੋ ਕਿ 6400 Rpm 'ਤੇ 123 Ps ਦੀ ਪਾਵਰ ਤੇ 4850 Rpm 'ਤੇ 219.6 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਡੀਜ਼ਲ ਵੇਰੀਐਂਟ 'ਚ 1396cc ਦਾ 4 ਸਿਲੰਡਰ ਵਾਲਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 4000 Rpm 'ਤੇ 90 Ps ਦੀ ਪਾਵਰ ਤੇ 1500-2750 Rpm 'ਤੇ 151 Nm ਦਾ ਟਾਰਕ ਜਨਰੇਟ ਕਰਦਾ ਹੈ। ਰੀਅਰਬਾਕਸ ਦੀ ਗੱਲ ਕਰੀਏ ਤਾਂ ਇਸ ਕਾਮਪੈਕਟ ਐੱਸਯੂਵੀ ਦਜੇ ਇੰਜਣ ਨੂੰ 6 ਸਪੀਡ ਮੈਨੁਅਲ ਰੀਅਰਬਾਕਸ ਤੇ 6 ਸਪੀਡ ਆਟੋਮੈਟਿਕ ਰੀਅਰਬਾਕਸ ਤੋਂ ਲੈਸ ਕੀਤਾ ਗਿਆ ਹੈ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ Hyundai Creta ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 999,990 ਰੁਪਏ ਹੈ।

Posted By: Sarabjeet Kaur