ਏਜੰਸੀ, ਨਵੀਂ ਦਿੱਲੀ : ਹੁਵਾਵੇ ਨੇ ਆਪਣੀ ਸਮਾਰਟਵਾਚ ਜੀਟੀ 2 ਦੇ ਲਾਂਚ ਤੋਂ ਪਹਿਲਾਂ ਗਾਹਕਾਂ ਨੂੰ ਪਹਿਲੇ ਗਾਹਕ ਬਣਨ ਦੀ ਆਫਰ ਕੀਤੀ ਹੈ, ਜਿਸ ਜ਼ਰੀਏ ਕੰਪਨੀ ਨੇ ਆਪਣੀ ਆਫੀਸ਼ੀਅਲ ਇੰਡੀਅਨ ਸਾਈਟ 'ਤੇ ਨੋਟੀਫਾਈ ਮੀ ਬਟਨ ਵੀ ਲਗਾ ਦਿੱਤਾ ਹੈ। GSMArena ਨੇ ਦੱਸਿਆ ਕਿ ਕੰਪ ਨੇ ਇਹ ਵੀ ਕਿਹਾ ਹੈ ਕਿ ਸਮਾਰਟ ਵਾਚ ਐਮਾਜ਼ਾਨ ਅਤੇ ਫਲਿਪਕਾਰਟ 'ਤੇ ਆਨਲਾਈਨ ਸੇਲ ਲਈ ਮੌਜੂਦ ਹੋਵੇਗੀ।

3ਡੀ ਗਲਾਸ ਅਤੇ ਜ਼ਬਰਦਸਤ ਬੈਟਰੀ ਲਾਈਫ਼ ਹਨ ਵੱਡੇ ਫੀਚਰਜ਼

ਆਪਣੇ ਗਾਹਕਾਂ ਲਈ ਖਾਸ ਇਨੋਵੇਸ਼ਨ ਕਰਨ ਦਾ ਆਪਣਾ ਵਾਅਦਾ ਪੂਰਾ ਕਰਦੀ ਹੋਈ Huawei Watch GT 2 ਲੋਕਾਂ ਦੀ ਲਗਜ਼ਰੀ ਲਾਈਫ਼ਸਟਾਈਲ ਨੂੰ ਪੂਰੀ ਤਰ੍ਹਾਂ ਨਾਲ ਸੂਟ ਕਰਦੀ ਨਜ਼ਰ ਆਉਂਦੀ ਹੈ। ਇਸ ਸਮਾਰਟ ਵਾਚ ਵਿਚ ਬੈਜਲਲੈਸ 3ਡੀ ਗਲਾਸ ਲੱਗਿਆ ਹੋਇਆ ਹੈ, ਜੋ ਯੂਜਰ ਨੂੰ ਕਮਾਲ ਦਾ ਤਜਰਬਾ ਕਰਵਾਏਗੀ। ਇਸ ਘੜੀ ਵਿਚ ਇੰਟੈਲੀਜੈਂਟ ਪਾਵਰ ਸੇਵਿੰਗ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਜਿਸ ਕਾਰਨ ਇਸ ਦੀ ਬੈਟਰੀ 2 ਹਫ਼ਤੇ ਤਕ ਤੁਹਾਡਾ ਸਾਥ ਦੇਵੇਗੀ ਭਾਵ ਵਾਰ ਵਾਰ ਚਾਰਜ ਕਰਨ ਤੋਂ ਮੁਕਤੀ ਮਿਲ ਜਾਵੇਗੀ।


ਖਾਸ ਚਿਪਸੈੱਟ ਨਾਲ ਦੇਵੇਗੀ ਫਿਟਨੈੱਸ ਸਣੇ ਤਮਾਮ ਸਹੁਲਤਾਂ

ਹੁਵਾਵੇ ਦੀ ਜੀਟੀ2 ਸਮਾਰਟਵਾਚ ਵਿਚ ਹੁਵਾਵੇ ਵੱਲੋਂ ਖ਼ੁਦ ਈਜਾਦ ਕੀਤਾ ਖਾਸ Kirin A1 ਚਿਪਸੈੱਟ ਲਗਾਇਆ ਗਿਆ ਹੈ ਜੋ ਇਸ ਘੜੀ ਨੂੰ ਦੂਜੀਆਂ ਘੜੀਆਂ ਤੋਂ ਜ਼ਿਆਦਾ ਤੇਜ਼ ਅਤੇ ਸਮਾਰਟ ਬਣਾਏਗਾ। ਦੱਸ ਦੇਈਏ ਕਿ ਇਸ ਸਮਾਰਟਵਾਚ ਵਿਚ ਬਲੂਟੂਥ ਕਾਲਿੰਗ, ਇਨ ਡਿਵਾਇਸ ਮਿਊਜ਼ਿਕ ਅਤੇ ਲਗਪਗ 500 ਗਾਣਿਆਂ ਨੂੰ ਸਟੋਰ ਅਤੇ ਪਲੇਅ ਕਰਨ ਦੇ ਨਾਲ ਜੁੜੇ ਸਾਰੇ ਪਾਪੂਲਰ ਫੀਚਰਸ ਤੋਂ ਇਲਾਵਾ ਸਲੀਪ ਟ੍ਰੈਕਿੰਗ, ਬਲੱਡ ਪ੍ਰੈਸ਼ਰ ਮਾਨੀਟਰਿੰਗ, ਪਲਸ ਅਤੇ ਮੋਸ਼ਨ ਟ੍ਰੇਕਿੰਗ ਨਾਲ ਜੁੜੇ ਸਾਰੇ ਫੀਚਰ ਘੜੀ ਵਿਚ ਆਸਾਨੀ ਨਾਲ ਉਪਲਬਧ ਹਨ।


ਦੋ ਮਿਲੀਅਨ ਸੇਲ ਦੇ ਨਾਲ ਹੁਵਾਵੇ ਜੀਟੀ ਸੀਰੀਜ਼ ਹੈ ਸਭ ਤੋਂ ਵੱਧ ਹਰਮਨਪਿਆਰੀ

ਦੱਸ ਦੇਈਏ ਕਿ ਹੁਵਾਵੇ ਦੀ ਜੀਟੀ ਸੀਰੀਜ਼ ਸਮਾਰਟਵਾਚ ਦੀ ਆਪਣੇ ਲਾਂਚ ਤੋਂ ਬਾਅਦ ਦੁਨੀਆ ਭਰ ਵਿਚ ਲਗਪਗ 2 ਮਿਲੀਅਨ ਯੂਨਿਟਸ ਵਿਕ ਚੁੱਕੇ ਹਨ। ਅਜਿਹੇ ਵਿਚ ਇਸ ਨੂੰ ਸਭ ਤੋਂ ਵੱਧ ਪਾਪੂਲਰ ਸਮਾਰਟ ਵਾਚ ਮੰਨਿਆ ਜਾ ਰਿਹਾ ਹੈ।

Posted By: Tejinder Thind