ਨਵੀਂ ਦਿੱਲੀ : Huawei ਨੇ ਆਪਣੇ ਵਾਸ਼ਿਰਲ ਡੇਵਲਪਰਸ ਕਾਨਫੰਸ 'ਚ HarmonyOS ਨੂੰ ਪੇਸ਼ ਕਰ ਦਿੱਤਾ ਹੈ। ਸੀਈਓ ਰਿਚਰਡ ਯੂ ਅਨੁਸਾਰ, ਕੰਪਨੀ ਦੇ ਇਸ ਨਵੇਂ ਆਪਰੇਟਿੰਗ ਸਿਸਟਮ 'ਤੇ 2017 ਤੋਂ ਕੰਮ ਕੀਤਾ ਜਾ ਰਿਹਾ ਸੀ ਤੇ ਓਐੱਮ 'ਤੇ ਕੰਮ ਕਰਨ ਵਾਲੇ ਪ੍ਰੋਡਕਟ ਨੂੰ ਵੀ Honor ਦੇ ਤਹਿਤ ਕੱਲ੍ਹ ਪੇਸ਼ ਕਰ ਦਿੱਤਾ ਜਾਵੇਗਾ।

HarmonyOS ਕੰਪਨੀ ਦਾ ਨਵਾਂ ਓਐੱਸ MicroKernel 'ਤੇ ਆਧਾਰਿਤ ਹੈ। ਇਸ ਦਾ ਮਤਲਬ ਹੈ ਕਿ ਇਹ ਘੱਟ ਤੋਂ ਘੱਟ ਸਾਧਨਾਂ ਦਾ ਪ੍ਰਯੋਗ ਕਰੇਗਾ। ਇਹ ਓਪਨ ਸੋਰਸ ਹੈ ਤੇ ਸਾਰੇ ਡਿਵਾਈਸ ਲਈ ਵਧੀਆ ਸੁਰੱਖਿਆ ਲਈ ਇਹ TEE ਦੇ ਨਾਲ ਆਉਂਦਾ ਹੈ। Harmony ਓਪਰੇਟਿੰਗ ਸਿਸਟਮ 'ਚ ਅਰਕ ਕੰਪਾਇਲਰ ਹੈ, ਜੋ C/, C++, Java, JavaScript ਤੇ Kotlin ਸਮੇਤ ਸਾਰੇ ਵੱਡੀ ਲੈਂਗਵੇਜ ਨੂੰ ਸਪੋਰਟ ਕਰਦਾ ਹੈ।

ਐਪ ਸਮਾਰਟ ਦੇ ਮਾਮਲੇ 'ਚ HarmonyOS ਸਾਰੀ ਐਂਡਰਾਇਡ ਐਪ ਦੇ ਨਾਲ-ਨਾਲ HTML5 ਤੇ Linux ਨੂੰ ਵੀ ਸਪੋਰਟ ਕਰੇਗਾ। Huawei ਆਪਣੇ ਪਾਟਰਨਰਸ ਨੂੰ Dev Kits ਉਪਲਬਧ ਕਰਵਾਏਗਾ, ਜਿਸ ਨਾਲ ਕੰਪੈਟੀਬਲ ਐਪਸ ਨੂੰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾ ਸਕੇ ਤੇ ਨਵਾਂ ਆਪਰੇਟਿੰਗ ਸਿਸਟਮ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।

Posted By: Sarabjeet Kaur