ਨਵੀਂ ਦਿੱਲੀ : Huawei P40 ਸੀਰੀਜ਼ ਨੂੰ ਅੱਜ ਆਨਲਾਈਨ ਈਵੈਂਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਦੌਰਾਨ Huawei P40 ਤੇ Huawei P40 Pro ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਨਾਲ ਹੀ Huawei P40 Pro+ ਨੂੰ ਵੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਸੀਰੀਜ਼ ਕੰਪਨੀ ਦੀ ਪਿਛਲੇ ਸਾਲ ਲਾਂਚ ਹੋਈ P40 ਸੀਰੀਜ਼ ਦੀ Successor ਹੋਵੇਗੀ। ਇੱਥੇ ਅਸੀਂ ਤੁਹਾਡੇ ਇਸ ਫੋਨ ਦੀ ਸੰਭਾਵਿਤ ਕੀਮਤ, ਫੀਚਰਜ਼ ਤੇ Live streaming details ਦੀ ਜਾਣਕਾਰੀ ਦੇ ਰਹੇ ਹਨ।


Huawei P40 ਦੀ Live streaming details : ਇਸ ਲਾਂਚ Event ਦੀ Live streaming company ਦੀ ਆਧਿਕਾਰਿਕ ਵੈੱਬਸਾਈਟ 'ਤੇ ਆਯੋਜਿਤ ਕੀਤੀ ਜਾਵੇਗੀ। ਭਾਰਤੀ ਸਮੇਂ ਅਨੁਸਾਰ ਇਹ ਸਮਾਗਮ 6:30 ਵਜੇ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦੇ ਸਮਾਰਟ ਫੋਨਾਂ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਜਾਵੇਗਾ।

Huawei P40, Huawei 40 Pro, Huawei P40 Pro+ ਦੀ ਸੰਭਾਵਿਤ ਕੀਮਤ : ਸਭ ਤੋਂ ਪਹਿਲਾਂ ਗੱਲ ਕਰਦੇ ਹਾਂ Huawei P40 ਦੀ। ਇਸ ਦੇ 64 ਜੀਬੀ ਸਟੋਰੇਜ਼ ਵੈਰਿਐਂਟ ਦੀ ਕੀਮਤ 3988 ਚੀਨੀ ਯੂਆਨ ਭਾਵ ਕਰੀਬ 42,700 ਰੁਪਏ ਹੋਣ ਦੀ ਉਮੀਦ ਹੈ। ਉੱਥੇ ਹੀ 128 ਜੀਬੀ ਸਟੋਰੇਜ ਵੈਰਿਐਂਟ ਦੀ ਕੀਮਤ 4288 ਚੀਨੀ ਯੂਆਨ ਭਾਵ 45,900 ਰੁਪਏ ਹੋਣ ਦੀ ਉਮੀਦ ਹੈ। 256 ਜੀਬੀ ਸਟੋਰੇਜ ਵੈਰਿਐਂਟ ਦੀ ਕੀਮਤ 4788 ਚੀਨੀ ਯੂਆਨ ਭਾਵ 51,500 ਰੁਪਏ ਹੋਣ ਦੀ ਉਮੀਦ ਹੈ।

Huawei P40 Pro ਦੀ ਗੱਲ ਕੀਤੀ ਜਾਵੇ ਤਾਂ ਇਸ ਦੇ 128 ਜੀਬੀ ਸਟੋਰੇਜ ਵੈਰਿਐਂਟ ਦੀ ਕੀਮਤ 5488 ਚੀਨੀ ਯੂਆਨ ਭਾਵ 59,000 ਰੁਪਏ ਹੈ। ਉੱਥੇ ਹੀ ਇਸ ਦੇ 256 ਜੀਬੀ ਸਟੋਰੇਜ ਵੈਰਿਐਂਟ ਦੀ ਕੀਮਤ 5988 ਚੀਨੀ ਯੂਆਨ ਭਾਵ 64,400 ਰੁਪਏ ਹੋਣ ਦੀ ਉਮੀਦ ਹੈ। ਇਸ ਤੋਂ ਇਵਾਲਾ 512 ਜੀਬੀ ਸਟੋਰੇਜ ਵੈਰਿਐਂਟ ਦੀ ਕੀਮਤ 6788 ਚੀਨੀ ਯੂਆਨ ਭਾਵ ਕਰੀਬ 73,000 ਰੁਪਏ ਹੋਣ ਦੀ ਉਮੀਦ ਹੈ। Huawei P40 Pro+ ਦੀ Details ਹੁਣ ਸਾਹਮਣੇ ਨਹੀਂ ਆਈ ਹੈ।


Huawei P40 ਦੇ ਸੰਭਾਵਿਤ ਫੀਚਰ : ਇਹ ਫੋਨ Android 10 'ਤੇ ਕੰਮ ਕਰੇਗਾ। ਇਸ 'ਚ 6.1 ਇੰਚ ਦਾ ਫੁਲ ਐੱਚਡੀ ਪਲਸ ਡਿਸਪਲੇ ਮੌਜੂਦ ਹੋਵੇਗਾ। ਨਾਲ ਹੀ Octa-core hyalicone Kirin 990 Processor ਤੇ ਜੀਬੀ ਤਕ ਦੀ ਰੈਮ ਨਾਲ ਲੈਸ ਹੋਵੇਗਾ। ਉੱਥੇ ਹੀ ਫੋਨ 'ਚ 128 ਜੀਬੀ ਤਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ 'ਚ ਟ੍ਰਿਪਲ ਰਿਅਰ ਕੈਮਰਾ ਵੀ ਦਿੱਤੇ ਜਾਣ ਦੀ ਉਮੀਦ ਹੈ। ਇਸ ਦਾ ਪਹਿਲਾ ਸੈਂਸਰ 50 Megapixels ਦਾ ਹੋਵੇਗਾ। ਦੂਜਾ 16 Megapixels ਦਾ ਤੇ ਤੀਜਾ 8 Megapixels ਦਾ ਹੋਵੇਗਾ। ਉੱਥੇ ਹੀ ਸੇਲਫੀ ਲਈ 32 Megapixels ਦਾ ਸੈਂਸਰ ਮੌਜ਼ੂਦ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ 3800 ਦੀ ਬੈਟਰੀ ਮੌਜ਼ੂਦ ਹੋਵੇਗੀ ਜੋ 22.5ਡਬਲਯੂ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Huawei P40 Pro+ ਦੇ ਫੀਚਰ ਦੀ ਜਾਣਕਾਰੀ ਹੁਣ ਸਾਹਮਣੇ ਨਹੀਂ ਆਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ Huawei P40 ਤੇ Huawei P40 Pro ਦੇ ਪ੍ਰੋਸੈਸਰ ਨਾਲ ਹੀ ਲਾਂਚ ਕੀਤਾ ਜਾ ਸਕਦਾ ਹੈ।

Posted By: Rajnish Kaur