ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Huawei ਨੇ ਪਿਛਲੇ ਮਹੀਨੇ Huawei P30 Pro ਅਤੇ Huawei P30 ਪੈਰਿਸ ਵਿਚ ਲਾਂਚ ਕੀਤਾ ਸੀ। ਕੰਪਨੀ ਨੇ ਆਪਣੇ ਇਸ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰਨ ਲਈ ਨਵੀਂ ਦਿੱਲੀ 'ਚ ਆਪਣਾ ਇਵੈਂਟ ਰੱਖਿਆ ਹੈ। ਇਵੈਂਟ ਸ਼ੁਰੂ ਹੋ ਗਿਆ ਹੈ ਅਤੇ ਕੰਪਨੀ ਭਾਰਤ ਵਿਚ ਆਪਣੇ ਨਵੇਂ ਸਮਾਰਟਫੋਨ Huawei P30 Series ਲਿਆਉਣ ਲਈ ਤਿਆਰ ਹੈ। ਇਵੈਂਟ ਦੀ ਸ਼ੁਰੂਆਤ ਤੋਂ ਲਗਦਾ ਹੈ ਕਿ ਫੋਨ ਵਿਚ ਕੈਮਰਾ ਅਤੇ ਫੋਟੋਗ੍ਰਾਫੀ ਸਬੰਧੀ ਕੁਝ ਨਵਾਂ ਅਤੇ ਬਿਹਤਰ ਆਉਣ ਵਾਲਾ ਹੈ।

12:50 PM : ਇਸ ਦੇ OIS ਤੋਂ ਇਲਾਵਾ P30 Pro ਵਿਚ AIS ਵੀ ਦਿੱਤਾ ਗਿਆ ਹੈ। ਇਸ ਨਾਲ ਪਿਕਚਰ ਸਟੈਬਲਾਈਜ਼ੇਸ਼ਨ ਵਿਚ ਹੋਰ ਇਜਾਫਾ ਹੋ ਜਾਵੇਗਾ। ਡਿਵਾਈਸ ਵਿਚ 32MP ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫਰੰਟ ਕੈਮਰੇ ਵਿਚ AIHDR ਫੀਚਰ ਵੀ ਦਿੱਤਾ ਗਿਆ ਹੈ। ਇਸ ਵਿਚ ਐਕਸਟਰਾਆਰਡੀਨਰੀ ਟੈਲੀਫੋਟੋ ਫੋਟੋਗ੍ਰਾਫੀ ਦਿੱਤੀ ਗਈ ਹੈ। Huawei P30 Pro ਵਿਚ ਕੰਪਨੀ ਅਨੁਸਾਰ ਸਭ ਤੋਂ ਪਾਵਰਫੁੱਲ ਸੁਪਰਜ਼ੂਮ ਦਿੱਤਾ ਗਿਆ ਹੈ। ਆਪਟੀਕਲ ਜ਼ੂਮ 5X, ਹਾਈਬ੍ਰਿਡ ਜ਼ੂ 10X, ਡਿਜੀਟਲ ਜ਼ੂਮ 50X ਦਿੱਤਾ ਗਿਆ ਹੈ।

12:45PM : ਇਸ ਤੋਂ ਬਾਅਦ ਐਸਟ੍ਰੋ ਫੋਟੋਗ੍ਰਾਫਰ ਅਜੈ ਤਲਵਾਰ ਨੇ ਸਟੇਜ 'ਤੇ ਆ ਕੇ ਫੋਨ ਦੀ ਕੈਮਰਾ ਕੁਆਲਿਟੀ ਬਾਰੇ ਦੱਸਿਆ। ਨਾਈਟ ਫੋਟੋਗ੍ਰਾਫੀ ਕਰਦੇ ਸਮੇਂ ਉਨ੍ਹਾਂ ਆਪਣੀਆਂ ਲਈਆਂ ਗਈਆਂ ਪਿਕਚਰਜ਼ ਦੇ ਕੁਝ ਸੈਂਪਲ ਦਿਖਾਏ ਅਤੇ ਦੱਸਿਆ ਕਿ ਪਿਕਚਰ ਕਲਿੱਕ ਕਰਨ ਤੋਂ ਬਾਅਦ ਪੋਸਟ ਪ੍ਰੋਸੈਸਿੰਗ ਦੀ ਜ਼ਰੂਰਤ ਹੀ ਨਹੀਂ ਪੈਂਦੀ। ਉਨ੍ਹਾਂ ਕਿਹਾ 10 ਘੰਟੇ ਤਕ ਲਗਾਤਾਰ ਇਸ ਫੋਨ ਦੇ ਕੈਮਰੇ ਨੂੰ ਇਸਤੇਮਾਲ ਕਰਨ ਤੋਂ ਬਾਅਦ ਵੀ ਇਸ ਦੀ ਬੈਟਰੀ ਦੀ ਚਿੰਤਾ ਨਹੀਂ ਕਰਨੀ ਪੈਂਦੀ।

12:40 PM : Dolby ਦੇ ਰਿਜਨਲ ਡਾਇਰੈਕਟਰ ਅਸ਼ੀਮ ਮਾਥੁਰ ਨੇ ਇਸ ਤੋਂ ਬਾਅਦ ਸਟੇਜ 'ਤੇ ਆ ਕੇ ਦੱਸਿਆ ਕਿ Dolby Atmos ਸਿਨੇਮਾ ਤੋਂ ਲੈ ਕੇ ਤੁਹਾਡੇ ਫੇਸਬੁੱਕ ਜਾਂ ਕਿਸੇ ਵੀ ਪਲੈਟਫਾਰਮ 'ਤੇ ਵੀਡੀਓ ਦੇਖਣ ਦੇ ਅਨੁਭਵ ਨੂੰ ਬਿਹਤਰ ਕਰੇਗਾ। P30 'ਤੇ ਯੂਜ਼ਰ ਨੂੰ ਚੰਗਾ ਵਿਊਇੰਗ ਐਕਸਪੀਰੀਅੰਸ ਮਿਲੇਗਾ।

12:35 PM : ਫੋਨ ਦੋ ਕਲਰ Breathing Crystal ਅਤੇ Aurora ਵਿਚ ਆਉਣਗੇ। P30 Pro ਵਿਚ 4200mAh ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ ਭਾਰੀ ਨਹੀਂ ਹੈ। ਇਸ ਵਿਚ ਇਨ-ਸਕ੍ਰੀਨ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫਲੋਇੰਗ ਅਤੇ ਕਟ ਡਿਜ਼ਾਈਨ ਨਾਲ ਤੁਹਾਨੂੰ ਫੋਨ ਨੂੰ ਹੱਥ 'ਚ ਫੜਨ ਵਿਚ ਪ੍ਰਿਮੀਅਮ ਫੀਲ ਆਵੇਗੀ। ਕਰਵੇਡ OLED ਨਾਲ ਇਹ ਡਿਵਾਈਸ IP68 ਰੇਟਿਡ ਹੈ। Huawei P30 Pro ਦੀ Breathing Crystal ਕੋਟਿੰਗ ਵਿਚ 9 ਲੇਅਰ ਸ਼ਾਮਲ ਹਨ। ਇਸ ਨਾਲ ਫੋਨ ਦੀ ਡਿਊਰੇਬਿਲਟੀ ਵਧਦੀ ਹੈ। ਫੋਨ ਦੇ ਟਾਪ ਵਿਚ ਆਉਣ ਵਾਲੀ ਇਅਰਪੀਸ ਗ੍ਰਿੱਲ ਨੂੰ ਹਟਾ ਦਿੱਤਾ ਗਿਆ ਹੈ। ਇਸ ਨਾਲ ਡਿਵਾਈਸ ਦੀ ਕਾਲ ਕੁਆਲਿਟੀ ਵਧੇਗੀ।

12:30PM : ਕੰਪਨੀ ਦੇ ਕੰਜ਼ਿਊਮਰ ਬਿਜ਼ਨੈੱਸ ਗਰੁੱਪ ਸੌਰਭ ਇਸ ਤੋਂ ਬਾਅਦ ਸਟੇਜ 'ਤੇ ਆਏ ਅਤੇ ਦੱਸਿਆ ਕਿ P Series ਖਾਸਤੌਰ 'ਤੇ ਬਿਹਤਰ ਫੋਟੋਗ੍ਰਾਫੀ ਵਾਲੇ ਹੋਵੇਗੀ। Huawei P30 Pro ਅਤੇ P30 Lite ਨੂੰ ਲਾਂਚ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਫੋਨ ਕਿਸ ਤਰ੍ਹਾਂ ਫੋਟੋਗ੍ਰਾਫੀ ਦੇ ਮਾਮਲੇ 'ਚ ਹੋਰ ਫੋਨਾਂ ਤੋਂ ਬਿਹਤਰ ਹੋਣਗੇ।

12:25PM : Huawei ਦੇ ਕੰਟਰੀ ਮੈਨੇਜਰ ਨੇ ਸਟੇਜ 'ਤੇ ਆ ਕੇ ਬ੍ਰਾਂਡ ਬਾਰੇ ਦੱਸਿਆ ਕਿ ਕਿਵੇਂ ਕੰਪਨੀ ਕੰਜ਼ਿਊਮਰ ਟੈਕਨੋਲਾਜੀ ਦੇ ਮਾਮਲੇ 'ਚ ਬਿਹਤਰ ਦੇਣ ਲਈ ਯਤਨਸ਼ੀਲ ਹੈ। ਕੰਜ਼ਿਊਮਰ ਅਤੇ ਸ਼ਿਪਮੈਂਟ ਦੀ ਡਿਟੇਲ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬ੍ਰਾਂਡ ਸਾਲ ਦਰ ਸਾਲ ਗ੍ਰੋਥ ਕਰ ਰਿਹਾ ਹੈ। ਭਾਰਤ ਵਿਚ ਕੰਪਨੀ ਦੇ ਪਲਾਨਜ਼ ਸਬੰਧੀ ਉਨ੍ਹਾਂ ਦੱਸਿਆ ਕਿ ਕੰਪਨੀ ਖੇਤਰੀ ਭਾਸ਼ਾਵਂ 'ਤੇ ਧਿਆਨ ਦੇ ਰਹੀ ਹੈ। ਮਾਸਿਕ ਸਿਕਿਓਰਟੀ Patches ਸਮੇਤ ਕੰਪਨੀ ਕਈ ਸੇਵਾਵਾਂ ਮੁਹੱਈਆ ਕਵਰਾਉਣ ਦੀ ਯੋਜਨਾ ਬਣਾ ਰਹੀ ਹੈ।

Huawei P30 Pro ਦੇ ਫੀਚਰ

Huawei P30 Pro ਵਿਚ 6.47 ਇੰਚ ਦਾ OLED ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਰੈਜ਼ੋਲੂਸ਼ਨ 2340X1080 ਹੈ। ਇਸ ਤੋਂ ਇਲਾਵਾ ਇਸ ਦਾ ਸਕ੍ਰੀਨ ਵੀ IP53 ਵਾਟਰ ਰੈਸਿਸਟੈਂਟ ਹੈ। ਇਸ ਵਿਚ ਕਿਰੀਨ 980 ਪ੍ਰੋਸੈਸਰ ਦਾ ਹੀ ਇਸਤੇਮਾਲ ਕੀਤਾ ਗਿਆ ਹੈ ਜੋ ARM ਟੈਕਨੋਲਾਜੀ ਤੋਂ ਬਣਿਆ ਹੈ। ਇਸ ਪ੍ਰੋਸੈਸਰ ਤੁਸੀਂ ਕਵਾਲਕਾਮ ਸਨੈਪਡ੍ਰੈਗਨ 845 ਚਿਪਸੈੱਟ ਪ੍ਰੋਸੈਸਰ ਦੀ ਤੁਲਨਾ ਵਿਚ ਦੇਖ ਸਕਦੇ ਹੋ। ਇਸ ਨੂੰ ਸੈਮਸੰਗ ਦੇ ਐਕਜ਼ੀਨਾਸ ਪ੍ਰੋਸੈਸਰ ਦੇ ਮੁਕਾਬਲੇ ਬਿਹਤਰ ਮੰਨਿਆ ਜਾਂਦਾ ਹੈ। Huawei P30 Pro ਵਿਚ 8 ਜੀਬੀ ਦਾ ਰੈਮ ਦਿੱਤਾ ਗਿਆ ਹੈ।

Huawei P30 Pro ਦਾ ਪ੍ਰਾਇਮਰੀ ਰਿਅਰ ਕੈਮਰਾ 40 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਦੇ ਹੋਰ ਦੋ ਕੈਮਰੇ 20 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਅਤੇ 8 ਮੈਗਾਪਿਕਸਲ ਦਾ 5X ਜ਼ੂਮ ਲੈਨਜ਼ ਦਿੱਤਾ ਗਿਆ ਹੈ। ਇਸ ਦਾ ਇਕ ਹੋਰ ਵਾਧੂ ਕੈਮਰਾ ਟਾਈਮ ਆਫ ਫਲਾਈਟ ਕੈਮਰਾ ਦਿੱਤਾ ਗਿਆ ਹੈ। ਉੱਥੇ, 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ EMUI 9.1 'ਤੇ ਆਧਾਰਿਤ ਐਂਡਰਾਇਡ 9.0 ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ। ਫੋਨ ਨੂੰ ਪਾਵਰ ਦੇਣ ਲਈ 4000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

Huawei P30 Lite ਦੇ ਫੀਚਰ

ਇਸ ਵਿਚ 6.15 ਇੰਚ ਦਾ ਫੁੱਲ ਐੱਚਡੀ ਪਲੱਸ ਡਿਸਪਲੇਅ ਦਿੱਤਾ ਗਿਆ ਹੈ। ਇਸ ਦੀ ਡਿਸਪਲੇਅ ਦਾ ਰੈਜ਼ੋਲੂਸ਼ਨ 1080X2312 ਪਿਕਸਲ ਦਿੱਤਾ ਗਿਆ ਹੈ। ਫੋਨ ਵਿਚ ਵਾਟਰਡਰਾਪ ਨੌਚ ਫੀਚਰ ਦਿੱਤਾ ਗਿਆ ਹੈ। ਇਹ ਫੋਨ ਹਾਈ ਸਿਲਿਕਾਨ 710 ਐੱਸਓਸੀ ਚਿਪਸੈੱਟ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 4 ਅਤੇ 6 ਜੀਬੀ ਰੈਮ ਦਿੱਤੀ ਗਈ ਹੈ।

ਨਾਲ ਹੀ ਇਸ ਵਿਚ 128 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਇੰਟਰਨਲ ਸਟੋਰੇਜ ਮਾਈਕ੍ਰੋਐੱਸਡੀ ਕਾਰਡ ਜ਼ਰੀਏ 256 ਜੀਬੀ ਤਕ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ਵਿਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਰਿਅਰ ਕੈਮਰਾ 24 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਦਾ ਸੈਕੰਡਰੀ ਸੈਂਸਰ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ ਜਦਕਿ ਇਸ ਦਾ ਇਕ ਹੋਰ ਕੈਮਰਾ 2 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫੋਨ ਦੇ ਫਰੰਟ ਵਿਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਇਹ ਫੋਨ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਦੇ ਬੈਕ ਵਿਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਵਿਚ 3,340 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਨ ਨੂੰ ਚਾਰਜ ਕਰਨ ਲਈ ਯੂਐੱਸਬੀ ਟਾਈਪ-ਏ (ਮਾਈਕ੍ਰੋ ਯੂਐੱਸਬੀ) ਪੋਰਟ ਦਿੱਤਾ ਗਿਆ ਹੈ।

Posted By: Seema Anand