ਨਵੀਂ ਦਿੱਲੀ : ਚੀਨੀ ਪ੍ਰੀਮੀਅਮ ਸਮਾਰਟਫੋਨ ਤੇ ਟੈਲੀਕਾਮ ਇਕਵੀਪਮੈਂਟ ਨਿਰਮਾਤਾ ਕੰਪਨੀ Huawei ਦੇ ਅਗਲੇ 5 ਜੀ ਸਮਾਰਟਫੋਨ Huawei Nova 6 5G ਦੀ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਇਸ ਸਮਾਰਟਫੋਨ ਨੂੰ ਪਿਛਲੇ ਦਿਨੀਂ ਹੀ Geekbench 'ਤੇ ਲਿਸਟ ਕੀਤਾ ਗਿਆ ਹੈ। ਹੁਣ ਇਸ ਸਮਾਰਟਫੋਨ ਦੇ ਬਾਰੇ 'ਚ ਇਕ ਹੋਰ ਨਵੀਂ ਲੀਕ ਸਾਹਮਣੇ ਆਈ ਹੈ, ਜਿਸ 'ਚ ਇਸ ਦੇ ਕੁਝ ਹੋਰ ਫ਼ੀਚਰਜ਼ ਦੇ ਬਾਰੇ 'ਚ ਖੁਲਾਸਾ ਹੋਇਆ ਹੈ। ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਆਨਲਾਈਨ ਰਿਟੇਲਰ ਦੇ ਪਲੇਟਫਾਰਮ 'ਤੇ ਸਪਾਟ ਕੀਤਾ ਗਿਆ ਹੈ। ਲੀਕ ਹੋਈ ਜਾਣਕਾਰੀ 'ਚ ਇਸ ਦੇ ਕਲਰ ਤੇ ਸਟੋਰੇਜ ਵੇਰੀਐਂਟ ਦੇ ਬਾਰੇ 'ਚ ਪਤਾ ਚੱਲਿਆ ਹੈ।

ਲੀਕ ਹੋਈ ਰਿਪੋਰਟ ਦੇ ਅਨੁਸਾਰ ਫੋਨ ਨੂੰ ਚਾਰ ਕਲਰ ਆਪਸ਼ਨ ਤੇ ਦੋ ਸਟੋਰੇਜ ਆਪਸ਼ਨ 8GB+128GB ਤੇ 8GB+256GB 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ ਵੀ Honor V30 ਦੇ ਤਹਿਤ ਹੀ 6.67 ਇੰਚ ਦੀ LCD ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਨਾਲ ਇਸ 'ਚ Huawei ਦੇ ਲੇਟੈਸਟ Kirin 990 5G ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਨ ਦੇ ਪ੍ਰੋਸੈਸਰ ਤੇ ਡਿਸਪਲੇਅ ਦੇ ਇਲਾਵਾ ਫੋਨ 'ਚ ਦਮਦਾਰ 60 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਇਸ 'ਚ Sony IMX686 ਸੈਂਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਫੋਨ 'ਚ 60 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਇਲਾਵਾ 16 ਮੈਗਾਪਿਕਸਲ ਦਾ ਸਨੈਪਰ ਕੈਮਰਾ ਤੇ 2 ਮੈਗਾਪਿਕਸਲ ਦਾ ਇਕ ਹੋਰ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 32 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਇਲਾਵਾ 12 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਵੀ ਦਿੱਤਾ ਜਾ ਸਕਦਾ ਹੈ। ਫੋਨ 'ਚ 4,000 ਐੱਮਏਐੱਚ ਦੀ ਬੈਟਰੀ ਦਿੱਤੀ ਜਾ ਸਕਦੀ ਹੈ ਤੇ ਇਸ 'ਚ 40W ਦਾ ਮੈਜਿਕ ਫਾਸਟ ਚਾਰਜ ਵੀ ਦਿੱਤਾ ਜਾ ਸਕਦਾ ਹੈ।

Posted By: Sarabjeet Kaur