ਨਵੀਂ ਦਿੱਲੀ : ਪਿਛਲੇ ਦਿਨਾਂ 'ਚ Huawei ਨੇ Nova 5i Pro ਨੂੰ ਚੀਨ 'ਚ ਲਾਂਚ ਕੀਤਾ ਸੀ। ਜਿਸ 'ਚ ਕਿਰੀਨ 810 ਚਿਪਸੈੱਟ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ ਇਸ ਸਮਾਰਟਫੋਨ ਦੀ ਯੂਐੱਸਪੀ ਹੈ। ਹੁਣ ਚਰਚਾ ਹੈ ਕਿ ਕੰਪਨੀ ਦਾ ਨਵਾਂ Huawei Nova 5i Pro ਜਲਦ ਹੀ ਲਾਂਚ ਹੋ ਸਕਦਾ ਹੈ ਜਿਸ 'ਚ ਪੰਜ-ਹੋਲ ਡਿਸਪਲੇਅ ਤੇ ਕਵਾਡ ਕੈਮਰਾ ਸੈੱਟਅਪ ਵਰਗੇ ਫ਼ੀਚਰ ਦੀ ਸੁਵਿਧਾ ਉਪਲਬਧ ਹੋਵੇਗੀ। ਹਾਲਾਂਕਿ ਆਧਾਰਿਕ ਤੌਰ 'ਤੇ ਇਸ ਫੋਨ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸਾਹਮਣੇ ਆਈ ਲੀਕ ਅਨੁਸਾਰ Huawei Nova 5i ਸਮਾਰਟਫੋਨ 'ਚ 6.26 ਇੰਚ ਦਾ ਡਿਸਪਲੇਅ ਹੋ ਸਕਦਾ ਹੈ। ਨਾਲ ਹੀ ਇਹ ਫੋਨ Kirin 980 'ਤੇ ਪੇਸ਼ ਹੋਵੇਗਾ। ਇਸ ਫੋਨ 'ਚ 48 ਮੈਗਾ ਪਿਕਸਲ + 16 ਮੈਗਾ ਪਿਕਸਲ + 2 ਮੈਗਾ ਪਿਕਸਲ + 2 ਮੈਗਾ ਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਹੋ ਸਕਦਾ ਹੈ ਜੋ ਕਿ ਇਸ ਦਾ ਮੁੱਖ ਫ਼ੀਚਰ ਹੋਵੇਗਾ। ਜਦਕਿ ਫ੍ਰੰਟ ਕੈਮਰਾ 32 ਮੈਗਾ ਪਿਕਸਲ ਦਾ ਹੋਵੇਗਾ। ਫੋਨ 'ਚ 3,750 ਐੱਮਏਐੱਚ ਦੀ ਬੈਟਰੀ ਹੋ ਸਕਦੀ ਹੈ।

Posted By: Sarabjeet Kaur