ਨਵੀਂ ਦਿੱਲੀ, ਆਈਏਐੱਨਐੱਸ. ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ Huawei ਨੇ ਭਾਰਤੀ ਬਾਜ਼ਾਰ ਵਿਚ VoWiFi ਕਾਲਿੰਗ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਸਹਾਇਤਾ ਨਾਲ, ਉਪਭੋਗਤਾ ਬਿਨਾਂ ਨੈੱਟਵਰਕ ਤੋਂ ਵੀ ਕਾਲ ਕਰਨ ਦਾ ਲਾਭ ਲੈ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਡੇ ਘਰ ਜਾਂ ਕੰਮ ਵਾਲੀ ਥਾਂ 'ਤੇ ਇੱਕ WiFi ਕੁਨੈਕਸ਼ਨ ਹੋਣਾ ਜ਼ਰੂਰੀ ਹੈ। WiFi ਕੁਨੈਕਸ਼ਨ ਦੀ ਵਰਤੋਂ ਕਰਦਿਆਂ ਉਪਭੋਗਤਾ ਗੈਰ-ਨੈੱਟਵਰਕ ਵਾਲੇ ਖੇਤਰਾਂ ਵਿਚ VoWiFi ਕਾਲਿੰਗ ਦਾ ਲਾਭ ਲੈ ਸਕਗਣੇ। ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਏਅਰਪਲੇਨ ਮੋਡ ਵਿਚ ਵੀ ਆਰਾਮ ਨਾਲ ਕੰਮ ਕਰਦਾ ਹੈ।

Huawei ਖਪਤਕਾਰ ਕਾਰੋਬਾਰ ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ‘ਜਦੋਂ ਸੰਚਾਰ ਟੈਕਨਾਲੋਜੀ ਦੀ ਗੱਲ ਆਉਂਦੀ ਹੈ ਤਾਂ Huawei ਇੱਕ ਗਲੋਬਲ ਲੀਡਰ ਵਜੋਂ ਖੜ੍ਹਾ ਸਾਹਮਣੇ ਆਉਂਦਾ ਹੈ। ਸੰਚਾਰ ਦੇ ਬਿਹਤਰ ਢੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਨਵਾਂ ਖੇਤਰ ਖੋਲ੍ਹਣ ਦੇ ਲਈ, ਅਸੀਂ ਭਾਰਤ ਵਿਚ Huawei ਉਪਭੋਗਤਾਵਾਂ ਲਈ VoWiFi ਕਾਲਿੰਗ ਦੀ ਸਹੂਲਤ ਸ਼ੁਰੂ ਕੀਤੀ ਹੈ।'

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ 'ਇਹ ਯਕੀਨੀ ਬਣਾਵੇਗਾ ਕਿ ਖਰਾਬ ਜਾਂ ਨੈੱਟਵਰਕ ਨਾ ਹੋਣ ਉੱਤੇ ਵੀ ਉਪਭੋਗਤਾ ਆਪਣੇ WiFi ਕੁਨੈਕਸ਼ਨ ਦੀ ਵਰਤੋਂ ਕਰਕੇ ਅਸਾਨੀ ਨਾਲ ਕਾਲ ਕਰ ਸਕਦੇ ਹਨ, ਵੀਡੀਓ ਚੈੱਟ ਕਰ ਸਕਦੇ ਹਨ ਅਤੇ ਚੈੱਟ ਕਰ ਸਕਦੇ ਹਨ। Huawei ਦਾ ਮੰਤਵ ਹਰ ਤਰੀਕੇ ਨਾਲ ਉਪਭੋਗਤਾਵਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਸੰਚਾਰ ਪ੍ਰਦਾਨ ਕਰਨਾ ਹੈ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਭਾਰਤ ਵਿਚ ਇਸ ਸੇਵਾ ਨੂੰ ਲਾਂਚ ਕੀਤਾ ਹੈ।

ਦੱਸ ਦੇਈਏ ਕਿ VoWiFi ਕਾਲਿੰਗ ਲਈ ਸਪੋਰਟ ਮਿਲਣ ਤੋਂ ਬਾਅਦ ਯੂਜ਼ਰ Huawei ਦੇ ਸਾਰੇ ਡਿਵਾਈਸਿਸ ਵਿਚ ਇਸ ਦਾ ਫਾਇਦਾ ਲੈ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਤੁਸੀਂ ਬਿਨਾਂ ਨੈੱਟਵਰਕ ਤੋਂ ਵੀ ਕਾਲ ਕਰਨ ਦੇ ਯੋਗ ਹੋਵੋਗੇ। ਤਾਲਾਬੰਦੀ ਦੌਰਾਨ ਕੰਪਨੀ ਦੀ ਇਹ ਪਹਿਲ ਉਪਭੋਗਤਾਵਾਂ ਲਈ ਬਹੁਤ ਲਾਭਦਾਇਕ ਸਾਬਤ ਹੋਏਗੀ ਕਿਉਂਕਿ ਉਹ ਕਈ ਵਾਰ ਨੈਟਵਰਕ ਦੀਆਂ ਸਮੱਸਿਆਵਾਂ ਕਾਰਨ ਲੋੜੀਂਦੀਆਂ ਕਾਲਾਂ ਕਰਨ ਵਿੱਚ ਅਸਮਰਥ ਹਨ। ਪਰ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਹੁਣ ਉਪਭੋਗਤਾ VoWiFi ਕਾਲਿੰਗ ਦੀ ਵਰਤੋਂ ਕਰ ਸਕਦੇ ਹਨ। ਵੈਸੇ, ਭਾਰਤੀ ਬਾਜ਼ਾਰ ਵਿਚ VoWiFi ਫੀਚਰ ਫਿਲਹਾਲ ਏਅਰਟੈੱਲ ਅਤੇ ਰਿਲਾਇੰਸ ਜਿਓ ਦੇ ਨੈਟਵਰਕ 'ਤੇ ਉਪਲਬਧ ਹੈ।

Posted By: Sunil Thapa