ਜੇਐੱਨਐੱਨ, ਨਵੀਂ ਦਿੱਲੀ : ਇੰਟਰਨੈੱਟ ਦੀ ਵਧਦੀ ਵਰਤੋਂ ਕਾਰਨ ਅੱਜਕਲ੍ਹ ਸਾਰੇ ਕੰਮ ਡਿਜੀਟਲ ਹੁੰਦੇ ਜਾ ਰਹੇ ਹਨ। ਅਸੀਂ ਤੁਹਾਨੂੰ ਇਕ ਅਜਿਹੇ ਐਪ ਡਿਜੀਲਾਕਰ (DigiLocker) ਬਾਰੇ ਦੱਸ ਰਹੇ ਹਾਂ ਜਿਸ ਦਾ ਇਸਤੇਮਾਲ ਨਿੱਜੀ ਦਸਤਾਵੇਜ਼ਾਂ ਨੂੰ ਆਨਲਾਈਨ ਸੇਵ ਕਰਨ ਲਈ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਸਾਰੇ ਦਸਤਾਵੇਜ਼ ਇਕੱਠੇ ਰੱਖਣੇ ਤਾਂ ਜ਼ਰੂਰੀ ਹਨ ਪਰ ਉਨ੍ਹਾਂ ਨੂੰ ਨਾਲ ਰੱਖਣਾ ਆਸਾਨ ਨਹੀਂ ਕਿਉਂਕਿ ਕਈ ਵਾਰ ਦਸਤਾਵੇਜ਼ ਗੁਆਚਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਹੁਣ ਇਸ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਡਿਜੀਲਾਕਰ ਇਕ ਅਜਿਹਾ ਪਲੈਟਫਾਰਮ ਹੈ ਜਿਸ ਵਿਚ ਆਧਾਰ ਕਾਰਡ, ਪੈਨ ਕਾਰਡ ਤੇ ਡਰਾਈਵਿੰਗ ਲਾਇਸੈਂਸ ਸੇਵ ਕਰ ਸਕਦੇ ਹਾਂ।

ਤੁਸੀਂ ਇਨ੍ਹਾਂ ਦਸਤਾਵੇਜ਼ਾਂ ਨੂੰ ਡਿਜੀਲਾਕਰ 'ਚ ਸੇਵ ਕਰ ਸਕਦੇ ਹੋ :

1. ਡਿਜੀਲਾਕਰ ਨੇ UIDAI ਨਾਲ ਪਾਰਟਨਰਸ਼ਿਪ ਕੀਤੀ ਹੈ ਤਾਂ ਜੋ ਨਾਗਰਿਕਾਂ ਨੂੰ ਡਿਜੀਟਲ ਆਧਾਰ ਕਾਰਡ ਨੰਬਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਸਕੇ।

2. ਡਿਜੀਲਾਕਰ ਨੇ ਸੜਕ ਆਵਾਜਾਈ ਤੇ ਹਾਈਵੇ ਮੰਤਰਾਲੇ ਨਾਲ ਹਿੱਸੇਦਾਰੀ ਕੀਤੀ ਹੈ ਤਾਂ ਜੋ ਨਾਗਰਿਕਾਂ ਨੂੰ ਡਿਜੀਟਲ ਡਰਾਈਵਿੰਗ ਲਾਇਸੈਂਸ ਤੇ ਆਰਸੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਸਕੇ।

3. ਡਿਜੀਲਾਕਰ 'ਚ ਤੁਸੀਂ ਪਰਮਾਨੈਂਟ ਅਕਾਊਂਟ ਨੰਬਰ (PAN) ਕਾਰਡ ਵੀ ਸੇਵ ਕਰ ਸਕਦੇ ਹੋ। ਮੈਂਬਰ ਇਨਕਮ ਟੈਕਸ ਡਿਪਾਰਟਮੈਂਟ ਤੋਂ ਰਿਅਰ-ਟਾਈਮ PAN ਵੈਰੀਫਿਕੇਸ਼ਨ ਰਿਕਾਰਡ ਦਾ ਇਸਤੇਮਾਲ ਵੀ ਕਰ ਸਕਦੇ ਹਨ।

4. ਡਿਜੀਲਾਕਰ ਨੇ ਸੀਬੀਐੱਸਈ ਨਾਲ ਵੀ ਸਾਂਝੇਦਾਰੀ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਦੀ ਮਾਰਕਸ਼ੀਟ ਦਾ ਡਿਜੀਟਲ ਵਰਜ਼ਨ ਪ੍ਰੋਵਾਈਡ ਕਰਵਾਇਆ ਜਾ ਸਕੇ। ਇਨ੍ਹਾਂ ਮਾਰਕਸ਼ੀਟਸ ਨੂੰ ਰਜਿਸਟਰਡ ਤੇ ਨਾਨ-ਰਜਿਸਟਰਡ CBSE ਦੋਵੇਂ ਵਿਦਿਆਰਥੀ ਐਕਸੈੱਸ ਕਰ ਸਕਦੇ ਹਨ।

ਡਿਜੀਲਾਕਰ 'ਤੇ ਇਸ ਤਰ੍ਹਾਂ ਅਪਲੋਡ ਕਰੋ ਦਸਤਾਵੇਜ਼ :

1. ਡਿਜੀਲਾਕਰ 'ਤੇ ਦਸਤਾਵੇਜ਼ ਅਪਲੋਡ ਕਰਨ ਲਈ ਸਭ ਤੋਂ ਪਹਿਲਾਂ ਡਿਜੀਲਾਕਰ ਐਪ ਡਾਊਨਲੋਡ ਕਰ ਕੇ ਲਾਗਿਨ ਕਰਨ ਦੀ ਜ਼ਰੂਰਤ ਹੈ।

2. ਐਪ ਡਾਊਨਲੋਡ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਅਪਲੋਡ ਦਸਤਾਵੇਜ਼ਾਂ 'ਤੇ ਕਲਿੱਕ ਕਰੋ।

3. ਉਸ ਤੋਂ ਬਾਅਦ ਅਪਲੋਡ ਆਈਕਨ 'ਤੇ ਕਲਿੱਕ ਕਰੋ।

4. ਹੁਣ ਲੋਕਲ ਡਰਾਈਵ ਤੋਂ ਫਾਈਲ ਲ4ਭ ਕੇ ਅਪਲੋਡਿੰਗ ਲਈ 'ਓਪਨ' ਦੀ ਚੋਣ ਕਰੋ।

5. ਅਪਲੋਡ ਕੀਤੀ ਗਈ ਫਾਈਲ ਲਈ ਉਸ ਦਾ ਪ੍ਰਕਾਰ ਅਸਾਈਨ ਕਰਨ ਲਈ 'ਸਿਲੈਕਟ ਡਾਕ ਟਾਈਪ' 'ਤੇ ਕਲਿੱਕ ਕਰਨਾ ਪਵੇਗਾ। ਇੱਥੇ ਸਾਰੇ ਦਸਤਾਵੇਜ਼ ਇਕੱਠੇ ਦਿਖਾਈ ਦੇਵੇਗੀ।

6. ਹੁਣ ਦਸਤਾਵੇਜ਼ ਦਾ ਪ੍ਰਕਾਰ ਚੁਣਨ ਤੋਂ ਬਾਅਦ ਸੇਵ 'ਤੇ ਕਲਿੱਕ ਕਰੋ। ਯੂਜ਼ਰ ਫਾਈਲ ਦਾ ਨਾਂ ਵੀ ਬਦਲਿਆ ਜਾ ਸਕਦਾ ਹੈ।

Posted By: Seema Anand