ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਅਕਸਰ ਸੂਬਿਆਂ ਜਾਂ ਦੇਸ਼ਾਂ ਵਿਚਕਾਰ ਯਾਤਰਾ ਕਰਦੇ ਸਮੇਂ ਅਸੀਂ ਆਪਣੇ ਸਾਰੇ ਨਿੱਜੀ ਦਸਤਾਵੇਜ਼ ਗਵਾਚ ਜਾਣ ਦੇ ਡਰੋਂ ਨਾਲ ਲੈ ਕੇ ਨਹੀਂ ਚੱਲਦੇ। ਅਜਿਹੇ ਸਮੇਂ ਡਿਜੀਲਾਕਰ 'ਚ ਸਾਰੇ ਦਸਤਾਵੇਜ਼ਾਂ ਨੂੰ ਰੱਖਿਆ ਜਾਸ ਕਦਾ ਹੈ। ਡਿਜੀਲਾਕਰ ਤੁਹਾਡੇ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਆਈਡੀ, ਪਾਲਿਸੀ ਦਸਤਾਵੇਜ਼ਾਂ ਆਦਿ ਨੂੰ ਸਟੋਰ ਕਰ ਸਕਦਾ ਹੈ। ਇਕ ਵਾਰ ਜਦੋਂ ਤੁਸੀਂ ਡਿਜੀਲਾਕਰ ਖਾਤੇ 'ਚੋਂ ਸਾਈਨਅਪ ਕਰ ਲੈਂਦੇ ਹੋ ਤਾਂ ਤੁਹਾਡੇ ਦਸਤਾਵੇਜ਼ ਸੁਰੱਖਿਅਤ ਹੁੰਦੇ ਹਨ ਤੇ ਤੁਹਾਡੇ ਆਧਾਰ ਨੰਬਰ ਜਿਵੇਂ ਕਲਾਊਡ ਸਟੋਰੇਜ ਸਪੇਟ 'ਚ ਆਸਾਨੀ ਨਾਲ ਅਪਲੋਡ ਹੋ ਜਾਂਦੇ ਹਨ।

ਡਿਜੀਲਾਕਰ ਨਾਗਰਿਕਾਂ ਨੂੰ ਜ਼ਰੂਰੀ ਕਾਗ਼ਜ਼ਾਤਾਂ ਨੂੰ ਬਚਾਉਣ 'ਚ ਮਦਦ ਕਰਦਾ ਹੈ। ਇਸ ਨਾਲ ਕਾਗ਼ਜ਼ੀ ਕਾਰਵਾਈ ਦੀ ਪ੍ਰਕਿਰਿਆ ਦੇ ਝੰਜਟ ਤੋਂ ਵੀ ਛੁਟਕਾਰਾ ਮਿਲਦਾ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਪੈਨ ਕਾਰਡ ਏਕੀਕਰਨ ਸਹੂਲਤ ਲਈ ਡਿਜੀਲਾਕਰ ਦੇ ਨਾਲ ਸਾਂਝੇਦਾਰੀ ਕੀਤੀ ਹੈ। ਡਿਜੀਲਾਕਰ 'ਚ ਪੈਨ ਸਟੋਰ ਕਰ ਸਕਦੇ ਹੋ, ਆਓਜਾਣਦੇ ਹਾਂ ਕਿਵੇਂ ਹੁੰਦਾ ਹੈ ਇਹ ਕੰਮ...

ਡਿਜੀਲਾਕਰ 'ਚ ਪੈਨ ਸਟੋਰ ਕਰਨ ਦੇ ਕੀ ਹਨ ਤਰੀਕੇ, ਜਾਣੋ

ਸਟੈੱਪ-1 : ਅਧਿਕਾਰਤ ਵੈੱਬਸਾਈਟ ਡਿਜੀਲਾਕਰ : https://www.digilocker.gov.in/dashboard 'ਤੇ ਕਲਿੱਕ ਕਰੋ।

ਸਟੈੱਪ-2 : ਡਿਜੀਲਾਕਰ ਅਕਾਊਂਟ 'ਚ ਲਾਗਇਨ ਕਰੋ।

ਸਟੈੱਪ-3 : ਇਸ ਤੋਂ ਬਾਅਦ ਖੱਬੇ ਪਾਸੇ ਜਾਰੀ ਕੀਤੇ ਗਏ ਦਸਤਾਵੇਜ਼ 'ਤੇ ਜਾਓ।

ਸਟੈੱਪ-4 : ਇਕ ਪਾਪ-ਅਪ ਦਿਖਾਏਗਾ ਕਿ ਜਾਰੀ ਕੀਤੇ ਗਏ ਦਸਤਾਵੇਜ਼ ਸਿੱਧੇ ਤੁਹਾਡੇ ਡਿਜੀਲਾਕਰ 'ਚ ਰਜਿਸਟਰਡ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਦੇ ਸੰਪਰਕ ਵਿਚ ਹਨ।

ਸਟੈੱਪ-5 : ਹੁਣ ਪਾਰਟਨਰ ਡੇਅ ਡ੍ਰਾਪਡਾਊਨ ਤੋਂ ਆਮਦਨ ਕਰ ਵਿਭਾਗ ਚੁਣੋ।

ਸਟੈੱਪ-6 : ਫਿਰ ਦਸਤਾਵੇਜ਼ ਟਾਈਪ 'ਚ PAN Card ਚੁਣੋ।

ਸਟੈੱਪ-7 : ਆਧਾਰ ਡਿਟੇਲ 'ਚ ਨਾਂ ਤੇ ਜਨਮ ਤਰੀਕ ਪਹਿਲਾਂ ਹੀ ਭਰ ਦਿੱਤੀ ਜਾਵੇਗੀ। ਆਪਣੀ ਪੈਨ ਡਿਟੇਲ ਨੂੰ ਕ੍ਰਾਸ-ਚੈੱਕ ਕਰੋ।

ਸਟੈੱਪ-8 : ਹੁਣ ਪੈਨ ਨੰਬਰ ਦਰਜ ਕਰੋ ਤੇ ਡ੍ਰਾਪ ਡਾਊਨ ਤੋਂ ਜੈਂਡਰ ਚੁਣੋ।

ਸਟੈੱਪ-9 : ਸਹਿਮਤੀ ਬਾਕਸ ਨੂੰ ਚੈੱਕ ਕਰੋ ਤੇ 'ਦਸਤਾਵੇਜ਼ ਪ੍ਰਾਪਤ ਕਰੋ' 'ਤੇ ਕਲਿੱਕ ਕਰੋ।

ਸਟੈੱਪ-10 : ਅਖੀਰ ਵਿਚ ਤੁਹਾਡਾ ਪੈਨ ਡਾਟਾ ਡਿਜੀਲਾਕਰ 'ਚ ਸਟੋਰ ਹੋ ਜਾਵੇਗਾ ਤੇ ਲਿੰਕ ਨੂੰ 'ਜਾਰੀ ਕੀਤੇ ਗਏ ਦਸਾਤਵੇਜ਼' ਤਹਿਤ ਅਸੈੱਸ ਕੀਤਾ ਜਾਵੇਗਾ।

Posted By: Seema Anand