ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਵੀ ਆਪਣੇ ਫੋਨ 'ਤੇ ਵਾਲੀ ਫਾਲਤੂ ਕਾਲ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਸਾਡੀ ਇਹ ਖ਼ਬਰ ਤੁਹਾਡੇ ਲਈ ਹੈ। ਇੱਥੇ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮੋਬਾਈਲ 'ਤੇ ਆਉਣ ਵਾਲੇ ਸਪੈਮ ਕਾਲ ਨੂੰ ਆਸਾਨੀ ਨਾਲ ਬਲਾਕ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਆਸਾਨ ਤਰੀਕਿਆਂ ਬਾਰੇ ਵਿਸਤਾਰ ਨਾਲ...


ਇਨ੍ਹਾਂ ਦੋ ਤਰੀਕਿਆਂ ਨਾਲ ਸਪੈਮ ਕਾਲ ਨੂੰ ਕਰੋ ਬਾਲਕ


Jio, Airtel, Vodafone and Idea ਦੇ ਕਿਸੇ ਵੀ ਨੰਬਰ 'ਤੇ ਆਉਣ ਵਾਲੇ ਸਪੈਮ ਕਾਲ ਨੂੰ ਆਸਾਨੀ ਨਾਲ ਬਲਾਕ ਕੀਤਾ ਜਾ ਸਕਦਾ ਹੈ। ਸਪੈਮ ਕਾਲ ਬਾਲਕ ਕਰਨ ਦੇ ਦੋ ਤਰੀਕੇ ਹਨ, ਜਿਨ੍ਹਾਂ 'ਚ ਪਹਿਲਾ ਐੱਸਐੱਮਐੱਸ ਤੇ ਦੂਜਾ ਕਾਲਿੰਗ ਹੈ। ਜੇ ਤੁਸੀਂ ਆਪਣੇ ਫੋਨ 'ਤੇ ਆਉਣ ਵਾਲੇ ਫਾਲਤੂ ਕਾਲ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਸਭ ਤੋਂ ਪਹਿਲਾ ਮੈਸੇਜਿੰਗ ਐਪ 'ਚ ਜਾਓ। ਇੱਥੇ START 0 ਟਾਈਪ ਕਰ ਕੇ 1909 'ਤੇ ਭੇਜ ਦਿਓ। ਇਸ ਤੋਂ ਬਾਅਦ ਤੁਹਾਨੂੰ ਨੰਬਰ 'ਤੇ ਸਪੈਮ ਕਾਲ ਨਹੀਂ ਆਵੇਗਾ।


ਦੂਜੇ ਤਰੀਕੇ ਦੀ ਗੱਲ ਕਰੀਏ ਤਾਂ ਤੁਸੀਂ ਇਕ ਕਾਲ ਕਰ ਕੇ ਵੀ ਆਪਣੇ ਫੋਨ 'ਤੇ ਆਉਣ ਵਾਲੇ ਸਪੈਮ ਕਾਲ ਨੂੰ ਬਲਾਕ ਕਰ ਸਕਦੇ ਹੋ। ਸਪੈਮ ਕਾਲ ਬਲਾਕ ਕਰਨ ਲਈ ਆਪਣੇ ਫੋਨ ਤੋਂ 1909 'ਤੇ ਕਾਲ ਕਰੋ। ਇਸ ਤੋਂ ਬਾਅਦ ਫੋਨ 'ਤੇ ਮਿਲਣ ਵਾਲੇ ਨਿਰਦੇਸ਼ਾਂ ਦਾ ਪਾਲਨ ਕਰੋ ਤੇ Don't disturb (ਡੀਐੱਨਡੀ) ਸੇਵ ਨੂੰ ਐਕਵਿਟ ਕਰੋ।


ਨੰਬਰ ਬਲਾਕ ਕਰ ਕੇ ਵੀ ਫਾਲਤੂ ਕਾਲ ਤੋਂ ਪਾ ਸਕਦੇ ਹੋ ਨਿਜਾਤ


- ਆਪਣੇ ਸਮਾਰਟ ਫੋਨ ਦੇ ਫੋਨ ਐਪ ਨੂੰ ਓਪੇਨ ਕਰੋ।


- ਇਸ ਤੋਂ ਬਾਅਦ Recent Calls ਆਪਸ਼ਨ 'ਤੇ ਜਾਓ।


- ਕਾਲ ਲਿਸਟ 'ਚ ਉਸ ਨੰਬਰ ਨੂੰ ਚੁਣੋ, ਜਿਸ ਨੂੰ ਤੁਸੀ ਮਾਰਕ ਕਰਨਾ ਚਾਹੁੰਦੇ ਹੋ।


- ਕਾਲ ਲਿਸਟ 'ਚ ਉਸ ਨੰਬਰ ਨੂੰ ਚੁਣੋ ਜਿਸ ਨੂੰ ਤੁਸੀਂ ਸਪੈਮ ਮਾਰਕ ਕਰਨਾ ਚਾਹੁੰਦੇ ਹੋ।


- ਇਸ ਤੋਂ ਬਾਅਦ Block/report Spam ਬਦਲ 'ਤੇ ਟੈਪ ਕਰੋ।


- ਇਸ ਤੋਂ ਬਾਅਦ ਸਪੈਮ ਨੰਬਰ ਬਾਲਕ ਹੋ ਜਾਵੇਗਾ ਤੇ ਭਵਿੱਖ 'ਚ ਉਸ ਨੰਬਰ ਤੋਂ ਤੁਹਾਨੂੰ ਕਦੇ ਕਾਲ ਨਹੀਂ ਆਵੇਗਾ।

Posted By: Rajnish Kaur