ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਫੋਟੋ ਤੋਂ ਲੈ ਕੇ ਟੈਕਸਟ ਤਕ ਭੇਜਣ ਲਈ WhatsApp ਦਾ ਇਸਤੇਮਾਲ ਕਰ ਰਹੀ ਹੈ। ਜ਼ਾਹਿਰ ਹੈ ਤੁਸੀਂ ਵੀ ਵ੍ਹਟਸਐਪ ਦਾ ਇਸਤੇਮਾਲ ਕਰਦੇ ਹੋਵੋਗੇ। ਜੇਕਰ ਤੁਹਾਨੂੰ ਤੁਹਾਡੇ ਕਿਸੇ ਦੋਸਤ ਜਾਂ ਫਿਰ ਪਰਿਵਾਰ ਦੇ ਮੈਂਬਰ ਨੇ ਕਿਸੇ ਕਾਰਨ ਵ੍ਹਟਸਐਪ 'ਤੇ ਬਲਾਕ ਕਰ ਦਿੱਤਾ ਹੈ ਤਾਂ ਪਰੇਸ਼ਾਨ ਹੋਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਇਕ ਖਾਸ ਟ੍ਰਿਕ ਬਾਰੇ ਦੱਸਾਂਗੇ, ਜਿਸ ਦੇ ਜ਼ਰੀਏ ਤੁਸੀਂ ਉਸ ਯੂਜ਼ਰ ਨੂੰ ਮੈਸੇਜ ਭੇਜ ਸਕੋਗੇ ਜਿਸ ਨੇ ਤੁਹਾਨੂੰ ਬਲਾਕ ਕੀਤਾ ਹੈ।

ਇੰਝ ਕਰੋ ਮੈਸੇਜ

  • WhatsApp 'ਤੇ ਬਲਾਕ ਕਰਨ ਵਾਲੇ ਯੂਜ਼ਰ ਨੂੰ ਮੈਸੇਜ ਭੇਜਣ ਲਈ ਤੁਹਾਨੂੰ ਆਪਣੇ ਅਤੇ ਉਸ ਦੇ ਸਾਂਝੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਮਦਦ ਲੈਣੀ ਪਵੇਗੀ।
  • ਤੁਹਾਨੂੰ ਆਪਣੇ ਸਾਂਝੇ ਮਿੱਤਰ ਜਾਂ ਪਰਿਵਾਰਕ ਮੈਂਬਰ ਨੂੰ ਇਕ ਵ੍ਹਟਸਐਪ ਗਰੁੱਪ ਬਣਾਉਣ ਲਈ ਕਹਿਣਾ ਪਵੇਗਾ, ਜਿਸ ਵਿਚ ਉਹ ਆਪਣੇ ਨਾਲ-ਨਾਲ ਤੁਹਾਨੂੰ ਤੇ ਉਸ ਯੂਜ਼ਰ ਨੂੰ ਐਡ ਕਰੇਗਾ, ਜਿਸ ਨੇ ਤੁਹਾਨੂੰ ਬਲਾਕ ਕੀਤਾ ਹੈ।
  • ਇਸ ਤੋਂ ਬਾਅਦ ਤੁਹਾਡਾ ਕਾਮਨ ਮਿੱਤਰ ਜਾਂ ਪਰਿਵਾਰ ਦਾ ਮੈਂਬਰ ਗਰੁੱਪ ਛੱਡ ਦੇਵੇਗਾ। ਹੁਣ ਇਸ ਗਰੁੱਪ 'ਚ ਤੁਸੀਂ ਤੇ ਉਹ ਯੂਜ਼ਰ ਰਹਿ ਜਾਣਗੇ ਜਿਸ ਨੇ ਤੁਹਾਨੂੰ ਬਲਾਕ ਕੀਤਾ ਹੈ।
  • ਹੁਣ ਤੁਸੀਂ ਇਸ ਗਰੁੱਪ 'ਚ ਮੈਸੇਜ ਭੇਜ ਕੇ ਬਲਾਕ ਕਰਨ ਵਾਲੇ ਮਿੱਤਰ ਜਾਂ ਪਰਿਵਾਰ ਦੇ ਮੈਂਬਰ ਨਾਲ ਗੱਲਬਾਤ ਕਰ ਸਕਦੇ ਹੋ।

ਵ੍ਹਟਸਐਪ 'ਚ ਜਲਦ ਆਉਣ ਵਾਲਾ ਹੈ ਇਹ ਫੀਚਰ

ਕੰਪਨੀ ਆਪਣੇ ਖਾਸ Disappearing ਮੈਸੇਜ ਫੀਚਰ ਨੂੰ ਅਪਗ੍ਰੇਡ ਕਰਨ ਦੀ ਤਿਆਰੀ ਕਰ ਰਹੀ ਹੈ। ਅਪਗ੍ਰੇਡੇਸ਼ਨ ਤੋਂ ਬਾਅਦ ਯੂਜ਼ਰਜ਼ ਦਾ ਮੈਸੇਜ 24 ਘੰਟੇ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਫਿਲਹਾਲ ਇਹ ਫੀਚਰ ਸਿਰਫ਼ 7 ਦਿਨਾਂ ਦੀ ਮਿਆਦ ਨਾਲ ਉਪਲਬਧ ਹੈ।

ਵੈੱਬ ਬੀਟਾ ਇਨਫੋ ਦੀ ਰਿਪੋਰਟ ਮੁਤਾਬਿਕ, ਵ੍ਹਟਸਐਪ ਆਪਣੇ ਡਿਸਅਪੀਅਰਿੰਗ ਮੈਸੇਜ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਵਿਚ 7 ਦਿਨਾਂ ਦੀ ਮਿਆਦ ਨਾਲ 24 ਘੰਟੇ ਦਾ ਬਦਲ ਜੋੜਿਆ ਜਾਵੇਗਾ। ਇਸ ਬਦਲ ਦੇ ਐਕਟੀਵੇਟ ਹੋ ਜਾਣ ਤੋਂ ਬਾਅਦ ਯੂਜ਼ਰਜ਼ ਦਾ ਮੈਸੇਜ ਆਪਣੇ-ਆਪ 24 ਘੰਟੇ ਬਾਅਦ ਡਿਲੀਟ ਹੋ ਜਾਵੇਗਾ। ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਸ ਨੂੰ ਜਲਦ ਹੀ ਐਂਡਰਾਇਡ ਤੇ ਆਈਓਐੱਸ ਯੂਜ਼ਰਜ਼ ਲਈ ਰਿਲੀਜ਼ ਕੀਤਾ ਜਾਵੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵ੍ਹਟਸਐਪ ਨੇ ਪਿਛਲੇ ਸਾਲ ਸਾਰੇ ਯੂਜ਼ਰਜ਼ ਲਈ Disappearing Messages ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਖਾਸੀਅਤ ਹੈ ਕਿ ਇਸ ਦੇ ਐਕਟੀਵੇਟ ਹੋ ਜਾਣ ਤੋਂ ਬਾਅਦ ਵ੍ਹਟਸਐਪ 'ਤੇ ਭੇਜੇ ਗਏ ਮੈਸੇਜ, ਫੋਟੋ ਤੇ ਵੀਡੀਓ ਇਕ ਹਫ਼ਤੇ ਬਾਅਦ ਖ਼ੁਦ-ਬ-ਖ਼ੁਦ ਡਿਲੀਟ ਹੋ ਜਾਂਦੇ ਹਨ।

Posted By: Seema Anand