ਜੇਐੱਨਐੱਨ, ਨਵੀਂ ਦਿੱਲੀ : ਜੇ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਕਿਸੇ ਵੀ ਨੰਬਰ ਨੂੰ ਬਿਨਾਂ ਸੇਵ ਕੀਤੇ ਉਸ 'ਤੇ ਮੈਸੇਜ ਭੇਜ ਸਕਦੇ ਹੋ, ਤਾਂ ਤੁਹਾਨੂੰ ਸ਼ਾਇਦ ਹੀ ਸਾਡੀ ਗੱਲ 'ਤੇ ਯਕੀਨ ਹੋਵੇਗਾ ਪਰ ਇਹ ਸੰਭਵ ਹੈ। ਅੱਜ ਅਸੀਂ ਤੁਹਾਨੂੰ ਇੱਥੇ ਇਕ ਖ਼ਾਸ ਟ੍ਰਿਕ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਕਿਸੇ ਵੀ ਨੰਬਰ ਨੂੰ ਸੇਵ ਕੀਤੇ ਬਿਨਾਂ ਉਸ 'ਤੇ ਮੈਸੇਜ ਭੇਜ ਸਕੋਗੇ। ਆਓ ਜਾਣਦੇ ਹਾਂ...

ਬਿਨਾਂ ਨੰਬਰ ਸੇਵ ਕੀਤੇ ਇੰਝ ਭੇਜੋ ਮੈਸੇਜ

- ਸਭ ਤੋਂ ਪਹਿਲਾਂ ਆਪਣੇ ਮੋਬਾਈਲ ਜਾਂ ਡੈਸਕਟਾਪ 'ਤੇ ਵੈੱਬ ਬ੍ਰਾਊਜਰ ਓਪਨ ਕਰੋ।

- ਹੁਣ https://api.whatsapp.com/send?phone=XXXXXXXXXXX ਲਿੰਕ ਨੂੰ ਕਾਪੀ ਕਰ ਕੇ ਪੇਸਟ ਕਰੋ। ਪੇਸਟ ਕਰਨ ਤੋਂ ਪਹਿਲਾਂ ਤੁਸੀਂ XXXXXXXXXXX ਦੀ ਥਾਂ ਕੰਟਰੀ ਕੋਡ ਨਾਲ ਉਸ ਯੂਜ਼ਰ ਦਾ ਨੰਬਰ ਐਂਟਰ ਕਰੋ, ਜਿਸ ਨੂੰ ਤੁਸੀਂ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ।

- ਲਿੰਕ ਨੂੰ ਬ੍ਰਾਊਜ਼ਰ 'ਚ ਪਾਉਣ ਤੋਂ ਬਾਅਦ ਐਂਟਰ ਕਰੋ। ਹੁਣ ਹੇਠਾਂ Message +911234567890 on WhatsApp ਲਿਖਿਆ ਹੋਵੇਗਾ। ਇਸ ਦੇ ਹੇਠਾਂ Message ਲਿਖਿਆ ਹੋਵੇਗਾ।

- ਜਦੋਂ ਤੁਸੀਂ Message 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ Looks like you don't have WhatsApp installed! DOWNLOAD or use WhatsApp Web ਲਿਖਿਆ ਦਿਖਾਈ ਦੇਵੇਗਾ। ਤੁਸੀਂ ਚਾਹੋ ਤਾਂ Whatsapp ਆਪਣੇ ਡੈਸਕਟਾਪ

'ਤੇ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ Whatsapp Web ਤੋਂ ਵੀ ਐਕਸੈਸ ਕਰ ਸਕਦੇ ਹੋ।

Posted By: Amita Verma