ਜੇਐੱਨਐੱਨ, ਨਵੀਂ ਦਿੱਲੀ : ਪਿਛਲੇ 5 ਸਾਲਾਂ 'ਚ ਜਿਸ ਤਰ੍ਹਾਂ ਨਾਲ ਸਮਾਰਟਫੋਨ ਯੂਜ਼ਰਜ਼ ਦੀ ਗਿਣਤੀ ਵਧੀ ਹੈ, ਠੀਕ ਉਸੇ ਤਰ੍ਹਾਂ ਇੰਸਟੈਂਟ ਮੈਸੇਜਿੰਗ ਐਪ WhatsApp ਦੇ ਯੂਜ਼ਰਜ਼ ਦੀ ਗਿਣਤੀ 'ਚ ਵੀ ਦਿਨ ਦੁੱਗਣੀ, ਰਾਤ ਚੌਗਣੀ ਦਾ ਵਾਧਾ ਹੋਇਆ ਹੈ। ਇਸ ਵੇਲੇ ਭਾਰਤ 'ਚ ਉਸ ਦੇ 300 ਮਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਹਨ। ਇਸ ਐਪ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਸਭ ਤੋਂ ਸਿਕਿਓਰ ਮੈਸੇਜਿੰਗ ਐਪ ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਇਸ ਐਪ 'ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਵਰਗੇ ਫੀਚਰ ਦਿੱਤੇ ਗਏ ਹਨ। ਇਹ ਫੀਚਰ ਜਿੱਥੇ ਇਸ ਇੰਸਟੈਂਟ ਮੈਸੇਜਿੰਗ ਐਪ ਨੂੰ ਸਿਕਿਓਰ ਬਣਾਉਂਦਾ ਹੈ ਉੱਥੇ ਹੀ ਯੂਜ਼ਰਜ਼ ਵੀ ਇਸ ਨੂੰ ਆਪਣੀ ਨਿੱਜੀ ਫਾਈਲ ਸ਼ੇਅਰਿੰਗ ਲਈ ਇਸਤੇਮਾਲ ਕਰਦੇ ਹਨ।

ਹਾਲਾਂਕਿ ਇਸ ਸਾਲ ਇਜ਼ਰਾਇਲੀ ਸਾਈਬਰ ਕੰਪਨੀ NSO ਗਰੁੱਪ ਦੇ ਹੈਕਰਜ਼ ਵੱਲੋਂ ਦੁਨੀਆ ਭਰ ਦੇ 1400 ਤੋਂ ਜ਼ਿਆਦਾ WhatsApp ਯੂਜ਼ਰਜ਼ ਦਾ ਅਕਾਊਂਟ ਹੈਕ ਕੀਤਾ ਗਿਆ, ਜਿਨ੍ਹਾਂ ਵਿਚੋਂ 121 ਤੋਂ ਜ਼ਿਆਦਾ ਭਾਰਤੀ ਯੂਜ਼ਰਜ਼ ਵੀ ਸ਼ਾਮਲ ਹਨ। ਅਜਿਹੇ ਵਿਚ ਇਸ ਸਿਕਿਓਰ ਇੰਸਟੈਂਟ ਮੈਸੇਜਿੰਗ ਐਪ ਦੀ ਭਰੋਸੇਯੋਗਤਾ 'ਤੇ ਸਵਾਲ ਤਾਂ ਉੱਠੇ ਹਨ ਪਰ ਕੰਪਨੀ ਦਾ ਦਾਅਵਾ ਹੈ ਕਿ ਜਿਸ ਵਜ੍ਹਾ ਨਾਲ ਯੂਜ਼ਰਜ਼ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਉਸ ਨੂੰ ਫਿਕਸ ਕਰ ਲਿਆ ਗਿਆ ਹੈ ਤੇ ਯੂਜ਼ਰਜ਼ ਨੂੰ ਲੇਟੈਸਟ ਅਪਡੇਟ ਡਾਊਨਲੋਡ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

ਕਿਉਂ ਹੁੰਦਾ ਹੈ WhatsApp ਅਕਾਊਂਟ ਬੈਨ?

WhatsApp ਨੇ ਇਸ ਸਾਲ ਜਿੱਥੇ ਕਈ ਸਾਰੇ ਨਵੇਂ ਫੀਚਰ ਰੋਲ ਆਊਟ ਕੀਤੇ ਹਨ ਉੱਥੇ ਹੀ ਯੂਜ਼ਰਜ਼ ਦੀ ਪ੍ਰਾਇਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਕਈ ਯੂਜ਼ਰਜ਼ ਦੇ ਅਕਾਊਂਟਸ ਵੀ ਬੈਨ ਕੀਤੇ ਹਨ। WhatsApp ਦੇ ਇਸ ਐਕਸ਼ਨ ਕਾਰਨ ਕਦੀ-ਕਦੀ ਕਈ ਅਜਿਹੇ ਯੂਜ਼ਰਜ਼ ਵੀ ਬੈਨ ਹੋ ਜਾਂਦੇ ਹਨ ਜਿਨ੍ਹਾਂ ਦਾ ਅਕਾਊਂਟ ਸ਼ੱਕੀ ਜਾਪਦਾ ਹੈ। ਜੇਕਰ ਤੁਹਾਡਾ ਅਕਾਊਂਟ ਵੀ ਗ਼ਲਤੀ ਨਾਲ ਬੈਨ ਹੋ ਗਿਆ ਹੈ ਤਾਂ ਇਸ ਨੂੰ ਰਿਵੋਕ ਕਰਨਾ ਬੇਹੱਦ ਆਸਾਨ ਹੈ। ਇਸ ਦੇ ਲਈ ਅਸੀਂ ਤੁਹਾਨੂੰ ਬੇਹੱਦ ਸਰਲ ਉਪਾਅ ਦੱਸਣ ਜਾ ਰਹੇ ਹਾਂ।

ਕਿਵੇਂ ਹਟੇਗਾ ਬੈਨ?

ਇਸ ਹਾਲਤ 'ਚ ਤੁਹਾਨੂੰ ਆਪਣੇ ਰਜਿਸਟਰਡ ਈ-ਮੇਲ ਆਇਡੀ ਤੋਂ WhatsApp ਸਪੋਰਟ (android_web@support.whatsapp.com ਜਾਂ iphone_web@support.whatsapp.com) 'ਤੇ ਮੇਲ ਕਰਨੀ ਪਵੇਗੀ ਤੇ ਆਪਣੇ WhatsApp ਅਕਾਊਂਟ 'ਚ ਇਸਤੇਮਾਲ ਹੋਣ ਵਾਲੇ ਨੰਬਰ ਦੇ ਨਾਲ-ਨਾਲ ਅਕਾਊਂਟ ਬੈਨ ਹੋਣ ਦੀ ਸ਼ਿਕਾਇਤ ਕਰਨੀ ਪਵੇਗੀ।

ਇਸ ਤੋਂ ਬਾਅਦ ਤੁਹਾਨੂੰ ਸਪੋਰਟ ਵੱਲੋਂ ਈ-ਮੇਲ ਆਵੇਗੀ ਤੇ ਤੁਹਾਨੂੰ ਆਪਣੇ ਅਕਾਊਂਟ ਨੂੰ ਦੁਬਾਰਾ ਵੈਰੀਫਾਈ ਕਰਨ ਲਈ ਕਿਹਾ ਜਾਵੇਗਾ। ਇਸ ਤੋਂ ਬਾਅਦ ਤੁਸੀਂ WhatsApp 'ਤੇ ਜਾਓ ਤੇ ਆਪਣਾ ਨੰਬਰ ਦਰਜ ਕਰਨ ਤੋਂ ਬਾਅਦ ਵੈਰੀਫਾਈ ਕਰੋ ਤੇ ਅਕਾਊਂਟ 'ਚ ਦੁਬਾਰਾ ਲੌਗ-ਇਨ ਕਰ ਲਓ।

ਇਸ ਪ੍ਰਕਿਰਿਆ 'ਚ 24 ਤੋਂ 72 ਘੰਟੇ ਜਾਂ ਉਸ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ। ਇਹੀ ਨਹੀਂ, ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਈ-ਮੇਲ ਨਾ ਵੀ ਆਵੇ। ਇਹ ਪੂਰੀ ਤਰ੍ਹਾਂ ਨਾਲ WhatsApp ਦੀ ਸਿਕਿਓਰਟੀ ਟੀਮ 'ਤੇ ਨਿਰਭਰ ਹੁੰਦਾ ਹੈ। ਜੇਕਰ ਉਨ੍ਹਾਂ ਨੂੰ ਲੱਗੇਗਾ ਕਿ ਤੁਹਾਡਾ ਅਕਾਊਂਟ ਸਹੀ ਕਾਰਨਾਂ ਕਰ ਕੇ ਬੈਨ ਹੋਇਆ ਹੈ ਤਾਂ ਤੁਸੀਂ ਉਸ ਨੂੰ ਕਦੀ ਰਿਵੋਕ ਨਹੀਂ ਕਰ ਸਕੋਗੇ।

Posted By: Seema Anand