ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ WhatsApp ਲਗਾਤਾਰ ਆਪਣੇ ਯੂਜ਼ਰਜ਼ ਲਈ ਕਈ ਅਜਿਹੇ ਫੀਚਰਜ਼ ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਯੂਜ਼ਰਜ਼ ਦਾ ਐਕਸਪੀਰੀਅੰਸ ਦੁੱਗਣਾ ਹੋ ਜਾਂਦਾ ਹੈ। WhatsApp 'ਤੇ ਅਜਿਹੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ ਜਿਸ ਜ਼ਰੀਏ ਤੁਸੀਂ ਆਪਣੇ ਐਪ ਨੂੰ ਆਪਣੇ ਮੁਤਾਬਿਕ ਕਸਟੋਮਾਈਜ਼ ਕਰ ਸਕਦੇ ਹੋ। ਫੌਂਟ ਥੀਮ ਤੋਂ ਲੈ ਕੇ ਵਾਲ ਪੇਪਰ ਤਕ ਕੁਝ ਅਜਿਹੇ ਬੇਸਿਕ ਫੀਚਰ ਹਨ ਜਿਨ੍ਹਾਂ ਜ਼ਰੀਏ ਤੁਹਾਡਾ WhatsApp ਤਜਰਬਾ ਹੋਰ ਵਧ ਜਾਵੇਗਾ। ਇੱਥੇ ਅਸੀਂ ਤੁਹਾਨੂੰ ਇਸ ਦੀ ਜਾਣਕਾਰੀ ਦੇ ਰਹੇ ਹਾਂ।

ਇਸ ਤਰ੍ਹਾਂ ਬਦਲੋ Wallpaper : ਇਸ ਦੇ ਲਈ ਸਭ ਤੋਂ ਪਹਿਲਾਂ ਵ੍ਹਟਸਐਪ ਓਪਨ ਕਰਨਾ ਪਵੇਗਾ। ਫਿਰ ਸੈਟਿੰਗਜ਼ 'ਚ ਜਾ ਕੇ ਚੈਟਸ 'ਚ ਜਾਣਾ ਪਵੇਗਾ। ਹੁਣ Chat Wallpaper ਆਪਸ਼ਨ 'ਤੇ ਕਲਿੱਕ ਕਰ ਕੇ ਆਪਣੀ ਪਸੰਦ ਦੇ ਵਾਲਪੇਪਰ ਦੀ ਚੋਣ ਕਰੋ। ਇੱਥੇ ਤੁਸੀਂ ਆਪਣੀ ਫੋਟੋ ਨੂੰ ਵੀ ਵਾਲਪੇਪਰ ਦੇ ਤੌਰ 'ਤੇ ਲਗਾ ਸਕਦੇ ਹੋ।

ਫੌਂਟ ਨੂੰ ਬਣਾਓ ਮਜ਼ੇਦਾਰ : ਜੇਕਰ ਤੁਸੀਂ ਚੈਟਿੰਗ ਹੋਰ ਮਜ਼ੇਦਾਰ ਬਣਾਉਣੀ ਚਾਹੁੰਦੇ ਹੋ ਤਾਂ ਕਿਸੇ ਵੀ ਸ਼ਬਦ ਜਾਂ ਲਾਈਨ ਨੂੰ ਬੋਲਡ, ਇਟੈਲਿਕ ਜਾਂ ਸਟ੍ਰਾਈਕਥ੍ਰੂ ਡਿਜ਼ਾਈਨ 'ਚ ਲਿਖ ਸਕਦੇ ਹੋ। ਜੇਕਰ ਤੁਸੀਂ ਬੋਲਡ ਲਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਕਸਟ ਦੇ ਅੱਗੇ ਤੇ ਪਿੱਛੇ * ਲਗਾਉਣਾ ਪਵੇਗਾ। ਉੱਥੇ ਹੀ ਇਟੈਲਿਕ ਲਿਖਣ ਲਈ ਦੋਵੇਂ ਪਾਸੇ _ ਲਗਾਉਣਾ ਪਵੇਗਾ। ਸਟ੍ਰਾਈਕਥ੍ਰੂ ਡਿਜ਼ਾਈਨ ਲਈ ਦੋਵੇਂ ਪਾਸੇ ~ ਲਗਾਉਣਾ ਪਵੇਗਾ।

ਪਿਨ ਟੂ ਟਾਪ : ਤੁਸੀਂ ਜਿਨ੍ਹਾਂ ਕੰਟੈਕਟਸ ਨਾਲ ਸਭ ਤੋਂ ਜ਼ਿਆਦਾ ਗੱਲਬਾਤ ਕਰਦੇ ਹੋ, ਉਨ੍ਹਾਂ ਨੂੰ ਸਭ ਤੋਂ ਉੱਪਰ ਰੱਖਣ ਲਈ ਪਿਨ ਟੂ ਟਾਪ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਚੈਟ 'ਤੇ ਲੌਂਗ ਪ੍ਰੈੱਸ ਕਰਨਾ ਪਵੇਗਾ। ਇਸ ਤੋਂ ਬਾਅਦ ਸਭ ਤੋਂ ਉੱਪਰ ਦਿਖਣ ਵਾਲੇ ਪਿਨ ਦੇ ਆਈਕਨ 'ਤੇ ਟੈਪ ਕਰ ਦਿਉ। ਇਸ ਨੂੰ ਤੁਸੀਂ ਅਣਪਿਨ ਵੀ ਕਰ ਸਕਦੇ ਹੋ। ਤੁਸੀਂ ਵੱਧ ਤੋਂ ਵੱਧ 3 ਕੰਟੈਕਟ ਨੂੰ ਹੀ ਪਿਨ ਟੂ ਟਾਪ ਕਰ ਸਕਦੇ ਹੋ।

ਮੈਸੇਜ ਨੂੰ ਕਰੋ ਸਟਾਰ ਮਾਰਕ : ਜੇਕਰ ਕੋਈ ਅਜਿਹਾ ਮੈਸੇਜ ਹੈ ਜਿਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਟਾਰ ਮਾਰਕ ਕਰ ਸਕਦੇ ਹੋ। ਇਸ ਦੇ ਲਈ ਚੈਟ 'ਤੇ ਜਾਓ। ਇਸ ਤੋਂ ਬਾਅਦ ਜਿਹੜੇ ਮੈਸੇਜ ਜ਼ਰੂਰੀ ਹਨ ਉਸ 'ਤੇ ਲੌਂਗ ਪ੍ਰੈੱਸ ਕਰੋ। ਫਿਰ ਉੱਪਰ ਮੌਜੂਦ ਸਟਾਰ ਆਈਕਨ (*) 'ਤੇ ਟੈਪ ਕਰੋ। ਇਸ ਤਰ੍ਹਾਂ ਤੁਸੀਂ ਜਿੰਨੇ ਚਾਹੋ ਮੈਸੇਜ ਸਟਾਰ ਮਾਰਕ ਕਰ ਸਕੋਗੇ। ਇਹ ਸਾਰੇ ਮੈਸੇਜ ਤੁਹਾਨੂੰ Starred Messages ਦੇ ਬਦਲ 'ਚ ਨਜ਼ਰ ਆਉਣਗੇ।

ਡਾਰਕ ਮੋਡ ਇਸ ਤਰ੍ਹਾਂ ਹੋਵੇਗਾ ਇਨੇਬਲ : ਜੇਕਰ ਤੁਸੀਂ ਐਂਡਰਾਇਡ ਬੀਟਾ ਵਰਜ਼ਨ ਯੂਜ਼ਰਹੋ ਤਾਂ ਤੁਸੀਂ ਆਪਣੀ ਚੈਟ ਨੂੰ ਇਕਦਮ ਨਵੀਂ ਲੁੱਕ ਦੇ ਸਕੋਗੇ। ਇਸ ਦੇ ਲਈ ਤੁਹਾਨੂੰ ਸੈਟਿੰਗਜ਼ 'ਚ ਜਾਣਾ ਪਵੇਗਾ। ਇਸ ਤੋਂ ਬਾਅਦ Chats 'ਚ ਜਾਓ। ਫਿਰ Theme 'ਤੇ ਟੈਪ ਕਰੋ। ਇਸ ਦੋਂ ਬਾਅਦ ਡਾਰਕ ਆਪਸ਼ਨ ਦੀ ਚੋਣ ਕਰੋ।

Posted By: Seema Anand