ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ 'ਚ ਸਾਰੇ ਨਾਗਰਿਕਾਂ ਲਈ ਅੱਜ ਆਧਾਰ ਕਾਰਡ ਸਭ ਤੋਂ ਮਹਤੱਵਪੂਰਨ ਦਸਤਾਵੇਜ਼ ਹੈ ਤੇ ਇਸ ਤੋਂ ਬਿਨਾਂ ਤੁਹਾਡੇ ਕਈ ਜ਼ਰੂਰੀ ਕੰਮ ਰੁਕ ਸਕਦੇ ਹਨ, ਕਿਉਂਕਿ ਆਧਾਰ ਕਾਰਡ ਦਾ ਇਸਤੇਮਾਲ ਸਰਕਾਰੀ ਕੰਮਾਂ ਤੋਂ ਲੈ ਕੇ ਲਗਪਗ ਸਾਰੇ ਛੋਟੇ-ਮੋਟੇ ਕੰਮਾਂ ਤੇ ਆਈਡੀ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ। ਪਾਸਪੋਰਟ ਬਣਵਾਉਣਾ ਹੋਵੇ ਜਾਂ ਡਰਾਇਵਿੰਗ ਲਾਇਸੈਂਸ ਹਰ ਥਾਂ ਆਧਾਰ ਕਾਰਡ ਦੀ ਜ਼ਰਰੂਤ ਹੁੰਦੀ ਹੈ। ਆਧਾਰ ਕਾਰਡ 'ਚ ਤੁਸੀਂ ਆਪਣਾ ਮੋਬਾਈਲ ਨੰਬਰ ਰਜਿਸਟਰਡ ਕਰਵਾਉਂਦੇ ਹੋ ਤਾਂ ਜੋ ਉਸ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਦਾ ਅਪਡੇਟ ਮਿਲਦਾ ਰਹੇ। ਜੇਕਰ ਤੁਸੀਂ ਆਪਣਾ ਰਜਿਸਟਰਡ ਮੋਬਾਈਲ ਨੰਬਰ ਭੁੱਲ ਗਏ ਹੋ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕਿਉਂਕਿ ਤੁਸੀਂ ਘਰ ਬੈਠੇ ਮਿੰਟਾਂ 'ਚ ਇਸ ਦਾ ਪਤਾ ਲਗਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ?

UIDAI ਦੀ ਵੈੱਬਸਾਈਟ ਦਾ ਕਰਨਾ ਪਵੇਗਾ ਇਸਤੇਮਾਲ

1. ਹਮੇਸ਼ਾ ਲੋਕ ਦੋ ਜਾਂ ਤਿੰਨ ਮੋਬਾਈਲ ਨੰਬਰਾਂ ਦਾ ਇਸਤੇਮਾਲ ਕਰਦੇ ਹਨ। ਇਸ ਲਈ ਤੁਹਾਡੇ ਆਧਾਰ ਕਾਰਡ 'ਚ ਕਿਹੜਾ ਨੰਬਰ ਰਜਿਸਟਰਡ ਹੈ ਇਹ ਯਾਦ ਰੱਖਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਆਪਣਾ ਰਜਿਸਟਰਡ ਮੋਬਾਈਲ ਨੰਬਰ ਪਤਾ ਕਰਨ ਲਈ ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ uidai.gov.in 'ਤੇ ਜਾਣਾ ਹੋਵੇਗਾ।

2. ਵੈੱਬਸਾਈਟ ਓਪਨ ਹੋਣ ਤੋਂ ਬਾਅਦ ਤੁਸੀਂ ਆਧਾਰ ਕਾਰਡ ਕੁਝ ਸਰਵਿਸਿਜ਼ ਜਿਵੇਂ ਕਿ Verify Email/Mobile Number ਵੈਰੀਫਾਈ ਕਰਨ ਦੇ ਆਪਸ਼ਨ 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਤੁਹਾਡੇ ਕੋਲੋਂ ਜ਼ਰੂਰੀ ਜਾਣਕਾਰੀ ਮੰਗੀ ਜਾਵੇਗੀ ਉਸ ਨੂੰ ਧਿਆਨ ਨਾਲ ਭਰੋ।

3. ਇਸ ਤੋਂ ਬਾਅਦ ਤੁਹਾਨੂੰ ਉੱਥੇ ਮੋਬਾਈਲ ਨੰਬਰ ਤੇ ਸਿਕਓਰਟੀ ਕੋਡ ਭਰਨਾ ਪਵੇਗਾ। ਨਾਲ ਹੀ ਆਪਣਾ ਰਜਿਸਟਰਡ ਮੋਬਾਈਲ ਨੰਬਰ ਪਤਾ ਕਰਨ ਲਈ ਆਪਣਾ ਆਧਾਰ ਨੰਬਰ ਭਰਨਾ ਹੈ।

4. ਆਧਾਰ ਨੰਬਰ ਭਰਦਿਆਂ ਹੀ ਤੁਹਾਨੂੰ ਮੈਨੁਅਲੀ ਨੰਬਰ ਐਂਟਰ ਕਰ ਕੇ ਕ੍ਰਾਸ ਚੈੱਕ ਕਰਨਾ ਹੋਵੇਗਾ। ਅਜਿਹੇ ਮੋਬਾਈਲ ਨੰਬਰ ਭਰਨੇ ਹੋਣਗੇ ਜੋ ਤੁਹਾਨੂੰ ਲੱਗਦਾ ਹੈ ਕਿ ਆਧਾਰ ਕਾਰਡ ਨਾਲ ਲਿੰਕ ਹੋ ਸਕਦੇ ਹਨ।

5. ਕ੍ਰਾਸ ਚੈੱਕ ਕਰਨ 'ਤੇ ਤੁਹਾਡਾ ਉਹ ਮੋਬਾਈਲ ਨੰਬਰ ਤੁਹਾਡੇ ਆਧਾਰ ਨਾਲ ਲਿੰਕ ਹੈ, ਉਸ ਸਬੰਧੀ ਈ-ਮੇਲ ਆਈਡੀ 'ਤੇ ਇਕ OTP ਆਵੇਗਾ। ਇਸ OTP 'ਤੇ ਐਂਟਰ ਕਰਨ ਤੋਂ ਬਾਅਦ ਵੈਰੀਫਾਈ ਕਰਨਾ ਪਵੇਗਾ। ਬੱਸ ਇਨ੍ਹਾਂ ਟਿਪਸ ਦੀ ਮਦਦ ਨਾਲ ਤੁਹਾਨੂੰ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਪਤਾ ਚੱਲ ਜਾਵੇਗਾ।

Posted By: Amita Verma