ਜੇਐੱਨਐੱਨ, ਨਵੀਂ ਦਿੱਲੀ : ਅੱਜ ਦੇ ਸਮੇਂ 'ਚ ਮੈਸੇਜਿੰਗ ਲਈ ਸਭ ਤੋਂ ਜ਼ਿਆਦਾ Whatsapp ਦਾ ਇਸੇਤਮਾਲ ਕੀਤਾ ਜਾਂਦਾ ਹੈ। ਜਾਹਿਰ ਹੈ ਕਿ ਤੁਸੀਂ ਵੀ ਵ੍ਹਟਸਐਪ ਦਾ ਇਸਤੇਮਾਲ ਕਰਦੇ ਹੋਵੋਗੇ। ਤੁਹਾਡੀ ਕਾਨਟੈਕਟ ਲਿਸਟ 'ਚ ਕਈ ਅਜਿਹੇ ਕਾਨਟੈਕਟ ਹਨ, ਜਿਨ੍ਹਾਂ ਨਾਲ ਤੁਸੀਂ ਸੀਕ੍ਰੇਟ ਚੈਟ ਕਰਦੇ ਹੋਣਗੇ ਤੇ ਤੁਸੀਂ ਚਾਹੁੰਦੇ ਹੋਵੋਗੇ ਕਿ ਤੁਹਾਡੇ ਤੋਂ ਇਲਾਵਾ ਕੋਈ ਹੋਰ ਉਸ ਚੈਟ ਨੂੰ ਨਾ ਪੜ੍ਹੇ। ਇਸਲਈ ਅੱਜ ਅਸੀਂ ਤੁਹਾਨੂੰ ਇਕ ਕਮਾਲ ਦੀ ਟਰਿੱਕ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਆਪਣੀ ਨਿੱਜੀ ਚੈਟ ਨੂੰ ਬਿਨਾਂ ਡਲੀਟ ਕੀਤੇ ਆਸਾਨੀ ਨਾਲ ਲੁੱਕਾ ਸਕੋਗੇ। ਆਓ ਜਾਣਦੇ ਹਾਂ..

ਇੰਝ ਕਰੋ ਵ੍ਹਟਸਐਪ ਚੈਟ ਹਾਈਡ

- Whatsapp ਓਪਨ ਕਰੋ ਤੇ ਇਸ ਤੋਂ ਬਾਅਦ ਜਿਸ ਦੀ ਵੀ ਚੈਟ ਹਾਈਡ ਕਰਨੀ ਹੈ ਉਸ 'ਤੇ ਕਲਿੱਕ ਕਰੋ।

- ਹੁਣ ਉਸ ਚੈਟ 'ਤੇ ਹੋਲਡ ਕਰੋ। ਇਸ ਤੋਂ ਬਾਅਦ ਕੁਝ ਵਿਕਲਪ ਸਾਹਮਣੇ ਆਉਣਗੇ। ਇਸ 'ਚ ਇਕ ਐਰੋ ਦੀ ਆਪਸ਼ਨ ਹੋਵੇਗੀ। ਜੋ ਕਿ ਤਿੰਨ ਡਾਟਸ ਦੇ ਬਿਲਕੁਲ ਬਰਾਬਰ 'ਚ ਮੌਜੂਦ ਹੈ ਤੇ ਇਹ Archive ਬਟਨ ਹੈ।

- Archive ਬਟਨ 'ਤੇ ਟੈਪ ਨਾ ਕਰੋ। ਇਸ 'ਤੇ ਟੈਪ ਕਰਨ ਨਾਲ ਤੁਹਾਡੀ ਚੈਟ Archive ਹੋ ਜਾਵੇਗੀ ਤੇ ਕਿਸੇ ਨੂੰ ਵੀ ਦਿਖਾਈ ਨਹੀਂ ਦੇਵੇਗੀ।

- ਜਦੋਂ ਵੀ ਤੁਹਾਨੂੰ ਇਹ ਚੈਟ ਦੇਖਣੀ ਹੋਵੇਗੀ ਤਾਂ ਤੁਹਾਨੂੰ Whatsapp ਚੈਟ 'ਚ ਸਭ ਤੋਂ ਹੇਠਾਂ ਸਕ੍ਰਾਲ ਕਰਨਾ ਹੋਵੇਗਾ, ਜਿੱਥੇ ਤੁਹਾਨੂੰ Archive ਦੀ ਆਪਸ਼ਨ ਮਿਲੇਗੀ।

- ਇਸ 'ਤੇ ਟੈਪ ਕਰ ਤੁਹਾਨੂੰ Archived ਹੋਈ ਚੈਟ ਮਿਲ ਜਾਵੇਗੀ। ਜੇ ਤੁਸੀਂ ਇਸ ਨੂੰ Unarchive ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਟੈਪ 'ਤੇ ਹੋਲਡ ਕਰੋ ਤੇ ਉਪਰ ਦਿੱਤੇ ਗਏ Archive ਆਈਕਨ ਨੂੰ ਇਕ ਵਾਰ ਫਿਰ ਟੈਪ ਕਰ ਦਿਓ।

Posted By: Amita Verma