ਨਈਂ ਦੁਨੀਆ : ਸਮਾਰਟਫੋਨ ਯੂਜ਼ਰਜ਼ WhatsApp ਵੀ ਯੂਜ਼ ਕਰਦੇ ਹੀ ਹੈ ਤੇ ਇਸ 'ਚ ਆਪਣੇ ਦੋਸਤਾਂ ਦੇ ਇਲਾਵਾ ਕਈ ਵੱਖ-ਵੱਖ ਗਰੁੱਪਾਂ ਨਾਲ ਜੁੜੇ ਰਹਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇਸ ਚੈੱਟ ਦੌਰਾਨ ਕੁਝ ਤਸਵੀਰਾਂ ਤੇ ਵੀਡੀਓ ਆ ਜਾਂਦੇ ਹਨ ਜੋ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕੇ ਜਾਂ ਕਰਨਾ ਨਹੀਂ ਚਾਹੁੰਦੇ। ਇਨ੍ਹਾਂ ਫੋਟੋਆਂ ਤੇ ਵੀਡੀਓ ਨੂੰ ਆਪਣੇ ਫੋਨ ਦੀ ਗੈਲਰੀ 'ਚ ਸਾਰਿਆਂ ਦੀਆਂ ਨਜ਼ਰਾਂ ਤੋਂ ਬਿਨਾਂ ਡਿਲੀਟ ਕੀਤੇ ਬਚਾਉਣ ਦਾ ਤਰੀਕਾ ਘੱਟ ਹੀ ਲੋਕ ਜਾਣਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਤਰੀਕਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਫੋਨ 'ਚ ਇਨ੍ਹਾਂ ਚੀਜ਼ਾਂ ਨੂੰ ਲੁਕਾ ਸਕਦੇ ਹੋ। ਅਸੀਂ Android ਤੇ iOS ਦੋਵੇਂ ਯੂਜ਼ਰਜ਼ ਲਈ ਇਹ ਟ੍ਰਿਕ ਦੱਸਣ ਜਾ ਰਹੇ ਹਾਂ।

Android ਯੂਜ਼ਰਜ਼ ਲਈ ਇਹ ਹੈ ਟ੍ਰਿਕ

ਇਸ ਲਈ ਤੁਹਾਨੂੰ ਆਪਣੇ ਫੋਨ ਦੀ ਗੈਲਰੀ 'ਚ ਕਿ ਫੋਲਡਰ ਬਣਾਉਣਾ ਪਵੇਗਾ। ਇਹ ਇਕ ਹਿਡਨ ਫੋਲਡਰ ਹੋਵੇਗਾ ਜਿਸ 'ਚ ਸੇਵ ਕੀਤਾ ਗਿਆ ਕੰਟੈਂਟ ਵੀ ਹਿਡਨ ਹੀ ਰਹੇਗਾ। ਇਹ ਇਕ ਨਾਰਮਲ ਤਰੀਕਾ ਹੈ ਜੋ Google Photos 'ਚ ਕੰਮ ਕਰਦਾ ਹੈ। ਇਸ ਲਈ ਤੁਹਾਨੂੰ ਇਹ ਸਟੈਪਸ ਫੋਟੋ ਕਰਨੇ ਪੈਣਗੇ।

- ਆਪਣੇ ਸਮਾਰਟਫੋਨ 'ਚ Google Photo App ਖੋਲ੍ਹੋ।

- ਇਸ 'ਚ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਚੁਣੋ ਜਿਨ੍ਹਾਂ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ।

- ਇਸ ਦੇ ਬਾਅਦ ਤਿੰਨ ਡਾਟਸ 'ਤੇ ਕਲਿਕ ਕਰੋ।

- ਇਸ ਦੇ ਬਾਅਦ ਖੁੱਲ੍ਹਣ ਵਾਲੇ ਮੇਨਊ 'ਚ Move to Archive ਦੀ ਆਪਸ਼ਨ ਸਲੈਕਟ ਕਰੋ।

- ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਫੋਟੋ ਤੇ ਵੀਡੀਓ ਉਸ ਫੋਲਡਰ 'ਚ ਸੇਵ ਹੋ ਜਾਣਗੀਆਂ। ਇਨ੍ਹਾਂ ਫੋਟੋਆਂ ਨੂੰ ਗੂਗਲ ਦੇ ਫੋਟੋਆਂ ਵਾਲੀ ਆਪਸ਼ਨ 'ਚ ਜਾ ਕੇ ਕਦੀ ਵੀ ਅਕਸੈਸ ਕਰ ਸਕਦੇ ਹੋ।

iOS ਯੂਜ਼ਰਜ਼ ਇਨ੍ਹਾਂ ਸਟੈੱਪਸ ਨੂੰ ਕਰਨ ਫਾਲੋ

ਇਸ ਤਰ੍ਹਾਂ Apple ਸਮਾਰਟਫੋਨ ਯੂਜ਼ਰਜ਼ ਲਈ ਵੀ ਟ੍ਰਿਕ ਹੈ ਜਿਸ ਦੀ ਮਦਦ ਨਾਲ ਤੁਸੀਂ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਲੁੱਕਾ ਸਕਦੋ ਹੋ।

-ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ iPhone ਜਾਂ iPad 'ਚ ਫੋਟੋਆਂ ਐਪ 'ਤੇ ਕਲਿਕ ਕਰੋ।

- ਜਿਸ ਏਲਬਮ ਨੂੰ ਦੇਖਕੇ ਸਲੈਕਟ ਕਰੋ।

- ਇਸ ਦੇ ਬਾਅਦ ਉੱਪਰ ਡਾਰਟ ਵਾਲੀ ਆਪਸ਼ਨ ਨੂੰ ਸਲੈਕਟ ਕਰੋ।

-ਜਿਨ੍ਹਾਂ ਫੋਟੋਆਾਂਂ ਤੇ ਤਸਵੀਰਾਂ ਨੂੰ ਲੁਕੋਇਆ ਹੈ ਉਨ੍ਹਾਂ ਨੂੰ ਚੁਣੋ।

-ਸ਼ੇਅਰ ਬਟਨ ਸਲੈਕਟ ਕਰੋ ਤੇ ਇੱਥੇ ਸ਼ੇਅਰ ਸ਼ੀਟ ਮੇਨਊ 'ਚ ਹਾਈਡ ਵਾਲੀ ਆਪਸ਼ਨ ਚੁਣੋ।

ਇਸ ਦੇਬਾਅਦ ਕੰਫਰਮ ਕਰੋ।

Posted By: Sarabjeet Kaur