ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਹੈਲਪਲਾਈਨ ਨੰਬਰ 155260 ਜਾਰੀ ਕੀਤਾ ਹੈ। ਇਸ ਖਾਸ ਨੰਬਰ ਨੂੰ ਸਰਕਾਰ ਨੇ ਲੋਕਾਂ ਨੂੰ ਆਨਲਾਈਨ ਫਰਜ਼ੀਵਾੜੇ ਤੋਂ ਬਚਾਉਣ ਲਈ ਜਾਰੀ ਕੀਤਾ ਹੈ। ਜੇਕਰ ਤੁਸੀਂ ਕਦੀ ਆਨਲਾਈਨ ਬੈਂਕਿੰਗ ਫਰਜ਼ੀਵਾੜੇ ਦਾ ਸ਼ਿਕਾਰ ਹੋ ਜਾਓ ਤਾਂ ਤੁਹਾਨੂੰ ਤੁਰੰਤ 155260 ਨੰਬਰ ਨੂੰ ਡਾਇਲ ਕਰਨਾ ਚਾਹੀਦੈ। ਇਹ ਨੰਬਰ ਡਾਇਲ ਕਰਨ ਦੇ 7 ਤੋਂ 8 ਮਿੰਟ ਦੇ ਅੰਦਰ ਤੁਹਾਡਾ ਸਾਰਾ ਪੈਸਾ ਵਾਪਸ ਤੁਹਾਡੇ ਅਕਾਊਂਟ 'ਚ ਟਰਾਂਸਫਰ ਹੋ ਜਾਵੇਗਾ। ਅਸਲ ਵਿਚ ਤੁਹਾਡੀ ਰਕਮ ਜਿਸ ਖਾਤੇ ਜਾਂ ਫਿਰ ਆਈਡੀ 'ਤੇ ਟਰਾਂਸਫਰ ਹੋਈ ਹੈ। ਸਰਕਾਰ ਦੀ 155260 ਹੈਲਪਲਾਈਨ ਰਾਹੀਂ ਉਸ ਬੈਂਕ ਜਾਂ ਫਿਰ ਈ-ਸਾਈਟ ਨੂੰ ਅਲਰਟ ਮੈਸੇਜ ਪਹੁੰਚੇਗਾ। ਫਿਰ ਤੁਹਾਡੀ ਰਕਮ ਹੋਲਡ ਹੋ ਜਾਵੇਗੀ।

ਕਿਵੇਂ ਦਰਜ ਕਰਵਾਈਏ ਆਨਲਾਈਨ ਸ਼ਿਕਾਇਤ

ਜੇਕਰ ਤੁਹਾਡੇ ਨਾਲ ਆਨਲਾਈਨ ਫਰਾਡ ਹੋਇਆ ਹੈ ਤਾਂ ਹੈਲਪਲਾਈਨ ਨੰਬਰ 155260 ਡਾਇਲ ਕਰ ਕੇ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ 'ਤੇ ਮੁੱਢਲੀ ਪੁੱਛਗਿੱਛ ਦੇ ਤੌਰ 'ਤੇ ਆਪਣਾ ਨਾਂ, ਮੋਬਾਈਲ ਨੰਬਰ, ਫਰਾਡ ਦੀ ਟਾਈਮਿੰਗ, ਬੈਂਕ ਅਕਾਊਂਟ ਨੰਬਰ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ ਤੁਹਾਡੀ ਜਾਣਕਾਰੀ ਨੂੰ ਅੱਗੇ ਦੀ ਕਾਰਵਾਈ ਲਈ ਪੋਰਟਲ 'ਤੇ ਭੇਜ ਦੇਵੇਗਾ। ਫਿਰ ਸਬੰਧਤ ਬੈਂਕ ਨੂੰ ਫਰਾਡ ਦੀ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਠੀਕ ਮਿਲਣ 'ਤੇ ਫਰਾਡ ਵਾਲੇ ਫੰਡ ਨੂੰ ਹੋਲਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਹਾਡੀ ਰਕਮ ਤੁਹਾਡੇ ਅਕਾਊਂਟ 'ਚ ਟਰਾਂਸਫਰ ਹੋ ਜਾਵੇਗੀ।

ਪੋਰਟਲ ਨਾਲ ਜੁੜੇ ਹਨ ਦੇਸ਼ ਦੇ 55 ਬੈਂਕ, ਈ-ਵਾਲੇਟ ਤੇ ਈ-ਕਾਮਰਸ ਸਾਈਟਸ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛੇਲ ਸਾਲ ਨਵੰਬਰ 'ਚ ਓਟੀਪੀ, ਲਿੰਕ ਤੇ ਹੋਰ ਤਰੀਕਿਆਂ ਨਾਲ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਲਈ ਸਾਈਬਰ ਪੋਰਟਲ https://cybercrime.gov.in/ ਤੇ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਦੇ ਨਾਲ 155260 ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਇੰਡੀਅਨ ਸਾਈਬਰ ਕ੍ਰਾਈਮ ਕੋ-ਆਰਡੀਨੇਸ਼ਨ ਪਲੇਟਫਾਰਮ 'ਤੇ ਸਭ ਤੋਂ ਪਹਿਲਾਂ ਦਿੱਲੀ ਨੂੰ ਜੋੜਿਆ ਗਿਆ ਹੈ। ਇਸ ਤੋਂ ਬਾਅਦ ਰਾਜਸਥਾਨ ਨੂੰ ਜੋੜਿਆ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਾਇਆ ਜਾਵੇਗਾ। ਸਾਈਬਰ ਸੈੱਲ ਨਾਲ ਕਰੀਬ 55 ਬੈਂਕ, ਈ-ਵਾਲੇਟਸ, ਈ-ਕਾਮਰਸ ਸਾਈਟਸ, ਪੇਮੈਂਟ ਗੇਟਵੇਜ਼ ਤੇ ਹੋਰ ਸੰਸਥਾਵਾਂ ਜੁੜੀਆਂ ਹਨ।

Posted By: Seema Anand