ਜੇਐੱਨਐੱਨ, ਨਵੀਂ ਦਿੱਲੀ : Aadhaar Card ਅਹਿਮ ਦਸਤਾਵੇਜ਼ਾਂ ਵਿਚੋਂ ਇਕ ਹੈ। ਆਧਾਰ ਕਾਰਡ ਦੇ ਬਿਨਾਂ ਵੈਕਸੀਨ ਲਗਵਾਉਣ ਜਾਂ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਵਰਗੇ ਤਮਾਮ ਸਰਕਾਰੀ ਕੰਮ ਕਰਨਾ ਮੁਮਕਿਨ ਨਹੀਂ ਹੈ। ਜੇਕਰ ਇਹ ਦਸਤਾਵੇਜ਼ ਗਵਾਚ ਜਾਵੇ ਤਾਂ ਪਰੇਸ਼ਾਨੀ ਵੱਧ ਜਾਂਦੀ ਹੈ। ਪਰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। UIDAI ਨੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਡਾਊਨਲੋਡ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਇੱਥੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਡਾਊਨਲੋਡ ਕਰਨ ਦਾ ਪੂਰਾ ਪ੍ਰੋਸੈੱਸ ਦੱਸਾਂਗੇ। ਆਓ ਜਾਣਦੇ ਹਾਂ...

ਇਸ ਤਰ੍ਹਾਂ ਡਾਊਨਲੋਡ ਕਰੋ ਆਧਾਰ ਦੀ ਡਿਜੀਟਲ ਕਾਪੀ (Step-by-Step Guide to Download e-Aadhaar)

ਮਹੱਤਵਪੂਰਨ ਜਾਣਕਾਰੀ

ਆਧਾਰ ਕਾਰਡ ਦੀ ਪੀਡੀਐੱਫ ਕਾਪੀ ਨੂੰ ਪਾਸਵਰਡ ਭਰ ਕੇ ਹੀ ਖੋਲ੍ਹਿਆ ਜਾ ਸਕਦਾ ਹੈ। ਤੁਸੀਂ ਇੱਥੇ ਪਾਸਵਰਡ ਦੇ ਰੂਪ 'ਚ ਆਪਣੇ ਨਾਂ ਦੇ ਪਹਿਲੇ ਚਾਰ ਅੱਖਰਾਂ ਸਮੇਤ ਜਨਮ ਦਾ ਸਾਲ ਦਰਜ ਕਰੋ। ਏਨਾ ਕਰਦੇ ਹੀ ਤੁਹਾਡੀ ਪੀਡੀਐੱਫ ਕਾਪੀ ਓਪਨ ਹੋ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਆਧਾਰ ਦੀ ਡਿਜੀਟਲ ਕਾਪੀ ਨੂੰ ਉਦੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਦੋਂ ਤੁਹਾਨੂੰ ਆਪਣੇ ਆਧਾਰ ਦੇ 12 ਅੰਕ ਯਾਦ ਹੋਣ। ਜੇਕਰ ਤੁਹਾਨੂੰ ਆਪਣੇ ਆਧਾਰ ਕਾਰਡ ਦਾ ਨੰਬਰ ਯਾਦ ਨਹੀਂ ਤੇ ਤੁਹਾਡੇ ਕੋਲ ਫੋਟੋ ਕਾਪੀ ਹੈ ਤਾਂ ਉਸ ਨਾਲ ਵੀ ਤੁਹਾਡਾ ਕੰਮ ਬਣ ਜਾਵੇਗਾ।

ਆਧਾਰ ਨੰਬਰ ਨਹੀਂ ਹੈ ਯਾਦ, ਤਾਂ ਇੰਝ ਕਰੋ ਪ੍ਰਾਪਤ

  • UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
  • ਹੁਣ My Aadhaar ਸੈਕਸ਼ਨ 'ਚ ਜਾ ਕੇ Retrieve Lost or Forgotten EID/UID ਆਪਸ਼ਨ 'ਤੇ ਟੈਪ ਕਰੋ।
  • ਇੱਥੇ ਆਧਾਰ ਨੰਬਰ ਤੇ ਇਨਰਾਲਮੈਂਟ ਨੰਬਰ 'ਚੋਂ ਕਿਸੇ ਇਕ ਦੀ ਚੋਣ ਕਰੋ।
  • ਹੁਣ ਨਾਂ, ਮੋਬਾਈਲ ਨੰਬਰ, ਈ-ਮੇਲ ਆਈਡੀ ਤੇ ਕੈਪਚਾ ਕੋਡ ਦਰਜ ਕਰੋ।
  • ਓਟੀਪੀ ਐਂਟਰ ਕਰਦੇ ਹੀ ਤੁਹਾਨੂੰ ਤੁਹਾਡਾ ਆਧਾਰ ਨੰਬਰ ਮਿਲ ਜਾਵੇਗਾ।

Posted By: Seema Anand