ਜੇਐੱਨਐੱਨ, ਨਵੀਂ ਦਿੱਲੀ : ਬੀਤੇ ਦਿਨੀਂ ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਡਾਟਾ ਲੀਕਸ ਦਾ ਮਾਮਲਾ ਸਾਹਮਣੇ ਆਇਆ ਸੀ। WhatsApp ਦੇ 1,400 ਤੋਂ ਜ਼ਿਆਦਾ ਯੂਜ਼ਰਜ਼ ਇਜ਼ਰਾਇਲੀ ਕੰਪਨੀ NSO Group ਵੱਲੋਂ ਬਣਾਏ ਗਏ ਸਪਾਈਵੇਅਰ ਦੇ ਸ਼ਿਕਾਰ ਹੋਏ ਸਨ, ਜਿਨ੍ਹਾਂ ਵਿਚ 121 ਭਾਰਤੀ ਯੂਜ਼ਰਜ਼ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਬੀਤੇ ਦਿਨੀਂ ਇਕ ਹੋਰ ਬੱਗ ਸਾਹਮਣੇ ਆਇਆ ਸੀ, ਜਿਸ ਵਿਚ ਹੈਕਰ MP4 ਵੀਡੀਓ ਫਾਈਲਜ਼ ਜ਼ਰੀਏ ਯੂਜ਼ਰਜ਼ ਦੇ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਇਸ ਤੋਂ ਬਾਅਦ Facebook ਦੀ ਮਲਕੀਅਤ ਵਾਲੀ ਕੰਪਨੀ WhatsApp ਨੇ ਆਪਣੇ ਯੂਜ਼ਰਜ਼ ਨੂੰ ਐਪ ਨੂੰ ਲੇਟੈਸਟ ਵਰਜ਼ਨ ਨਾਲ ਅਪਡੇਟ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਯੂਜ਼ਰਜ਼ ਨੂੰ ਮਿਸਡ ਵੀਡੀਓ ਕਾਲ ਜ਼ਰੀਏ ਹੈਕਰ ਅਟੈਕ ਕਰ ਰਹੇ ਸਨ। ਇਸ ਵਿਚ ਹੈਕਰਜ਼ ਯੂਜ਼ਰਜ਼ ਨੂੰ ਅਣਪਛਾਤੇ ਨੰਬਰ ਤੋਂ ਮਿਸਡ ਕਾਲ ਕਰ ਕੇ ਸਪਾਈਵੇਅਰ ਪਲੇਸ ਕਰਦੇ ਸਨ। ਇਸ ਸਪਾਈਵੇਅਰ ਦੀ ਮਦਦ ਨਾਲ ਹੈਕਰਜ਼ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ਕੁਲੈਕਟ ਕਰਦੇ ਸਨ।

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਭਾਰਤੀ ਯੂਜ਼ਰਜ਼ ਨੂੰ ਪਿਛਲੇ ਦਿਨੀਂ ਐਡਵਾਇਜ਼ਰੀ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਸਾਈਬਰ ਅਟੈਕ ਤੋਂ ਬਚਣ ਲਈ ਆਪਣੇ WhatsApp ਨੂੰ ਲੇਟੈਸਟ ਅਪਡੇਟ ਨਾਲ ਅਪਡੇਟ ਕਰ ਲਓ। ਅਜਿਹੇ ਵਿਚ ਸਵਾਲ ਇਹ ਉੱਠਦਾ ਹੈ ਕਿ ਅਸੀਂ ਜਿਸ ਐਪ ਦਾ ਇਸਤੇਮਾਲ ਇੰਨੀ ਫ੍ਰੀਕੁਐਂਟਲੀ ਕਰ ਰਹੇ ਹਾਂ, ਉਹ ਸੁਰੱਖਿਅਤ ਹੈ ਵੀ ਕਿ ਨਹੀਂ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਸਟੈੱਪ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਹ ਪਤਾ ਲਗਾ ਸਕੋਗੇ ਕਿ ਤੁਸੀਂ ਜਿਸ ਐਪ ਦਾ ਇਸਤੇਮਾਲ ਕਰ ਰਹੇ ਹੋ, ਉਹ ਸੁਰੱਖਿਅਤ ਹੈ ਵੀ ਜਾਂ ਨਹੀਂ।

ਇਸ ਤਰ੍ਹਾਂ ਚੈੱਕ ਕਰੋ ਐਪ ਵਰਜ਼ਨ

ਸਭ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰੋ ਕਿ ਤੁਸੀਂ ਜਿਸ ਐਪ ਦਾ ਇਸਤੇਮਾਲ ਕਰ ਰਹੇ ਹੋ, ਉਹ ਲੇਟੈਸਟ ਵਰਜ਼ਨ ਹੈ ਕਿ ਨਹੀਂ। ਇਸ ਦੇ ਲਈ ਤੁਹਾਨੂੰ ਐਪ 'ਚ ਜਾ ਕੇ ਉੱਪਰ ਬਣੇ ਤਿੰਨ ਡਾਟਸ 'ਤੇ ਟੈਪ ਕਰਨਾ ਪਵੇਗਾ। ਤਿੰਨਾਂ ਡਾਟਸ 'ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਸੈਟਿੰਗਜ਼ ਆਪਸ਼ਨ 'ਤੇ ਟੈਪ ਕਰਨਾ ਪਵੇਗਾ। ਸੈਟਿੰਗਜ਼ ਆਪਸ਼ਨ 'ਚ ਤੁਹਾਨੂੰ ਹੈਲਪ ਦਾ ਬਦਲ ਮਿਲੇਗਾ। ਹੈਲਪ 'ਤੇ ਟੈਪ ਕਰਦਿਆਂ ਹੀ ਤੁਹਾਨੂੰ ਐਪ ਇਨਫੋ ਦਾ ਇਕ ਟੈਬ ਦਿਸੇਗਾ। ਐਪ ਇਨਫੋ 'ਤੇ ਟੈਪ ਕਰਦਿਆਂ ਹੀ ਇਸ ਦਾ ਵਰਜ਼ਨ ਤੁਹਾਨੂੰ ਦਿਖਾਈ ਦੇਵੇਗਾ। ਜੇਕਰ ਤੁਹਾਡਾ ਐਪ ਵਰਜ਼ਨ 2.19.274 ਤੋਂ ਹੇਠਾਂ ਦਾ ਹੈ ਤਾਂ ਤੁਸੀਂ ਆਪਣੇ ਐਪ ਨੂੰ ਲੇਟੈਸਟ ਵਰਜ਼ਨ 2.19.341 'ਚ ਅਪਡੇਟ ਕਰ ਲਓ।

ਐਪ ਨੂੰ ਅਪਡੇਟ ਕਰਨ ਲਈ ਤੁਹਾਨੂੰ Google Play Store 'ਚ ਜਾਣਾ ਪਵੇਗਾ। ਇਸ ਤੋਂ ਬਾਅਦ ਜਿਉਂ ਹੀ ਤੁਸੀਂ ਆਪਣੇ ਐਪ ਨੂੰ ਸਰਚ ਕਰੋਗੇ, ਉਸ ਵਿਚ ਅਪਡੇਟ ਜਾਂ ਅਨਇੰਸਟਾਲ ਕਰਨ ਦੀ ਆਪਸ਼ਨ ਮਿਲੇਗੀ। ਤੁਸੀਂ ਅਪਡੇਟ 'ਤੇ ਟੈਪ ਕਰ ਕੇ ਲੇਟੈਸਟ ਅਪਡੇਟ 'ਚ ਆਪਣੇ ਐਪ 'ਚ ਅਪਗ੍ਰੇਡ ਕਰ ਸਕੋਗੇ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਆਪਣੇ ਐਪ ਦੇ ਅਪਡੇਟ ਨੂੰ ਡਾਊਨਲੋਡ ਕਰਦੇ ਰਹੋ।

Posted By: Seema Anand