How to Block Mobile : ਨਵੀਂ ਦਿੱਲੀ, ਟੈੱਕ ਡੈਸਕ : ਟੈਕਨਾਲੋਜੀ ਦੇ ਇਸ ਦੌਰ 'ਚ ਹਰੇਕ ਵਿਅਕਤੀ ਆਪਣੇ ਬਜਟ ਦੇ ਹਿਸਾਬ ਨਾਲ ਮੋਬਾਈਲ ਫੋਨ ਰੱਖਦਾ ਹੈ। ਪਰ ਜੇਕਰ ਤੁਹਾਡਾ ਮੋਬਾਈਲ ਫੋਨ ਗੁਆਚ ਜਾਵੇ ਜਾਂ ਫਿਰ ਚੋਰੀ ਹੋ ਜਾਵੇ ਤਾਂ ਨਾ ਸਿਰਫ਼ ਤੁਹਾਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਦਾ ਹੈ, ਬਲਕਿ ਤੁਹਾਡੀ ਪ੍ਰਾਇਵੇਸੀ ਤੇ ਸਕਿਊਰਿਟੀ ਖ਼ਤਰੇ 'ਚ ਆ ਜਾਂਦੀ ਹੈ। ਮੌਜੂਦਾ ਸਮੇਂ ਮੋਬਾਈਲ ਫੋਨ ਦੇ ਡਾਟਾ ਦਾ ਇਸਤੇਮਾਲ ਕਰ ਕੇ ਕਈ ਤਰ੍ਹਾਂ ਦੇ ਬੈਂਕਿੰਗ ਫਰਾਡ ਕੀਤੇ ਜਾ ਸਕਦੇ ਹਨ। ਨਾਲ ਹੀ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਕਾਰਨ ਤੁਹਾਨੂੰ ਜੇਲ੍ਹ ਤਕ ਜਾਣਾ ਪੈ ਸਕਦਾ ਹੈ। ਅਜਿਹੇ ਵਿਚ ਜੇਕਰ ਤੁਹਾਡਾ ਮੋਬਾਈਲ ਫੋਨ ਚੋਰੀ ਹੋ ਜਾਵੇ ਤਾਂ ਤੁਰੰਤ ਆਪਣੇ ਮੋਬਾਈਲ ਫੋਨ ਨੂੰ ਬਲਾਕ ਕਰੋ, ਇਸ ਨਾਲ ਤੁਹਾਡੇ ਫੋਨ ਨੂੰ ਕੋਈ ਦੂਸਰਾ ਵਿਅਕਤੀ ਇਸਤੇਮਾਲ ਨਹੀਂ ਕਰ ਸਕੇਗਾ। ਨਾਲ ਹੀ ਚੋਰੀ ਹੋਏ ਫੋਨ ਨੂੰ ਵੇਚ ਵੀ ਨਹੀਂ ਸਕੇਗਾ, ਕਿਉਂਕਿ ਬਲਾਕ ਹੋਏ ਫੋਨ 'ਤੇ ਕੋਈ ਵੀ ਨੈੱਟਵਰਕ ਸਪੋਰਟ ਨਹੀਂ ਕਰੇਗਾ।

ਕਿਵੇਂ ਕਰੀਏ ਮੋਬਾਈਲ ਫੋਨ ਨੂੰ ਬਲਾਕ

  • ਮੋਬਾਈਲ ਫੋਨ ਚੋਰੀ ਹੋਣ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ 'ਚ ਇਕ FIR ਦਰਜ ਕਰਵਾਉਣੀ ਪਵੇਗੀ। ਮੋਬਾਈਲ ਚੋਰੀ ਦੀ ਰਿਪੋਰਟ ਨੂੰ ਆਫਲਾਈਨ ਦੇ ਨਾਲ ਹੀ ਆਨਲਾਈਨ ਮੋਡ ਰਾਹੀਂ ਦਰਜ ਕਰਵਾਇਆ ਜਾ ਸਕਦਾ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ FIR ਦੀ ਕਾਪੀ ਤੇ ਕੰਪਲੇਂਟ ਨੰਬਰ ਜ਼ਰੂਰ ਲੈਣਾ ਚਾਹੀਦਾ ਹੈ।
  • ਇਸ ਤੋਂ ਬਾਅਦ ਸੈਂਟਰਲ ਇਕਵੀਪਮੈਂਟ ਆਇਡੈਂਟਿਟੀ ਰਜਿਸਟਰ (CEIR) ਦੀ ਵੈੱਬਸਾਈਟ ceir.gov.in 'ਤੇ ਵਿਜ਼ਿਟ ਕਰਨਾ ਪਵੇਗਾ। CEIR ਕੋਲ ਦੇਸ਼ ਦੇ ਹਰ ਮੋਬਾਈਲ ਫੋਨ ਦਾ ਡਾਟਾ ਜਿਵੇਂ ਫੋਨ ਮਾਡਲ, ਸਿਮ ਤੇ IMEI ਨੰਬਰ ਮੌਜੂਦ ਰਹਿੰਦਾ ਹੈ, ਜਿਸ ਦੀ ਮਦਦ ਨਾਲ ਚੋਰੀ ਹੋਏ ਮੋਬਾਈਲ ਨੂੰ ਲੱਭਿਆ ਜਾਂਦਾ ਹੈ। ਨਾਲ ਹੀ ਮੋਬਾਈਲ ਨੂੰ ਬਲਾਕ ਤੇ ਅਨਲਾਕ ਕੀਤਾ ਜਾ ਸਕਦਾ ਹੈ।
  • ceir.gov.in 'ਤੇ ਕਲਿੱਕ ਕਰਨ 'ਤੇ ਤੁਹਾਨੂੰ ਤਿੰਨ ਆਪਸ਼ਨ Block/Lost Mobile, Check Request Status ਤੇ Un-Block Found Mobile ਦਿਸਣਗੇ। ਇਸ ਤੋਂ ਬਾਅਦ ਚੋਰੀ ਹੋਏ ਫੋਨ ਨੂੰ ਬਲਾਕ ਕਰਨ ਲਈ Stolen/Lost Mobile ਆਪਸ਼ਨ 'ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਇਕ ਪੇਜ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਆਪਣੇ ਮੋਬਾਈਲ ਦੀ ਡਿਟੇਲ ਦਰਜ ਕਰਨੀ ਪਵੇਗੀ।
  • ਮੋਬਾਈਲ ਡਿਟੇਲ ਦੇ ਤੌਰ 'ਤੇ ਮੋਬਾਈਲ ਨੰਬਰ, IMEI ਨੰਬਰ ਡਿਵਾਈਸ ਬ੍ਰਾਂਡ, ਕੰਪਨੀ, ਫੋਨ ਖਰੀਦਣ ਦੀ invoice, ਫੋਨ ਗੁਆਚੁਣ ਦੀ ਤਾਰੀਕ ਦਰਜ ਕਰਨੀ ਪਵੇਗੀ। ਇਸ ਤੋਂ ਇਲਾਵਾ ਮੋਬਾਈਲ ਡਿਟੇਲ ਦੇ ਤੌਰ 'ਤੇ ਸੂਬਾ, ਜ਼ਿਲ੍ਹਾ, ਫੋਨ ਚੋਰੀ ਹੋਣ ਦਾ ਏਰੀਆ, ਕੰਪਲੇਂਟ ਨੰਬਰ ਦਰਜ ਕਰਨਾ ਪਵੇਗਾ। ਇਸ ਤੋਂ ਇਲਾਵਾ ਪੁਲਿਸ ਸ਼ਿਕਾਇਤ ਕਾਪੀ ਨੂੰ ਅਪਲੋਡ ਕਰਨਾ ਪਵੇਗਾ। ਸਾਰੀ ਡਿਟੇਲ ਫਿਲ ਕਰਨ ਤੋਂ ਬਾਅਦ ਇਸ ਨੂੰ ਅਪਲੋਡ ਕਰਨਾ ਪਵੇਗਾ।
  • ਇਸ ਤੋਂ ਬਾਅਦ Add More Complaint 'ਤੇ ਕਲਿੱਕ ਕਰਨਾ ਪਵੇਗਾ ਜਿਸ ਵਿਚ ਮੋਬਾਈਲ ਓਨਰ ਦਾ ਨਾਂ, ਪਤਾ, ਆਧਾਰ ਕਾਰਡ ਸਮੇਤ ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਤੇ ਆਇਡੈਂਟਿਟੀ ਨੂੰ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਆਖ਼ਿਰੀ ਵਾਰ ਆਪਣਾ ਮੋਬਾਈਲ ਨੰਬਰ ਦਰਜ ਕਰਵਾਉਣਾ ਪਵੇਗਾ।
  • ਫਿਰ ਤੁਹਾਡੇ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਫਾਈਨਲ ਸਬਮਿਟ ਕਰ ਕੇ ਮੋਬਾਈਲ ਫੋਨ ਨੂੰ ਬਲਾਕ ਕੀਤਾ ਜਾ ਸਕੇਗਾ। ਨਾਲ ਹੀ ਜੇਕਰ ਫਨ ਬਾਰੇ ਕੋਈ ਡਿਟੇਲ ਮਿਲਦੀ ਹੈ ਤਾਂ ਉਹ ਵੀ ਯੂਜ਼ਰਜ਼ ਤਕ ਪਹੁੰਚਾਈ ਜਾਵੇਗੀ।

Posted By: Seema Anand